ਸ੍ਰੀਲੰਕਾ ਨੇ ਈਸਟਰ ਬੰਬ ਧਮਾਕੇ ਲਈ ਸਥਾਨਕ ਇਸਲਾਮਕ ਕੱਟੜਵਾਦੀ ਸਮੂਹ ਨੂੰ ਠਹਿਰਾਇਆ ਜ਼ਿੰਮੇਵਾਰ - ਸ੍ਰੀ ਲੰਕਾ
ਸ੍ਰੀਲੰਕਾ ਨੇ ਈਸਟਰ ਬੰਬ ਧਮਾਕੇ ਲਈ ਸਥਾਨਕ ਇਸਲਾਮਸਕ ਕੱਟੜਵਾਦੀ ਸਮੂਹ ਜ਼ਿੰਮੇਵਾਰ ਠਹਿਰਾਇਆ ਹੈ। ਪਿਛਲੇ ਦਿਨੀਂ ਹੋਏ ਇਸ ਧਮਾਕੇ 'ਚ ਮਾਰੇ ਗਏ 290 ਕਰੀਬ ਲੋਕ।
ਕੋਲੰਬੋ: ਸ੍ਰੀਲੰਕਾ ਨੇ ਈਸਟਰ ਬੰਬ ਧਮਾਕੇ ਲਈ ਸਥਾਨਕ ਇਸਲਾਮਸਕ ਕੱਟੜਵਾਦੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕਾ ਨੇ ਜਾਂਚ ਲਈ ਐਫਬੀਆਈ ਦੀ ਪੇਸ਼ਕਸ਼ ਕੀਤੀ ਹੈ।
ਬੀਤੇ ਦਿਨ ਸ੍ਰੀ ਲੰਕਾ ਵਿਖੇ ਵੱਖ-ਵੱਖ ਥਾਂ 'ਤੇ ਹੋਏ ਇਸ ਧਮਾਕੇ ਵਿੱਚ ਸਰਕਾਰੀ ਆਂਕੜਿਆਂ ਮੁਤਾਬਕ 290 ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 500 ਤੋਂ ਵੱਧ ਜ਼ਖ਼ਮੀ ਹੋ ਗਏ ਹਨ।
ਗੌਰਤਲਬ ਹੈ ਕਿ ਕੁੱਝ ਘੰਟੇ ਪਹਿਲਾਂ ਸ੍ਰੀਲੰਕਾ ਦੇ ਕੋਲੰਬੋ ਵਿਖੇ ਬੱਸ ਸਟੈਂਡ ਤੋਂ 87 ਬੰਬ ਡਿਫ਼ਿਊਜ਼ ਕੀਤੇ ਹਨ। ਸ੍ਰੀਲੰਕਾ ਸਰਕਾਰ ਨੇ ਲੜੀਵਾਰ ਬੰਬ ਧਮਾਕਿਆਂ ਤੋਂ ਬਾਅਦ ਵੱਧਦੇ ਹੋਏ ਤਣਾਅ ਕਾਰਨ ਕੱਲ ਰਾਤ ਤੋਂ ਅੱਜ 4 ਵਜੇ ਸ਼ਾਮ ਤੱਕ ਕਰਫਿਊ ਦੇ ਆਦੇਸ਼ ਜਾਰੀ ਕੀਤੇ ਸਨ। ਇਹ ਕਰਫਿਊ ਅਜੇ ਵੀ ਜਾਰੀ ਹੈ।