ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਅਤੇ ਆਮ ਨਾਗਰਿਕਾਂ ਵਿਚਕਾਰ ਤਣਾਅ ਦੀਆਂ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਇਸ ਘਟਨਾ ਵਿੱਚ ਕੁਝ ਲੋਕਾਂ ਦੇ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ, ਕਿਸੇ ਬਜ਼ੁਰਗ ਵਿਅਕਤੀ ਦੇ ਉਰਸ ਦੌਰਾਨ ਸ੍ਰੀਨਗਰ ਵਿੱਚ ਨਮਾਜ਼ ਪੜਨਾ ਚਾਹੁੰਦੇ ਸਨ। ਦੱਸਿਆ ਜਾਂਦਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ, ਸ਼ੁੱਕਰਵਾਰ ਸ਼ਾਮ ਨੂੰ ਨਮਾਜ਼ (ਮਗਰਿਬ ਦੀ ਨਮਾਜ਼) ਅਦਾ ਕਰਨ ਦੀ ਆਗਿਆ ਨਾ ਮਿਲਣ ਕਾਰਨ ਸਥਾਨਕ ਲੋਕ ਨਾਰਾਜ਼ ਹੋ ਗਏ।
ਨਮਾਜ਼ ਦੀ ਆਗਿਆ ਨਾ ਕਰਨ ਦੀ ਵਜ੍ਹਾ ਨਾਲ ਘਟਨਾ ਸਥਾਨ 'ਤੇ ਮੌਜੂਦ ਪੱਤਰਕਾਰਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝਗੜਾ ਹੋ ਗਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੁਰੱਖਿਆ ਬਲਾਂ ਵੱਲੋਂ ਬਲ ਪ੍ਰਯੋਗ ਕਾਰਨ ਕੁਝ ਲੋਕ ਜ਼ਖਮੀ ਵੀ ਹੋਏ ਹਨ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ: ਆਪਣੇ ਅਜ਼ੀਜ਼ਾਂ ਨੂੰ ਯਾਦ ਕਰ ਅੱਜ ਵੀ ਨਮ ਹਨ ਦੰਗਾ ਪੀੜਤਾਂ ਦੀਆਂ ਅੱਖਾਂ
ਕੁਝ ਮਹਿਲਾਵਾਂ ਦਾ ਦੋਸ਼ ਹੈ ਕਿ ਜੰਮੂ-ਕਸ਼ਮੀਰ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਕੁੱਟਮਾਰ ਕੀਤੀ ਹੈ। ਇਸ ਸੰਬੰਧ ਵਿੱਚ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ। ਘਟਨਾ ਸੰਬੰਧੀ ਵਿਸਥਾਰਪੂਰਣ ਸੂਚਨਾ ਨਹੀਂ ਮਿਲ ਸਕੀ।