ਪੰਜਾਬ

punjab

ETV Bharat / bharat

ਆਜ਼ਾਦ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਤੇਜ਼, ਕੌਣ ਲਵੇਗਾ ਥਾਂ ? - azads future as rs term ends

ਨੇੜਲੇ ਭਵਿੱਖ ਵਿੱਚ, ਹਾਲਾਂਕਿ ਏਆਈਸੀਸੀ ਵਿੱਚ ਕੋਈ ਵੀ ਛੋਟਾ ਬਦਲਾਅ ਦੇਖਿਆ ਜਾ ਸਕਦਾ ਹੈ ਕਿ ਹਰਿਆਣਾ ਸੋਨੀਆ-ਰਾਹੁਲ ਦੇ ਵਫ਼ਾਦਾਰ ਨੂੰ ਦੇ ਦਿੱਤਾ ਗਿਆ, ਜਿਵੇਂ ਕਿ ਰਾਜਸਥਾਨ ਵਿੱਚ ਅਵਧੇਸ਼ ਪਾਂਡੇ ਨੂੰ ਹਟਾ ਕੇ, ਰਾਹੁਲ ਗਾਂਧੀ ਦੇ ਕਰੀਬੀ ਅਜੈ ਮਾਕਨ ਨੂੰ ਏਆਈਸੀਸੀ ਦਾ ਇੰਚਾਰਜ ਬਣਾਇਆ ਗਿਆ ਸੀ।

ਤਸਵੀਰ
ਤਸਵੀਰ

By

Published : Sep 1, 2020, 10:36 PM IST

ਨਵੀਂ ਦਿੱਲੀ: ਕਾਂਗਰਸ ਹਾਈ ਕਮਾਨ ਨੂੰ 23 ਸੀਨੀਅਰ ਲੀਡਰਾਂ ਵੱਲੋਂ ਬਦਲਾਅ ਸਬੰਧੀ ਪੱਤਰ ਲਿਖੇ ਜਾਣ ਤੋਂ ਪਾਰਟੀ ਵਿੱਚ ਕੁਝ ਦਿਨਾਂ ਦੀ ਘਬਰਾਹਟ ਤੋਂ ਬਾਅਦ ਪਾਟਰੀ ਹਲਕਿਆਂ ਵਿੱਚ ਰਾਜਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਗੁਲਾਮ ਨਬੀ ਆਜ਼ਾਦ ਦੇ ਭਵਿੱਖ ਦੀ ਭੂਮਿਕਾ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾਣ ਲੱਗੀਆਂ ਹਨ। ਆਜ਼ਾਦ ਦਾ ਰਾਜ ਸਭਾ ਵਿੱਚ ਪੰਜਵਾਂ ਕਾਰਜਕਾਲ 15 ਫ਼ਰਵਰੀ 2021 ਨੂੰ ਖ਼ਤਮ ਹੋਣ ਜਾ ਰਿਹਾ ਹੈ ਅਤੇ ਪਾਰਟੀ ਪ੍ਰਬੰਧਕਾਂ ਦੇ ਲਈ ਉਸ ਨੂੰ ਸੰਸਦ ਦੇ ਉਪਰਲੇ ਸਦਨ ਵਿੱਚ ਵਾਪਿਸ ਲਿਆਉਣਾ ਲਗਭਗ ਅਸੰਭਵ ਹੋ ਗਿਆ ਹੈ।

ਪੁਡੂਚੇਰੀ ਵਿੱਚ ਥੋੜ੍ਹੀ ਜਿਹੀ ਉਮੀਦ ਹੋ ਸਕਦੀ ਹੈ, ਜਿੱਥੋਂ ਏਆਈਏਡੀਐਮਕੇ ਦੀ ਨੁਮਾਇੰਦਗੀ ਕਰਨ ਵਾਲੇ ਐਨ. ਗੋਕੂਲਕ੍ਰਿਸ਼ਣਨ ਦੇ ਕਾਰਜਕਾਲ ਦੇ ਅਕਤੂਬਰ 2021 ਵਿੱਚ ਖ਼ਤਮ ਹੋਣ ਨਾਲ ਸੀਟ ਖਾਲੀ ਹੋਵੇਗੀ, ਪਰ ਇਹ ਚੋਣ ਉਦੋਂ ਹੀ ਸੰਭਵ ਹੋ ਸਕੇਗੀ ਜਦੋਂ ਕਾਂਗਰਸ ਅਗਲੇ ਸਾਲ ਮਈ ਦੌਰਾਨ ਉਥੇ ਸੱਤਾ ਵਿੱਚ ਵਾਪਿਸ ਆਵੇਗੀ।

