ਬੈਂਗਲੁਰੂ: ਦੱਖਣੀ ਪੂਰਬੀ ਹਿੱਸੇ ਦੇ ਇੱਕ ਨੌਜਵਾਨ ਵੱਲੋਂ ਔਰਤ ਤੋਂ ਝੂਠ ਬੋਲ ਕੇ 10 ਲੱਖ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਚ ਨੌਜਵਾਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਧੋਖਾਧੜੀ ਦਾ ਸ਼ਿਕਾਰ ਹੋਈ ਔਰਤ ਇੱਕ ਪ੍ਰਾਈਵੇਟ ਕੰਪਨੀ 'ਚ ਮੈਟਰੀਮੋਨੀਅਲ ਵੈਬਸਾਈਟ 'ਤੇ ਕੰਮ ਕਰਦੀ ਸੀ।
ਝੂਠ ਬੋਲ ਕੇ ਔਰਤ ਤੋਂ 10 ਲੱਖ ਰੁਪਏ ਦੀ ਕੀਤੀ ਚੋਰੀ - 10 ਲੱਖ ਦੀ ਚੋਰੀ ਕਰਨ ਦਾ ਮਾਮਲਾ
ਨੌਜਵਾਨ ਵੱਲੋਂ ਔਰਤ ਤੋਂ ਝੂਠ ਬੋਲ ਕੇ 10 ਲੱਖ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਨੌਜਵਾਨ ਵਿਰੁੱਧ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਜਾਣਕਾਰੀ ਅਨੁਸਾਰ ਸੰਪਰਕ 'ਚ ਆਏ ਜਗਜੀਤ ਸਿੰਘ ਨੇ ਔਰਤ ਨੂੰ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਉਸ ਦੀ ਮਾਂ ਬਿਮਾਰ ਹੈ ਤੇ ਲੁਧਿਆਣਾ ਦੇ ਹਸਪਤਾਲ 'ਚ ਭਰਤੀ ਹੈ। ਜਗਜੀਤ ਨੇ ਝੂਠ ਬੋਲਿਆ ਕਿ ਜੇਕਰ ਉਹ ਉਸ ਨੂੰ 10 ਲੱਖ ਰੁਪਏ ਦਵੇਗੀ ਤਾਂ ਉਸ ਨਾਲ ਉਸ ਦੀ ਮਦਦ ਹੋ ਜਾਵੇਗੀ। ਜਗਜੀਤ ਦੀ ਝੂਠੀਆਂ ਗੱਲਾਂ ਦੇ ਝਾਂਸੇ ਵਿੱਚ ਆ ਕੇ ਔਰਤ ਨੇ ਜਗਜੀਤ ਨੂੰ 5 ਲੱਖ ਰੁਪਏ ਦਿੱਤੇ।
ਕੁੱਝ ਸਮਾਂ ਬਾਅਦ ਜਗਜੀਤ ਨੇ ਮੁੜ ਕਿਹਾ ਕਿ ਉਸ ਦੀ ਮਾਂ ਹੁਣ ਨਹੀਂ ਰਹੀ ਜਿਸ ਕਾਰਨ ਉਸ ਨੂੰ ਹੁਣ 4 ਲੱਖ ਰੁਪਏ ਦੀ ਲੋੜ ਹੈ। ਔਰਤ 'ਤੇ ਇੱਕ ਵਾਰ ਮੁੜ ਭਰੋਸਾ ਕਰਕੇ ਉਸ ਨੂੰ 4 ਲੱਖ ਰੁਪਏ ਦੇ ਦਿੱਤੇ। ਦੂਜੇ ਪਾਸੇ ਜਗਜੀਤ ਔਰਤ ਤੋਂ ਪਰਹੇਜ ਕਰਨ ਲੱਗਾ। ਕੁੱਝ ਸਮਾਂ ਬਾਅਦ ਜਾਂਚ ਕਰਨ 'ਤੇ ਪਤਾ ਲੱਗਾ ਕਿ ਜਗਜੀਤ ਦਾ ਵਿਆਹ ਹੋਇਆ ਹੈ। ਔਰਤ ਨੇ ਧੋਖਾਧੜੀ ਵਿਰੁੱਧ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ 'ਤੇ ਜਗਜੀਤ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ।