ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਬਿੱਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਵਿੱਚ ਜਿੱਥੇ ਕਿਸਾਨ ਨੇ ਸਾਰੇ ਦੇਸ਼ ਨੂੰ ਅੰਨ ਦਿੱਤਾ, ਅੱਜ ਉਹ ਸੜਕਾਂ 'ਤੇ ਰੁਲਿਆ ਫਿਰਦਾ ਹੈ।
ਗੁਰਜੀਤ ਔਜਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਭਾਵੇ ਕਿਸਾਨ ਨਾ ਮਰੇ ਪਰ ਇਨ੍ਹਾਂ ਬਿੱਲਾਂ ਦੀ ਮਹਾਂਮਾਰੀ ਨਾਲ ਕਿਸਾਨ ਜਰੂਰ ਮਰ ਜਾਵੇਗਾ। ਔਜਲਾ ਨੇ ਕਿਹਾ ਕਿ ਅੱਜ ਭਾਜਪਾ ਉਨ੍ਹਾਂ ਕਿਸਾਨਾਂ ਨੂੰ ਠੁੱਠਾ ਫੜ੍ਹਾਉਣ ਜਾ ਰਹੀ ਹੈ, ਜਿਨ੍ਹਾਂ ਨੇ 80 ਫੀਸਦੀ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ। ਗੁਰਜੀਤ ਔਜਲਾ ਨੇ ਕਿਹਾ ਕਿ ਅੱਜ ਵੱਡੇ ਘਰਾਣੇ ਇਸ ਕਰਕੇ ਵਾਪਰ ਕਰ ਰਹੇ ਹਨ ਕਿਉਂਕਿ ਕਿਸਾਨਾਂ ਦੇ ਪੁੱਤ ਬਾਰਡਰਾਂ 'ਤੇ ਬੈਠੇ ਹਨ।