2022 ਤੱਕ ਕਰਨਾ ਪੈ ਸਕਦਾ ਹੈ ਇੰਤਜ਼ਾਰ

ਇਸ ਦਾ ਅਸਲ ਅਰਥ ਇਹ ਹੈ ਕਿ ਆਜ਼ਾਦ ਨੂੰ ਮਾਰਚ 2022 ਵਿੱਚ ਰਾਜ ਸਭਾ ਦੀਆਂ ਚੋਣਾਂ ਹੋਣ ਤੱਕ ਇੰਤਜ਼ਾਰ ਕਰਨਾ ਪਏਗਾ। ਫਿਰ ਜੇਕਰ ਉਦੋਂ ਤੱਕ ਜਗ੍ਹਾ ਖ਼ਾਲੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਉਪਰਲੇ ਸਦਨ ਵਿੱਚ ਦੋਬਾਰਾ ਦਾਖ਼ਲ ਹੋਣ ਦਾ ਮੌਕਾ ਮਿਲ ਸਕਦਾ ਹੈ। ਸੂਤਰ ਦੱਸਦੇ ਹਨ ਕਿ ਉਸ ਦੀਆਂ ਉਮੀਦਾਂ ਵੀ ਘੱਟ ਲੱਗਦੀਆਂ ਹਨ। ਆਜ਼ਾਦ ਨੂੰ ਪਹਿਲਾਂ ਜੰਮੂ-ਕਸ਼ਮੀਰ ਤੋਂ ਰਾਜ ਸਭਾ ਵਿੱਚ ਨੁਮਾਇੰਦਗੀ ਦਿੱਤੀ ਗਈ ਸੀ, ਜੋ ਸਾਲ 2019 ਤੋਂ ਲੱਦਾਖ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਜੰਮੂ-ਕਸ਼ਮੀਰ ਦੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਚੋਣਾਂ ਹੋਣਗੀਆਂ, ਪਰ ਇਹ ਮਾਰਚ 2021 ਵਿੱਚ ਹਲਕਿਆਂ ਦੀ ਹੱਦਬੰਦੀ ਖ਼ਤਮ ਹੋਣ ਤੋਂ ਬਾਅਦ ਹੀ ਸੰਭਵ ਹੋ ਸਕੇਗੀ।

ਦਿਲਚਸਪ ਗੱਲ ਇਹ ਹੈ ਕਿ 2015 ਵਿੱਚ ਵੀ ਗੁਲਾਮ ਨਬੀ ਆਜ਼ਾਦ ਨੂੰ ਰਾਜ ਸਭਾ ਲਈ ਦੁਬਾਰਾ ਚੁਣੇ ਜਾਣ ਬਾਰੇ ਬਹੁਤ ਮੱਤਭੇਦ ਸਨ, ਉਦੋਂ ਉਨ੍ਹਾਂ ਨੇ ਨੈਸ਼ਨਲ ਕਾਨਫ਼ਰੰਸ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰ ਲਿਆ ਸੀ।

ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਗੱਲ ਖ਼ਤਮ ਹੋਣ ਤੋਂ ਬਾਅਦ ਕਾਂਗਰਸ ਪ੍ਰਬੰਧਕਾਂ ਲਈ ਉਨ੍ਹਾਂ ਨੂੰ ਕਿਸੇ ਵੀ ਹੋਰ ਰਾਜ ਤੋਂ ਦੁਬਾਰਾ ਚੁਣਨਾ ਲਗਭਗ ਅਸੰਭਵ ਹੋ ਗਿਆ ਹੈ ਕਿ ਉਹ ਉਨ੍ਹਾਂ ਨੂੰ ਫਿਰ ਕਿਸੇ ਸੂਬੇ ਤੋਂ ਚੋਣਾਂ ਜਿੱਤਾ ਸਕਣ।

