ਪੰਜਾਬ

punjab

ETV Bharat / bharat

ਜਾਣੋ, ਆਦਿ ਗੁਰੂ ਸ਼ੰਕਰਾਚਾਰਿਆ ਵੱਲੋਂ ਸ਼ੁਰੂ ਕੀਤੇ ਸਨਾਤਨ ਧਰਮ ਦੇ ਨਾਗਾ ਸਾਧੂਆਂ ਦਾ ਇਤਿਹਾਸ - ਸਨਾਤਨ ਧਰਮ

ਸਾਧੂ-ਸੰਤਾਂ ਦਾ ਕੰਮ ਧਰਮ ਪ੍ਰਚਾਰ ਕਰਨਾ ਹੁੰਦਾ ਹੈ। ਇਸ ਲਈ ਤਮਾਮ ਸਾਧੂ-ਸੰਤ ਸ਼ਾਸ਼ਤਰਾਂ ਵੱਲੋਂ ਗਿਆਨ ਪ੍ਰਾਪਤ ਕਰਦੇ ਹਨ। ਇਸ ਗਿਆਨ ਨੂੰ ਲੋਕਾਂ ’ਚ ਵੰਡਦੇ ਹਨ, ਪਰ ਸੰਨਿਆਸੀ ਅਖ਼ਾੜਿਆਂ ਦੇ ਨਾਗਾ ਸੰਨਿਆਸੀ ਸ਼ਾਸ਼ਤਰਾਂ ਦੇ ਨਾਲ ਨਾਲ ਹਥਿਆਰ ਚਲਾਉਣ ਦਾ ਵੀ ਅਭਿਆਸ ਕਰਦੇ ਹਨ।

ਤਸਵੀਰ
ਤਸਵੀਰ

By

Published : Jan 5, 2021, 10:45 PM IST

ਹਰਿਦੁਆਰ: ਅੱਜ ਤੋਂ ਹੀ ਨਹੀਂ ਜਗਤਗੁਰੂ ਆਦਿ ਸ਼ੰਕਰਾਚਾਰਿਆ ਦੁਆਰਾ ਸਥਾਪਤ ਅਖ਼ਾੜਿਆਂ ਤੇ ਸਮੇਂ ਤੋਂ ਨਾਗਾ ਸੰਨਿਆਸੀ ਹਥਿਆਰ ਚਲਾਉਣ ’ਚ ਮਾਹਰ ਹਨ। ਪੁਰਾਣ ਸਮਿਆਂ ’ਚ ਤ੍ਰਿਸ਼ੂਲ, ਭਾਲਾ, ਤਲਵਾਰ, ਕੁਹਾੜੀ ਅਤੇ ਖੁਖਰੀ ਨਾਗਾ ਸੰਨਿਆਸੀਆਂ ਦੁਆਰਾ ਵਰਤੇ ਜਾਂਦੇ ਸਨ। ਪਰ ਅੱਜ ਦੇ ਸਮੇਂ ’ਚ ਤਮਾਮ ਆਧੁਨਿਕ ਹਥਿਆਰ ਚਲਾਉਣ ’ਚ ਵੀ ਨਾਗਾ ਸੰਨਿਆਸੀ ਮਾਹਰ ਹੋ ਚੱਲੇ ਹਨ। ਹਰ ਕੁੰਭ ’ਚ ਨਾਗਾ ਸੰਨਿਆਸੀਆਂ ਦੁਆਰਾ ਹਥਿਆਰ ਚਲਾਉਂਦੇ ਪ੍ਰਦਰਸ਼ਨ ਕਰਨਾ ਅਲੱਗ ਹੀ ਨਜ਼ਾਰਾ ਪੇਸ਼ ਕਰਦਾ ਹੈ। ਆਖ਼ਰ ਕਿਉਂ ਨਾਗਾ ਸੰਨਿਆਸੀ ਸ਼ਾਸ਼ਤਰਾਂ ਦੇ ਨਾਲ ਨਾਲ ਸ਼ਸ਼ਤਰ ਚਲਾਉਣ ਦਾ ਗਿਆਨ ਪ੍ਰਾਪਤ ਕਰਦੇ ਹਨ, ਤੁਹਾਨੂੰ ਦੱਸਦੇ ਹਾਂ।

