ਪੰਜਾਬ

punjab

ETV Bharat / bharat

ਰੇਸ 'ਚ ਨੌਜਵਾਨਾਂ ਨੂੰ ਮਾਤ ਦੇ ਰਿਹਾ 78 ਸਾਲ ਦਾ ਬਜ਼ੁਰਗ

ਝਾਰਖੰਡ ਦੇ ਚਾਈਬਾਸਾ ਵਿਖੇ 78 ਸਾਲਾਂ ਦੇ ਬਜ਼ੁਰਗ ਐਥਲੀਟ ਟਿਪਰਿਯਾ ਤਿਯੂ ਨੇ ਰੇਸ ਵਿੱਚ 106 ਗੋਲਡ ਮੈਡਲਾਂ ਸਮੇਤ ਹੁਣ ਤੱਕ ਕੁੱਲ 600 ਮੈਡਲ ਜਿੱਤੇ ਹਨ। ਬੁਢਾਪੇ ਦੀ ਇਸ ਉਮਰ ਵਿੱਚ ਵੀ ਤਿਯੂ ਲਗਾਤਾਰ ਪ੍ਰੈਕਟਿਸ ਕਰਦੇ ਹਨ ਅਤੇ ਕਈ ਨੌਜਵਾਨਾਂ ਅਤੇ ਬੱਚਿਆਂ ਨੂੰ ਵੀ ਟ੍ਰੇਨਿੰਗ ਦਿੰਦੇ ਹਨ। ਹੁਣ ਤੱਕ ਉਹ ਕਰੀਬ 1300 ਐਥਲੀਟਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ।

ਫੋਟੋ

By

Published : Jul 31, 2019, 10:30 AM IST

ਚਾਈਬਾਸਾ : ਕੋਲਹਾਨ ਦੇ ਦੱਦੂ ਦੇ ਨਾਂਅ ਤੋਂ ਮਹਸ਼ਹੂਰ 78 ਸਾਲਾਂ ਦੇ ਬਜ਼ੁਰਗ ਐਥਲੀਟ ਟਿੱਪਰਿਆ ਤਿਯੂ ਨੇ ਜਦ ਦੌੜਨਾ ਸ਼ਰੂ ਕੀਤਾ ਸੀ,ਤਾਂ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਦੌੜ 'ਚ ਹਿੱਸਾ ਲੈਂਣ ਦੀ ਇਹ ਇੱਛਾ ਇੱਕ ਦਿਨ ਉਨ੍ਹਾਂ ਨੂੰ ਪ੍ਰਸਿੱਧੀ ਅਤੇ ਸਤਿਕਾਰ ਦਵਾਏਗੀ।

ਟਿਪਰਿਯਾ ਤਿਯੂ ਨੇ ਜ਼ਿਲ੍ਹਾ, ਨੈਸ਼ਨਲ, ਏਸ਼ੀਆਡ, ਇੰਟਰਨੈਸ਼ਨਲ ਪੱਧਰ ਤੇ ਕਈ ਐਥਲੈਟਿਕਸ ਮੁਕਾਬਲਿਆਂ ਵਿੱਚ 106 ਗੋਲਡ ਮੈਡਲਾਂ ਸਮੇਤ ਕੁੱਲ 600 ਮੈਡਲ ਜਿੱਤੇ ਹਨ।

ਵੀਡੀਓ

19 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਅਥਲੀਟ ਦਾ ਸਫ਼ਰ

ਤਿਯੂ ਨੇ ਟਾਟਾ ਸਟੀਲ 'ਚ ਨੌਕਰੀ ਹਾਸਲ ਕਰਨ ਲਈ ਇੱਕ ਬਜ਼ੁਰਗ ਦੀ ਗੱਲ ਸੁਣ ਕੇ, ਦੌੜਨ ਦਾ ਸੰਕਲਪ ਲਿਆ। ਉਸ ਤੋਂ ਬਾਅਦ, ਉਨ੍ਹਾਂ ਨੇ ਸਾਲ 1961 'ਚ 19 ਸਾਲ ਦੀ ਉਮਰ ਵਿੱਚ ਆਪਣੇ ਕਾਲਜ ਦੇ ਦਿਨਾਂ ਤੋਂ ਐਥਲੈਟਿਕਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਟਾਟਾ ਕਾਲਜ ਤੋਂ ਰਾਂਚੀ ਯੂਨੀਵਰਸਿਟੀ ਦੇ ਐਥਲੀਟ ਮੁਕਾਬਲੇ ਦੀ ਸਾਲਾਨਾ ਚੈਂਪੀਅਨਸ਼ਿਪ ਕਾਂਸੇ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਦਾ ਇਹ ਸਫ਼ਰ ਅਜੇ ਤੱਕ ਜਾਰੀ ਹੈ।