ਮਹਾਰਾਸ਼ਟਰ ਵਿੱਚ ਨਹੀਂ ਕੋਈ ਉਮੀਦ

ਇਸ ਸਮੇਂ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਉਹ ਸੂਬੇ ਹਨ ਜਿੱਥੇ ਕਾਂਗਰਸ ਦਾ ਰਾਜ ਹੈ ਤੇ ਜਿੱਥੋਂ ਰਾਜ ਸਭਾ ਲਈ ਨੁਮਾਇੰਦੇ ਚੁਣੇ ਗਏ ਹਨ। ਦੂਸਰੇ ਸੂਬੇ ਜਿੱਥੇ ਕਾਂਗਰਸ ਵਿਰੋਧੀ ਧਿਰ ਵਿੱਚ ਹੈ ਪਰ ਇਸਦੇ ਕੋਲ ਚੁਣੇ ਹੋਏ ਮੈਂਬਰਾਂ ਦੀ ਕਾਫ਼ੀ ਗਿਣਤੀ ਹੈ ਉਹ ਕਰਨਾਟਕ, ਮੱਧ ਪ੍ਰਦੇਸ਼ ਅਤੇ ਗੁਜਰਾਤ ਹਨ ਪਰ ਉਪਰਲੇ ਸਦਨ ਲਈ ਨੁਮਾਇੰਦੇ ਵੀ ਚੁਣ ਲਏ ਗਏ ਹਨ। ਮਹਾਰਾਸ਼ਟਰ ਤੋਂ ਅਜਿਹੀ ਕੋਈ ਉਮੀਦ ਨਹੀਂ ਹੈ ਜਿੱਥੇ ਸੱਤਾਧਾਰੀ ਸ਼ਿਵ ਸੈਨਾ-ਐਨਸੀਪੀ-ਕਾਂਗਰਸ ਦਾ ਗੱਠਜੋੜ ਹੈ। ਕਿਉਂਕਿ ਉਸ ਪੱਛਮੀ ਸੂਬੇ ਵਿੱਚ ਰਾਜ ਸਭਾ ਦੀ ਚੋਣ ਖ਼ਤਮ ਹੋ ਗਈ ਹੈ।

ਹਾਲਾਂਕਿ ਆਜ਼ਾਦ ਦੇ ਰਾਜ ਸਭਾ ਵਿੱਚ ਦੋਬਾਰਾ ਦਾਖ਼ਲੇ ਦੀ ਅਟਕਲਾਂ ਅਤੇ ਉਨ੍ਹਾਂ ਦਾ ਨਾਮ ਵਿਰੋਧੀਆਂ ਦੀ ਸੂਚੀ ਵਿੱਚ ਪ੍ਰਮੁੱਖ ਤੌਰ 'ਤੇ ਆਉਣ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਪਰ ਪਾਰਟੀ ਦੇ ਅੰਦਰੂਨੀ ਨੇ ਕਿਹਾ ਕਿ ਅਗਲੇ ਸਾਲ ਫ਼ਰਵਰੀ ਵਿੱਚ ਇੱਕ ਵਾਰ ਰਾਜ ਸਭਾ ਦੀ ਮੈਂਬਰਸ਼ਿਪ ਤੇ ਵਿਰੋਧੀ ਧਿਰ ਦੇ ਲੀਡਰ ਦਾ ਦਰਜਾ ਜੇਕਰ ਚਲਿਆ ਜਾਂਦੀ ਹੈ, ਤਾਂ ਇਸ ਚਲਾਕ ਸਿਆਸਤਦਾਨ ਲਈ ਦੁਬਾਰਾ ਰਾਜ ਸਭਾ ਵਿੱਚ ਜਾਣਾ ਸੌਖਾ ਨਹੀਂ ਹੋਵੇਗਾ।

ਉਸ ਤੋਂ ਬਾਅਦ ਆਜ਼ਾਦ ਨੂੰ ਸਿਰਫ਼ ਕਾਂਗਰਸ ਦਾ ਜਨਰਲ ਸਕੱਤਰ ਅਤੇ ਹਰਿਆਣਾ ਦਾ ਇੰਚਾਰਜ ਛੱਡ ਦਿੱਤਾ ਜਾਵੇਗਾ, ਜੋ ਉਨ੍ਹਾਂ ਨੂੰ ਸਾਲ 2019 ਵਿੱਚ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਆਜ਼ਾਦ ਨੂੰ ਸਾਲ 2017 ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਰਾਜਨੀਤਿਕ ਤੌਰ 'ਤੇ ਮਹੱਤਵਪੂਰਨ ਉੱਤਰ ਪ੍ਰਦੇਸ਼ ਵਿੱਚ ਮੁੜ ਸੁਰਜੀਤ ਕਰਨ ਲਈ 2016 ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.) ਦਾ ਇੰਚਾਰਜ ਬਣਾਇਆ ਗਿਆ ਸੀ। ਜਦੋਂ ਉਹ ਇੰਚਾਰਜ ਬਣੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਨੇ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨਾਲ ਹੱਥ ਮਿਲਾਉਣ ਦਾ ਫ਼ੈਸਲਾ ਕੀਤਾ। ਰਣਨੀਤੀਕਾਰਾਂ ਨੇ ਯਾਦ ਦਿਵਾਇਆ ਕਿ ਇਹ ਰਣਨੀਤੀ ਪਾਰਟੀ ਲਈ ਤਬਾਹੀ ਸਾਬਿਤ ਹੋਈ।