ਸਨਾਤਨ ਧਰਮ ਦਾ ਅਹਿਮ ਅੰਗ ਹਨ ਨਾਗਾ ਸਾਧੂ

ਸੰਤ ਦਾ ਚੋਲਾ ਦੇਖ ਕੇ ਸਾਰੇ ਲੋਕ ਸੰਤਾਂ ਦੇ ਚਰਨਾਂ ’ਚ ਨਤਮਸਤਕ ਹੋ ਜਾਂਦੇ ਹਨ। ਉਨ੍ਹਾਂ ਤੋਂ ਆਤਮਗਿਆਨ ਪ੍ਰਾਪਤ ਕਰਦੇ ਹਨ। ਸੰਤਾਂ ਦਾ ਕੰਮ ਧਰਮ ਪ੍ਰਚਾਰ ਕਰਨਾ ਹੁੰਦਾ ਹੈ। ਜਦੋਂ ਵੀ ਧਰਮ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਸ ਵੇਲੇ ਵੀ ਰੱਖਿਆ ਸੰਤਾਂ ਦੁਆਰਾ ਹੀ ਕੀਤੀ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਆਦ ਗੁਰੂ ਸ਼ੰਕਰਾਚਾਰਿਆ ਦੁਆਰਾ ਧਰਮ ਦੀ ਰੱਖਿਆ ਲਈ ਨਾਗਾ ਸੰਨਿਆਸੀਆਂ ਨੂੰ ਸ਼ਾਸ਼ਤਰਾ-ਵੇਦਾਂ ਦੇ ਨਾਲ ਨਾਲ ਸ਼ਸ਼ਤਰ ਚਲਾਉਣ ਦੀ ਸਿੱਖਿਆ ਵੀ ਦਿੱਤੀ ਗਈ।

ਤਾਂਤਰਿਕਾਂ ਤੋਂ ਮੁਕਤੀ ਲਈ ਅੱਗੇ ਆਏ ਸਨ ਆਦਿ ਸ਼ੰਕਰਾਚਾਰਿਆ

ਮਹਾਂਨਿਰਵਾਣੀ ਅਖ਼ਾੜੇ ਦੇ ਮੁਖੀ ਮੰਹਤ ਰਵਿੰਦਰ ਪੁਰੀ ਦਾ ਕਹਿਣਾ ਹੈ ਕਿ ਜਦੋਂ ਪੂਰਾ ਭਾਰਤ ਬੋਧ ਤਾਂਤਰਿਕਾਂ ਦੇ ਪ੍ਰਭਾਵ ਅੱਗੇ ਹਾਰ ਗਿਆ ਉਸ ਸਮੇਂ ਆਦਿ ਗੁਰੂ ਸ਼ੰਕਰਾਚਾਰਿਆ ਦੁਆਰਾ ਸ਼ਾਸ਼ਤਰਾਂ ਦੇ ਗਿਆਨ ਰਾਹੀਂ ਕਈ ਰਾਜਿਆਂ ਨੂੰ ਹਿੰਦੂ ਧਰਮ ’ਚ ਸ਼ਾਮਲ ਕੀਤਾ ਗਿਆ। ਕੁਝ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਗਿਆ ਤੇ ਸੈਨਾ ਦਾ ਮਾਧਿਅਮ ਰਾਹੀਂ ਇਸ ਨੂੰ ਰੋਕਣ ਦਾ ਯਤਨ ਕੀਤਾ ਗਿਆ। ਉਸ ਵੇਲੇ ਸ਼ੰਕਰਾਚਾਰਿਆ ਦੁਆਰਾ ਕੁਝ ਨੌਜਵਾਨ ਸਾਧੂਆਂ ਨੂੰ ਸ਼ਸ਼ਤਰਾਂ ਦੀ ਸਿੱਖਿਆ ਦਿੱਤੀ ਗਈ। ਇਨ੍ਹਾਂ ਨੂੰ ਹੀ ਨਾਗਾ ਸਾਧੂ ਕਿਹਾ ਜਾਂਦਾ ਹੈ।