30 ਸਾਲਾਂ ਤੱਕ ਰਹੇ ਸਪੋਰਟਸ ਆਰਗਨਾਇਜ਼ਰ

ਆਪਣੇ ਹੁੰਨਰ ਦੇ ਦਮ 'ਤੇ ਟਿੱਪਰਿਆ ਤਿਯੂ ਟਾਟਾ ਸਟੀਲ ਕੰਪਨੀ 'ਚ 1971 ਤੋਂ 30 ਸਾਲ ਸੀਨੀਅਰ ਸਪੋਰਟਸ ਆਰਗਨਾਈਜ਼ਰ ਰਹੇ।
ਉਨ੍ਹਾਂ ਦੇਸ਼ਾਂ ਨੇ ਵਿਦੇਸ਼ਾਂ ਵਿੱਚ ਵੀ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ। ਮਲੇਸ਼ੀਆ, ਸ਼੍ਰੀ ਲੰਕਾ ਅਤੇ ਅਮਰੀਕਾ ਨੇ ਬ੍ਰਾਜ਼ੀਲ ਵਿੱਚ ਵੀ ਉਨ੍ਹਾਂ ਨੇ ਵੱਧੀਆ ਪ੍ਰਦਰਸ਼ਨ ਕੀਤਾ ਹੈ। ਸਾਲ 2006 ਵਿੱਚ ਟਾਟਾ ਸਟੀਲ ਤੋਂ ਰਿਟਾਇਰਮੈਂਟ ਲੈਂਣ ਦੇ ਬਾਵਜੂਦ, ਉਨ੍ਹਾਂ ਨੇ ਲਗਾਤਾਰ ਆਪਣੀ ਪ੍ਰੈਕਟਿਸ ਜਾਰੀ ਰੱਖੀ ਹੈ।

ਨੌਜਵਾਨਾਂ ਨੂੰ ਦਿੰਦੇ ਨੇ ਟ੍ਰੇਨਿੰਗ

ਟਿੱਪਰਿਆ ਤਿਯੂ ਰੇਸ ਮੁਕਾਬਲਿਆਂ ਲਈ ਕਈ ਨੌਜਾਵਨਾਂ ਨੂੰ ਟ੍ਰੇਨਿੰਗ ਦੇ ਰਹੇ ਹਨ। ਹੁਣ ਤੱਕ ਉਹ ਕਰੀਬ 1300 ਐਥਲੀਟ ਨੌਜਾਵਨਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ।

ਅਥਲੈਟਿਕਸ ਅਕੈਡਮੀ ਖੋਲ੍ਹਣ ਦੀ ਚਾਹ

ਟਿੱਪਰਿਆ ਤਿਯੂ ਨੇ ਖ਼ੁਦ ਦੀ ਅਥਲੈਟਿਕਸ ਅਕੈਡਮੀ ਖੋਲ੍ਹਣ ਦੀ ਇੱਛਾ ਪ੍ਰਗਟ ਕੀਤੀ ਹੈ। ਉਸ ਚਾਹੁੰਦੇ ਨੇ ਕੀ ਝਾਰਖੰਡ ਦੇ ਨੌਜਵਾਨ ਇੰਟਰਨੈਸ਼ਨਲ ਪੱਧਰ 'ਤੇ ਅਥਲੈਟਿਕਸ ਵਿੱਚ ਵੱਖਰੀ ਪਛਾਣ ਬਣਾਉਣ ਅਤੇ ਦੇਸ਼ ਦਾ ਮਾਣ ਵਧਾਉਣ।

ABOUT THE AUTHOR

...view details