ਯੂਪੀ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਉੱਤੇ ਆਲੋਚਨਾ

ਹਾਲ ਹੀ ਵਿੱਚ, ਉੱਤਰ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਿਰਮਲ ਖੱਤਰੀ ਨੇ ਭੇਜੇ ਗੜਬੜੀ ਪੱਤਰ ਨੂੰ ਲੈ ਕੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਅਜ਼ਾਦ ਦੀ ਆਲੋਚਨਾ ਕੀਤੀ ਹੈ। ਉੱਤਰ ਪ੍ਰਦੇਸ਼ ਕਾਂਗਰਸ ਇਕਾਈ ਦੇ ਇੱਕ ਹੋਰ ਨੇਤਾ ਨਸੀਬ ਪਠਾਣ ਨੇ ਪਾਰਟੀ ਦੇ ਪੱਤਰ ਦੇ ਮੁੱਦੇ ਉੱਤੇ ਆਜ਼ਾਦ ਨੂੰ ਹਟਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਅੰਦਰੂਨੀ ਲੋਕਾਂ ਨੇ ਕਿਹਾ ਕਿ ਸ਼ਾਇਦ ਆਜ਼ਾਦ ਲਈ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਦੀਆਂ ਅੰਦਰੂਨੀ ਚੋਣਾਂ ਦੀ ਮੰਗ ਕਰ ਰਹੇ ਸਮੂਹ ਪਿੱਛੇ ਆਪਣਾ ਪੂਰਾ ਜ਼ੋਰ ਲਗਾਉਣਾ ਜਾਰੀ ਰੱਖ ਸਕਣਾ ਸੌਖਾ ਨਹੀਂ ਹੋਵੇਗਾ।

ਫਿਲਹਾਲ, ਦੋਵੇਂ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦ ਨੂੰ ਭਰੋਸਾ ਦਿਵਾਇਆ ਹੈ ਕਿ ਉਸਦੇ ਪੱਧਰ ਤੋਂ ਉਠਾਏ ਗਏ ਮੁੱਦੇ ਦਾ ਹੱਲ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਅਜਿਹਾ ਹੋਵੇ ਵੀ ਜੋ ਲੰਬੇ ਸਮੇਂ ਤੋਂ ਨਹੀਂ ਹੋਇਆ ਹੈ।

ਆਜ਼ਾਦ ਦੀ ਥਾਂ ਕੌਣ ਲਵੇਗਾ?