ਦੇਸ਼ ਤੇ ਧਰਮ ਲਈ ਜਾਨ ਵੀ ਕੁਰਬਾਨ ਕਰ ਦਿੰਦੇ ਹਨ ਨਾਗਾ ਸਾਧੂ

ਜੋ ਸੰਨਿਆਸੀ ਸ਼ਸ਼ਤਰ ਚਲਾਉਣ ਅਤੇ ਗ੍ਰੰਥ-ਵੇਦਾਂ ਦੇ ਗਿਆਨ ’ਚ ਮਾਹਰ ਹੁੰਦੇ ਹਨ ਅਤੇ ਦੇਸ਼ ਦੀ ਰੱਖਿਆ ਲਈ ਆਪਣੇ ਪ੍ਰਾਣਾ ਦੀ ਕੁਰਬਾਨੀ ਦੇਣ ਤੋਂ ਵੀ ਪਿੱਛੇ ਨਹੀਂ ਹੱਟਦਾ, ਉਨ੍ਹਾਂ ਨੂੰ ਹੀ ਨਾਗਾ ਸਾਧੂ ਕਿਹਾ ਜਾਂਦਾ ਹੈ। ਇਹ ਨਾਗਾ ਸਾਧੂਆਂ ਦੀ ਪੰਰਪਰਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।

ਧਰਮ ਦੀ ਰੱਖਿਆ ਦੇ ਲਈ ਸੰਤਾਂ ਨੇ ਦਿੱਤਾ ਹੈ ਬਲਿਦਾਨ

ਇਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਜਦੋਂ ਭਾਰਤ ’ਚ ਲੋਕਤੰਤਰ ਹੈ ਅਤੇ ਹਥਿਆਰ ਚਲਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਜਦੋਂ ਵੀ ਵਿਸ਼ੇਸ਼ ਪਰਸਥਿਤੀਆਂ ’ਚ ਹਥਿਆਰ ਚਲਾਉਣ ਦੀ ਲੋੜ ਪਈ ਤਾਂ ਸੰਤਾਂ ਨੇ ਕਈ ਵਾਰ ਬਲਿਦਾਨ ਦਿੱਤੇ ਹਨ, ਜੋ ਇਤਿਹਾਸ ’ਚ ਦਰਜ ਹੈ। ਨਾਗਾ ਸੰਨਿਆਸੀਆਂ ਦੁਆਰਾ ਭਾਰਤ ਦੇ ਪ੍ਰਾਚੀਨ ਮੰਦਿਰਾਂ ਦੀ ਰੱਖਿਆ ਕੀਤੀ ਗਈ। ਹਮਲਾਵਰਾਂ ਨੇ ਜਦੋਂ ਹਿੰਦੂ ਔਰਤਾਂ ਨਾਲ ਦਰਿੰਦਗੀ ਕੀਤੀ ਤਾਂ ਨਾਗਾ ਸਾਧੂਆਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਇਹ ਵੀ ਇਤਿਹਾਸ ’ਚ ਦਰਜ ਹੈ।

ਸਿੱਖ ਧਰਮ ’ਚ ਵੀ ਹੈ ਗ੍ਰੰਥ ਪੜ੍ਹਨ ਦੇ ਨਾਲ ਨਾਲ ਸ਼ਸ਼ਤਰ ਚਲਾਉਣ ਦਾ ਪੰਰਪਰਾ

ਸੰਨਿਆਸੀ ਅਖ਼ਾੜੇ ਦੇ ਨਾਗਾ ਸੰਨਿਆਸੀਆਂ ਦੇ ਨਾਲ ਨਾਲ ਸਿੱਖ ਧਰਮ ਧਰਮ ਦੇ ਸੰਤਾਂ ’ਚ ਵੀ ਸ਼ਾਸ਼ਤਰਾਂ ਦੇ ਨਾਲ ਨਾਲ ਸ਼ਸ਼ਤਰ ਚਲਾਉਣ ਦੀ ਪੰਰਪਰਾ ਹੈ। ਸਿੱਖ ਧਰਮ ਦੇ ਨਿਹੰਗ ਸੰਪ੍ਰਦਾਇ ਨੂੰ ਸ਼ਾਸ਼ਤਰਾਂ ਦਾ ਗਿਆਨ ਗੁਰੂ ਗੋਬਿੰਦ ਸਿੰਘ ਦੁਆਰਾ ਦਿੱਤਾ ਗਿਆ। ਨਾਲ ਹੀ ਧਰਮ ਦੀ ਰੱਖਿਆ ਲਈ ਖ਼ਾਲਸਾ ਪੰਥ ਨੂੰ ਵੀ ਸ਼ਸ਼ਤਰ ਚਲਾਉਣ ਦੀ ਸਿੱਖਿਆ ਦਿੱਤੀ ਗਈ।

ਸੰਤ ਕਰਦੇ ਹਨ ਧਰਮ ਦੀ ਰੱਖਿਆ

ਪੰਚਾਇਤੀ ਨਿਰਮਲ ਅਖ਼ਾੜੇ ਦੇ ਕੋਠਾਰੀ ਮੰਹਤ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਤ ਮਹਾਪੁਰਖਾਂ ਦਾ ਜੀਵਨ ਸਮਾਜ ਸੁਧਾਰ ਅਤੇ ਸਮਾਜ ਨੂੰ ਸੱਚ ਦੇ ਰਾਹ ’ਤੇ ਤੋਰਨ ਲਈ ਹੁੰਦਾ ਹੈ। ਸੰਤ ਹੀ ਧਰਮ ਦੀ ਰੱਖਿਆ ਕਰਦੇ ਹਨ, ਧਰਮ ਦੀ ਰੱਖਿਆ ਦੋ ਤਰ੍ਹਾਂ ਨਾਲ ਹੋ ਸਕਦੀ ਹੈ। ਜਾ ਤਾਂ ਸ਼ਾਸ਼ਤਰਾਂ ਰਾਹੀਂ ਜਾ ਫੇਰ ਸ਼ਸ਼ਤਰਾਂ ਨਾਲ। ਇਸ ਲਈ ਗੁਰੂ ਗੋਬਿੰਦ ਸਿੰਘ ਨੇ ਨਿਰਮਲ ਸੰਪ੍ਰਦਾਇ ਨੂੰ ਸ਼ਾਸ਼ਤਰ ਦਿੱਤੇ ਤੇ ਖ਼ਾਲਸਾ ਪੰਥ ਨੂੰ ਸ਼ਸ਼ਤਰ।

ਸ਼ਾਸ਼ਤਰ ਤੇ ਸ਼ਸਤਰਾਂ ਦਾ ਹੈ ਮੇਲ

ਸ਼ਾਸ਼ਤਰ ਤੇ ਸ਼ਸ਼ਤਰਾਂ ਦਾ ਮੇਲ ਹੈ, ਸੰਤ ਪਹਿਲਾਂ ਸ਼ਾਸ਼ਤਰਾਂ ਰਾਹੀਂ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ ਹਨ, ਪਰ ਜਿਨ੍ਹਾਂ ਨੂੰ ਸਮਝ ਨਹੀਂ ਆਉਂਦਾ ਤੇ ਉਹ ਅੱਤਿਆਚਾਰੀ ਤੇ ਦੁਰਵਿਹਾਰ ਵਾਲਾ ਹੋਵੇ ਤਾਂ ਉਸ ਲਈ ਫੇਰ ਸ਼ਸ਼ਤਰ। ਪਰ ਪਹਿਲਾਂ ਸ਼ਾਸ਼ਤਰ ਉਸ ਤੋਂ ਬਾਅਦ ਸ਼ਸ਼ਤਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਸ਼ਸ਼ਤਰ ਚਲਾਉਣ ਲਈ ਸ਼ਾਸ਼ਤਰਾਂ ਦਾ ਗਿਆਨ ਜ਼ਰੂਰੀ

