ਪੰਜਾਬ

punjab

ETV Bharat / bharat

DU ਤੋਂ ਹਟਾਈਆਂ ਗਈਆਂ ਭਗਤ ਸਿੰਘ, ਬੋਸ ਅਤੇ ਸਾਵਰਕਰ ਦੀਆਂ ਮੂਰਤੀਆਂ - ਨਵੀਂ ਦਿੱਲੀ

ਡੀਯੂ ਤੋਂ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਅਤੇ ਸਾਵਰਕਰ ਦੀਆਂ ਮੂਰਤੀਆਂ ਨੂੰ ਹਟਾ ਦਿੱਤਾ ਗਿਆ ਹੈ। ਇਹ ਮੂਰਤੀਆਂ ਏਬੀਵੀਪੀ ਨੇ ਖ਼ੁਦ ਹੀ ਹਟਵਾ ਦਿੱਤੀਆਂ ਹਨ। ਏਬੀਵੀਪੀ ਦਿੱਲੀ ਦੇ ਪ੍ਰਦੇਸ਼ ਮੰਤਰੀ ਸਿੱਧਾਰਥ ਯਾਦਵ ਦਾ ਕਹਿਣਾ ਹੈ ਕਿ ਆਜ਼ਾਦੀ ਸੈਨਾਨੀਆਂ ਦੀ ਇਸ ਤਰ੍ਹਾਂ ਬੇਕਦਰੀ ਕਰਕੇ ਐੱਨਐੱਸਯੂਆਈ ਨੇ ਆਪਣੀ ਭੈੜੀ ਮਾਨਸਿਕਤਾ ਨੂੰ ਉਜਾਗਰ ਕੀਤਾ ਹੈ।

DU ਤੋਂ ਹਟਾਈਆਂ ਗਈਆਂ ਭਗਤ ਸਿੰਘ, ਬੋਸ ਅਤੇ ਸਾਵਰਕਰ ਦੀਆਂ ਮੂਰਤੀਆਂ

By

Published : Aug 24, 2019, 8:50 PM IST

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੀ ਆਰਟ ਫੈਕਲਟੀ ਵਿੱਚ ਲੱਗੀਆਂ ਵੀਰ ਸਾਵਰਕਰ, ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਨੂੰ ਰਾਤੋ-ਰਾਤ ਹਟਾ ਲਿਆ ਗਿਆ ਹੈ। ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੂਸੂ) ਦੇ ਪ੍ਰਧਾਨ ਸ਼ਕਤੀ ਸਿੰਘ ਨੇ ਆਪਣੇ ਕਾਰਜਕਾਲ ਦੇ ਆਖ਼ਰੀ ਦਿਨ ਇਹ ਤਿੰਨ ਮੂਰਤੀਆਂ ਆਰਟ ਫੈਕਲਟੀ ਵਿੱਚ ਸਥਾਪਤ ਕਰਾਈਆਂ ਸਨ, ਜਿਸਨੂੰ ਲੈ ਕੇ ਐੱਨਐੱਸਯੂਆਈ ਅਤੇ ਆਈਸਾ ਸਮੇਤ ਹੋਰ ਕਈ ਸੰਗਠਨਾਂ ਨੇ ਇਸਦਾ ਵਿਰੋਧ ਕੀਤਾ ਸੀ।

ਡੀਯੂ ਦੀ ਆਰਟ ਫੈਕਲਟੀ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਦੇ ਨਾਲ ਵੀਰ ਸਾਵਰਕਰ ਦੀ ਮੂਰਤੀ ਲਗਾਉਣ ਨੂੰ ਲੈ ਕੇ ਵਿਵਾਦ ਵੱਧ ਗਿਆ ਸੀ। ਮਾਮਲਾ ਇੱਥੋਂ ਤੱਕ ਆ ਗਿਆ ਸੀ ਕਿ ਐੱਨਐੱਸਯੂਆਈ ਦੇ ਪ੍ਰਧਾਨ ਅਕਸ਼ੈ ਲਾਕੜਾ ਨੇ ਸਾਵਰਕਰ ਦੀ ਮੂਰਤੀ ਉੱਤੇ ਕਾਲਖ਼ ਤੱਕ ਮੱਲ਼ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੇਸ਼ ਧ੍ਰੋਹੀ ਵੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਐੱਨਐੱਸਯੂਆਈ ਅਤੇ ਏਬੀਵੀਪੀ ਵਿੱਚ ਖਿੱਚਤਾਣ ਵੱਧ ਗਈ ਸੀ ਅਤੇ ਪੁਲਿਸ ਥਾਣੇ 'ਚ ਵੀ ਸ਼ਿਕਾਇਤਾਂ ਦਾ ਦੌਰ ਜਾਰੀ ਹੋ ਗਿਆ ਸੀ।

ਵੀਡੀਓ ਵੇਖਣ ਲਈ ਕਲਿੱਕ ਕਰੋ

ਏਬੀਵੀਪੀ ਵਲੋਂ ਇਹ ਤਿੰਨ ਮੂਰਤੀਆਂ ਰਾਤੋ-ਰਾਤ ਆਰਟ ਫੈਕਲਟੀ ਤੋਂ ਹਟਾ ਲਈਆਂ ਗਈਆਂ। ਇਸਨ੍ਹੂੰ ਲੈ ਕੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਆਜ਼ਾਦੀ ਸੈਨਾਨੀਆਂ ਦੇ ਨਾਮ ਨੂੰ ਲੈ ਕੇ ਰਾਜਨੀਤੀ ਹੋਵੇ, ਇਸ ਲਈ ਉਨ੍ਹਾਂ ਨੇ ਮੂਰਤੀਆਂ ਹਟਾ ਲਈਆਂ ਹਨ।

ABOUT THE AUTHOR

...view details