ਨੇੜਲੇ ਭਵਿੱਖ ਵਿੱਚ, ਹਾਲਾਂਕਿ ਏਆਈਸੀਸੀ ਵਿੱਚ ਕੋਈ ਵੀ ਛੋਟਾ ਬਦਲਾਅ ਦੇਖਿਆ ਜਾ ਸਕਦਾ ਹੈ ਕਿ ਹਰਿਆਣਾ ਸੋਨੀਆ-ਰਾਹੁਲ ਦੇ ਵਫ਼ਾਦਾਰ ਨੂੰ ਦੇ ਦਿੱਤਾ ਗਿਆ, ਜਿਵੇਂ ਕਿ ਰਾਜਸਥਾਨ ਵਿੱਚ ਅਵਧੇਸ਼ ਪਾਂਡੇ ਨੂੰ ਹਟਾ ਕੇ, ਰਾਹੁਲ ਗਾਂਧੀ ਦੇ ਕਰੀਬੀ ਅਜੈ ਮਾਕਨ ਨੂੰ ਏਆਈਸੀਸੀ ਦਾ ਇੰਚਾਰਜ ਬਣਾਇਆ ਗਿਆ ਸੀ। ਪਾਂਡੇ ਦੀ ਅਗਵਾਈ ਵਿੱਚ ਪਾਰਟੀ ਨੂੰ ਜੁਲਾਈ ਵਿੱਚ ਇੱਕ ਹੋਰ ਕਿਸਮ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਾਰਟੀ ਵਿੱਚ ਇੱਕ ਹੋਰ ਮੁੱਦੇ ਇਸ ਗੱਲ 'ਤੇ ਬਹਿਸ ਹੈ ਕਿ ਰਾਜ ਸਭਾ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਅਜ਼ਾਦ ਦੀ ਜਗ੍ਹਾ ਕੌਣ ਲਵੇਗਾ। ਤਕਨੀਕੀ ਤੌਰ 'ਤੇ, ਇਹ ਅਹੁਦਾ ਆਨੰਦ ਸ਼ਰਮਾ ਨੂੰ ਦਿੱਤਾ ਜਾਣਾ ਚਾਹੀਦਾ ਹੈ, ਜੋ ਲੰਬੇ ਸਮੇਂ ਤੋਂ ਸਦਨ ਵਿੱਚ ਆਜ਼ਾਦ ਦੇ ਸਹਾਇਕ ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਉਹ ਕੁਦਰਤੀ ਤੌਰ 'ਤੇ ਸੰਸਦ ਦੇ ਇਸ ਵੱਡੇ ਅਹੁਦੇ ਲਈ ਦਾਅਵੇਦਾਰ ਹੈ, ਪਰ ਸੱਚਾਈ ਇਹ ਹੈ ਕਿ ਪੱਤਰ 'ਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਸ਼ਰਮਾ ਵੀ ਸ਼ਾਮਿਲ ਹਨ। ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਤਰੱਕੀ ਮਿਲਣ ਦੇ ਮੌਕੇ ਘੱਟ ਹੋ ਸਕਦੇ ਹਨ। ਸ਼ਰਮਾ ਦਾ ਰਾਜ ਸਭਾ ਦਾ ਕਾਰਜਕਾਲ ਅਪ੍ਰੈਲ 2022 ਵਿੱਚ ਖ਼ਤਮ ਹੋਵੇਗਾ।

ਪਾਰਟੀ ਪ੍ਰਬੰਧਕ ਇਸ ਮੁੱਦੇ 'ਤੇ ਆਪਣੀ ਗਰਦਨ ਨਹੀਂ ਫ਼ਸਾਉਣਾ ਚਾਹੁੰਦੇ ਹਨ, ਕਰਨਾਟਕ ਦੇ ਸੀਨੀਅਰ ਨੇਤਾ ਮੱਲੀਕਾਰਜੁਨ ਖੜਗੇ ਦੇ ਨਾਮ ਦੀ ਪਾਰਟੀ ਦੇ ਅੰਦਰ ਰਸਮੀਂ ਤੌਰ 'ਤੇ ਚਰਚਾ ਕੀਤੀ ਗਈ ਹੈ। ਉਹ ਇਸ ਸਾਲ ਉਪਰਲੇ ਸਦਨ ਲਈ ਚੁਣਿਆ ਗਿਆ ਸੀ ਤੇ 2026 ਤੱਕ ਮੈਂਬਰ ਵਜੋਂ ਬਣੇ ਰਹਿਣਗੇ। ਦਰਅਸਲ ਖੜਗੇ ਸੋਨੀਆ ਗਾਂਧੀ ਦੇ ਵਫ਼ਾਦਾਰ ਹਨ। ਪੱਤਰ ਭੇਜਣ ਵਾਲਿਆਂ ਦੀ ਸੂਚੀ ਵਿੱਚ ਵੀ ਉਨ੍ਹਾਂ ਦਾ ਨਾਮ ਨਹੀਂ ਹੈ। ਇਹ ਵੀ ਹੋ ਸਕਦਾ ਹੈ ਕਿ ਇੱਕ ਦਲਿਤ ਨੇਤਾ ਹੋਣ ਨਾਲ ਉਸਦੀ ਉਮੀਦਵਾਰੀ ਨੂੰ ਕੁਝ ਹੋਰ ਤਾਕਤ ਮਿਲੇ। ਯੂਪੀਏ ਸਰਕਾਰ ਵਿੱਚ ਮੰਤਰੀ ਰਹਿਣ ਤੋਂ ਇਲਾਵਾ ਉਹ 9 ਵਾਰ ਵਿਧਾਇਕ ਅਤੇ ਦੋ ਵਾਰ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ।

ABOUT THE AUTHOR

...view details