ਗੁਰੂ ਗੋਬਿੰਦ ਸਿੰਘ ਦੇ ਸਥਾਨ ’ਤੇ ਵੀ ਸ਼ਸ਼ਤਰ ਰੱਖੇ ਜਾਂਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਸ਼ਸ਼ਤਰ ਨੂੰ ਚਲਾਉਣ ਲਈ ਸ਼ਾਸ਼ਤਰਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਸ਼ਸ਼ਤਰ ਕਿਸੇ ਨਿਰਦੋਸ਼ ’ਤੇ ਨਹੀਂ ਉਠੇਗਾ। ਜੇਕਰ ਕਿਸੇ ਨੂੰ ਸ਼ਾਸ਼ਤਰ ਦਾ ਗਿਆਨ ਨਹੀਂ ਹੋਵੇਗਾ ਅਤੇ ਸਿਰਫ਼ ਸ਼ਸ਼ਤਰ ਚਲਾਉਣ ਦਾ ਗਿਆਨ ਹੋਵੇਗਾ ਤਾਂ ਅਨਹੋਣੀ ਹੀ ਹੋਵੇਗੀ। ਇਸ ਲਈ ਅਸੀਂ ਪਹਿਲਾਂ ਸ਼ਾਸ਼ਤਰਾਂ ਦਾ ਗਿਆਨ ਪ੍ਰਾਪਤ ਕਰਦੇ ਹਨ। ਇਸ ਲਈ ਸਾਡੇ ਦੁਆਰਾ ਸ਼ਾਸ਼ਤਰਾਂ ਦੇ ਨਾਲ ਸ਼ਸ਼ਤਰਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਸ਼ਸ਼ਤਰ ਵੀ ਧਰਮ ਦੇ ਰਾਹ ’ਤੇ ਲੋਕਾਂ ਨੂੰ ਲਿਆਉਣ ਦਾ ਇੱਕ ਸਾਧਨ ਹੈ।

ਨਾਗਾ ਸੰਨਿਆਸੀ ਕਰਦੇ ਹਨ ਸ਼ਸ਼ਤਰ ਪੂਜਨ

ਆਦਿ ਗੁਰੂ ਸ਼ੰਕਰਾਚਾਰਿਆ ਦੁਆਰਾ ਸਥਾਪਤ ਦਸ਼ਨਾਮੀ ਸੰਨਿਆਸੀ ਪੰਰਪਰਾ ਦੇ ਨਾਗਾ ਸੰਨਿਆਸੀ ਅਖ਼ਾੜਿਆਂ ’ਚ ਸ਼ਸ਼ਤਰ ਪੂਜਾ ਦਾ ਰਿਵਾਜ਼ ਹੈ। ਪਿਛਲੇ 2,500 ਸਾਲਾਂ ਤੋਂ ਦਸ਼ਨਾਮੀ ਸੰਨਿਆਸੀ ਪੰਰਪਰਾ ਨਾਲ ਜੁੜੇ ਸੰਨਿਆਸੀ ਇਸ ਪੰਰਪਰਾ ਦਾ ਪਾਲਣ ਕਰਦੇ ਹੋਏ ਆਪਣੇ-ਆਪਣੇ ਅਖ਼ਾੜਿਆ ’ਚ ਸ਼ਸ਼ਤਰ ਪੂਜਾ ਕਰਦੇ ਹਨ।

ਦੇਵ ਦੇ ਰੂਪ ’ਚ ਪੂਜੇ ਜਾਂਦੇ ਹਨ ਸੂਰਜ ਪ੍ਰਕਾਸ਼ ਅਤੇ ਭੈਰੋ ਪ੍ਰਕਾਸ਼ ਭਾਲੇ

ਅਖ਼ਾੜਿਆਂ ’ਚ ਪ੍ਰਾਚੀਨ ਕਾਲ ਤੋਂ ਹੀ ਰੱਖੇ ਸੂਰਜ ਪ੍ਰਕਾਸ਼ ਅਤੇ ਭੈਰੋ ਪ੍ਰਕਾਸ਼ ਨਾਮਕ ਭਾਲਿਆਂ ਨੂੰ ਦੇਵਤਿਆਂ ਦੇ ਰੂਪ ’ਚ ਪੂਜਿਆ ਜਾਂਦਾ ਹੈ। ਇਹ ਕੁੰਭ ਮੇਲੇ ਦੇ ਮੌਕੇ ’ਤੇ ਅਖ਼ਾੜਿਆਂ ਦੀ ਅਗਵਾਈ ਕਰਦੇ ਹੋਏ ਅੱਗੇ ਅੱਗੇ ਚਲਦੇ ਹਨ। ਇਨ੍ਹਾਂ ਭਾਲਿਆਂ ਰੂਪੀ ਦੇਵਤਿਆਂ ਨੂੰ ਕੁੰਭ ਦੇ ਸ਼ਾਹੀ ਇਸ਼ਨਾਨ ’ਚ ਸਭ ਤੋਂ ਪਹਿਲਾਂ ਇਸ਼ਨਾਨ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਅਖ਼ਾੜਿਆ ਦੇ ਅਚਾਰਿਆ ਮਹਾਮੰਡਲੇਸ਼ਵਰ ਜਮਾਤ ਦੇ ਸ਼੍ਰੀ ਮੰਹਤ ਅਤੇ ਹੋਰ ਨਾਗਾ ਸਾਧੂ ਇਸ਼ਨਾਨ ਕਰਦੇ ਹਨ। ਇਹ ਹੀ ਕਾਰਨ ਹੈ ਕਿ ਆਦਿ ਗੁਰੂ ਸ਼ੰਕਰਾਚਾਰਿਆ ਨੇ ਰਾਸ਼ਟਰ ਦੀ ਰੱਖਿਆ ਲਈ ਸ਼ਾਸ਼ਤਰ ਅਤੇ ਸ਼ਸ਼ਤਰਾਂ ਦੀ ਪੰਰਪਰਾ ਦੀ ਸਥਾਪਨਾ ਕੀਤੀ।

ਕੁੰਭ ਦੌਰਾਨ ਅਖ਼ਾੜਿਆਂ ਦਾ ਮਹੱਤਵ

ਸ਼ਾਸ਼ਤਰਾਂ ਦੀ ਵਿੱਦਿਆ ਰੱਖਣ ਵਾਲੇ ਸਾਧੂਆਂ ਦੇ ਅਖ਼ਾੜੇ ਦਾ ਕੁੰਭ ਮੇਲੇ ਦੌਰਾਨ ਕਾਫ਼ੀ ਮਹੱਤਵ ਹੈ। ਅਖ਼ਾੜਿਆਂ ਦੀ ਸਥਾਪਨਾ ਆਦਿ ਸ਼ੰਕਰਾਚਾਰਿਆ ਨੇ ਹਿੰਦੂ ਧਰਮ ਨੂੰ ਬਚਾਉਣ ਲਈ ਕੀਤੀ ਸੀ। ਅਖ਼ਾੜਿਆ ਦੇ ਮੈਂਬਰ ਸ਼ਸ਼ਤਰ ਅਤੇ ਸ਼ਾਸ਼ਤਰ ਦੋਹਾਂ ’ਚ ਨਿਪੁੰਨ ਕਹੇ ਜਾਂਦੇ ਹਨ। ਨਾਗਾ ਸਾਧੂ ਵੀ ਇਨ੍ਹਾਂ ਅਖ਼ਾੜਿਆਂ ਦਾ ਹਿੱਸਾ ਹੁੰਦੇ ਹਨ। ਸਭ ਤੋਂ ਵੱਡਾ ਜੂਨਾ ਅਖ਼ਾੜਾ, ਫੇਰ ਨਿਰੰਜਨੀ ਅਖ਼ਾੜਾ, ਮਹਾਨਿਰਵਾਣ ਅਖ਼ਾੜਾ, ਅਟਲ ਅਖ਼ਾੜਾ, ਅਹਵਾਨ ਅਖ਼ਾੜਾ, ਆਨੰਦ ਅਖ਼ਾੜਾ, ਪੰਚਾਗਿਰੀ ਅਖ਼ਾੜਾ, ਨਾਗਪੰਥੀ ਗੋਰਖਨਾਥ ਅਖ਼ਾੜਾ, ਵੈਸ਼ਨਵ ਅਖ਼ਾੜਾ, ਉਦਾਸੀਨ ਪੰਚਾਇਤੀ ਵੱਡਾ ਅਖ਼ਾੜਾ, ਉਦਾਸੀਨ ਨਵਾਂ ਅਖ਼ਾੜਾ, ਨਿਰਮਲ ਪੰਚਾਇਤੀ ਅਖ਼ਾੜਾ ਅਤੇ ਨਿਰਮੋਹੀ ਅਖ਼ਾੜਾ ਸ਼ਾਮਲ ਹਨ।

ਸ਼ੁਰੂਆਤ ’ਚ ਪ੍ਰਮੁੱਖ ਅਖ਼ਾੜਿਆਂ ਦੀ ਗਿਣਤੀ ਕੇਵਲ 4 ਸੀ, ਪਰ ਵਿਚਾਰਕ ਮਤਭੇਦਾਂ ਦੇ ਚੱਲਦਿਆ ਬਟਵਾਰਾ ਹੋ ਕੇ ਇਹ ਗਿਣਤੀ 13 ਪਹੁੰਚ ਗਈ ਹੈ। ਇਨ੍ਹਾਂ ਅਖ਼ਾੜਿਆ ਦੇ ਆਪਣੇ ਪ੍ਰਮੁੱਖ ਅਤੇ ਆਪਣੇ ਨਿਯਮ ਕਾਨੂੰਨ ਹੁੰਦੇ ਹਨ। ਕੁੰਭ ਮੇਲੇ ’ਚ ਅਖ਼ਾੜਿਆਂ ਦੀ ਸ਼ਾਨ ਦੇਖਣ ਵਾਲੀ ਹੁੰਦੀ ਹੈ। ਇਹ ਅਖ਼ਾੜੇ ਕੇਵਲ ਸ਼ਾਹੀ ਇਸ਼ਨਾਨ ਦੇ ਦਿਨ ਹੀ ਕੁੰਭ ’ਚ ਭਾਗ ਲੈਂਦੇ ਹਨ ਤੇ ਜਲੂਸ ਕੱਢ ਕੇ ਨਦੀ ਤੱਟ ’ਤੇ ਪਹੁੰਚਦੇ ਹਨ। ਅਖ਼ਾੜਿਆਂ ਦੇ ਮਹਾਮੰਡਲੇਸ਼ਵਰ ਅਤੇ ਸ਼੍ਰੀ ਮੰਹਤ ਰੱਥਾਂ ’ਤੇ ਸਾਧੂਆਂ ਤੇ ਨਾਗਾ ਬਾਬਿਆਂ ਦੇ ਪੂਰੇ ਜਲੂਸ ਦੇ ਪਿੱਛੇ-ਪਿੱਛੇ ਸ਼ਾਹੀ ਇਸ਼ਨਾਨ ਲਈ ਨਿਕਲਦੇ ਹਨ।

ABOUT THE AUTHOR

...view details