ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੀਐਮ ਮੋਦੀ ਵੱਲੋਂ ਐਲਾਨੇ 20 ਲੱਖ ਕਰੋੜ ਦੇ ਵਿਸ਼ੇਸ਼ ਆਰਥਿਕ ਪੈਕੇਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਪੀਐਫ ਲਈ ਦਿੱਤੀ ਜਾ ਰਹੀ ਸਹਾਇਤਾ ਅਗਲੇ ਤਿੰਨ ਮਹੀਨਿਆਂ ਲਈ ਵਧਾਈ ਜਾ ਰਹੀ ਹੈ।
ਇਸ ਸਹਾਇਤਾ ਪਹਿਲਾਂ ਮਾਰਚ, ਅਪ੍ਰੈਲ, ਮਈ ਤੱਕ ਦਿੱਤੀ ਗਈ ਸੀ। ਹੁਣ ਇਸ ਨੂੰ ਹੋਰ 3 ਮਹੀਨਿਆਂ ਲਈ ਵਧਾਇਆ ਜਾ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 15000 ਤੋਂ ਘੱਟ ਤਨਖ਼ਾਹ ਵਾਲਿਆਂ ਲਈ ਸੈਲਰੀ ਦਾ 24 ਫ਼ੀਸਦੀ ਸਰਕਾਰ ਪੀਐਫ ਵਿੱਚ ਜਮ੍ਹਾ ਕਰੇਗੀ।