ਪੰਜਾਬ

punjab

ETV Bharat / bharat

ਸੁਸ਼ਾਂਤ ਸਿੰਘ ਰਾਜਪੂਤ ਕੇਸ: ਰਿਆ ਪੁੱਛਗਿੱਛ ਲਈ ਐਨਸੀਬੀ ਦਫ਼ਤਰ ਪਹੁੰਚੀ, ਦੀਪੇਸ਼ ਬਾਸਿਤ ਦੀ ਅਦਾਲਤ ਵਿੱਚ ਪੇਸ਼ੀ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦਾ ਅੱਜ 17 ਵਾਂ ਦਿਨ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੀ ਡਰੱਗ ਐਂਗਲ ਦੀ ਜਾਂਚ ਕਰ ਰਿਹਾ ਹੈ। ਤਾਜ਼ਾ ਵਿਕਾਸ ਵਿੱਚ, ਰਿਆ ਚੱਕਰਵਰਤੀ ਐਨਸੀਬੀ ਟੀਮ ਦੇ ਸਾਹਮਣੇ ਪੇਸ਼ ਹੋਈ ਹੈ। ਐਨਸੀਬੀ ਅਧਿਕਾਰੀਆਂ ਨੇ ਰਿਆ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਫ਼ੋਟੋ
ਫ਼ੋਟੋ

By

Published : Sep 6, 2020, 11:32 AM IST

Updated : Sep 6, 2020, 12:28 PM IST

ਮੁੰਬਈ: ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਸੁਸ਼ਾਂਤ ਰਾਜਪੂਤ ਮਾਮਲੇ ਵਿੱਚ ਰਿਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ। ਰਿਆ ਸੰਮਨ ਮਿਲਣ ਤੋਂ ਬਾਅਦ ਐਨਸੀਬੀ ਸਾਹਮਣੇ ਪੇਸ਼ ਹੋਈ ਹੈ।

ਇਸ ਤੋਂ ਪਹਿਲਾਂ ਐਨਸੀਬੀ ਦੇ ਅਧਿਕਾਰੀ ਕਹਿ ਚੁੱਕੇ ਹਨ ਕਿ ਰਿਆ ਨੂੰ ਦੋ ਵਿਕਲਪ ਦਿੱਤੇ ਗਏ ਸਨ। ਉਸ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਗਿਆ ਸੀ। NCB ਟੀਮ ਨਾਲ ਮੁੰਬਈ ਪੁਲਿਸ ਦੀ ਮਹਿਲਾ ਪੁਲਿਸ ਕਰਮੀ ਵੀ ਸਨ। ਸੰਮਨ ਦੇਣ ਸਮੇਂ NCB ਨੇ ਰਿਆ ਨੂੰ ਨਾਲ ਚੱਲਣ ਜਾਂ ਬਾਅਦ 'ਚ ਇਕੱਲੇ ਆਉਣ ਦਾ ਵਿਕਲਪ ਦਿੱਤਾ ਸੀ। ਰਿਆ ਨੇ ਇਕੱਲੇ ਆਉਣ ਲਈ ਕਿਹਾ।

NCB ਦਾ ਕਹਿਣਾ ਕਿ ਰਿਮਾਂਡ ਦੌਰਾਨ ਸੈਮੂਅਲ ਤੇ ਸ਼ੌਵਿਕ ਤੋਂ ਪੁੱਛਗਿਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁੱਛਗਿਛ ਲਈ ਰਿਆ ਨੂੰ ਵੀ ਬੁਲਾਇਆ ਗਿਆ ਹੈ। ਸ਼ਨੀਵਾਰ ਰਾਤ ਨਾਰਕੋਟਿਕਸ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਸੰਮਨ ਇਲੈਕਟ੍ਰੌਨਿਕ ਮਾਧਿਅਮ ਰਾਹੀਂ ਭੇਜਿਆ ਜਾਵੇਗਾ। ਫਿਰ NCB ਦਫ਼ਤਰ 'ਚ ਵੱਡੀ ਮੀਟਿੰਗ ਹੋਈ। ਇਸ 'ਚ ਰਿਆ ਨੂੰ ਪੁੱਛੇ ਜਾਣ ਵਾਲੇ ਸਵਾਲ ਤੈਅ ਕੀਤੇ ਜਾ ਰਹੇ ਸਨ।

ਦਰਅਸਲ, ਇਸ ਪੁੱਛਗਿਛ ਦਾ ਮਕਸਦ ਡਰੱਗਜ਼ ਮਾਮਲੇ ਦੀ ਉਸ ਚੇਨ ਤਕ ਪਹੁੰਚਣਾ ਹੈ ਜਿਸ 'ਚ ਇਹ ਸਾਫ਼ ਹੋ ਰਿਹਾ ਹੈ ਕਿ ਰਿਆ ਸੁਸ਼ਾਂਤ ਨੂੰ ਡਰੱਗਜ਼ ਦਿੰਦੀ ਸੀ। ਸ਼ੌਵਿਕ ਅਤੇ ਮਿਰਾਂਡਾ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛਗਿਛ 'ਚ ਸਾਹਮਣੇ ਆਇਆ ਹੈ ਕਿ ਰਿਆ ਦੋਵਾਂ ਤੋਂ ਡਰੱਗਜ਼ ਮੰਗਵਾ ਰਹੀ ਸੀ।

NCB ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਸ਼ੋਵਿਕ 4-5 ਡਰੱਗਜ਼ ਡੀਲਰਾਂ ਦੇ ਸੰਪਰਕ 'ਚ ਸੀ। ਪੁੱਛਗਿਛ ਦੌਰਾਨ ਪਤਾ ਲਾਇਆ ਜਾਵੇਗਾ ਕਿ ਇਹ ਡਰੱਗਜ਼ ਡੀਲਰ ਕੌਣ ਹਨ।

Last Updated : Sep 6, 2020, 12:28 PM IST

ABOUT THE AUTHOR

...view details