ਪੰਜਾਬ

punjab

ETV Bharat / bharat

ਐਨਐਸਏ ਅਜੀਤ ਡੋਭਾਲ ਦੇ ਬਿਆਨਾਂ 'ਤੇ ਅਧਿਕਾਰੀਆਂ ਨੇ ਦਿੱਤੀ ਸਫ਼ਾਈ

ਰਾਸ਼ਟਰ ਸੁੱਰਖਿਆ ਸਲਾਹਕਾਰ ਅਜੀਤ ਡੋਭਾਲ ਨੇ ਕੱਲ ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ ਆਸ਼ਰਮ 'ਚ ਦਿੱਤੇ ਗਏ ਬਿਆਨਾਂ 'ਤੇ ਅੱਜ ਸਰਕਾਰੀ ਅਧਿਕਾਰੀਆਂ ਨੇ ਸਫ਼ਾਈ ਦਿੱਤੀ।

ਐਨਐਸਏ ਅਜੀਤ ਡੋਭਾਲ ਦੇ ਬਿਆਨਾਂ 'ਤੇ ਅਧਿਕਾਰੀਆਂ ਨੇ ਦਿੱਤੀ ਸਫ਼ਾਈ
ਐਨਐਸਏ ਅਜੀਤ ਡੋਭਾਲ ਦੇ ਬਿਆਨਾਂ 'ਤੇ ਅਧਿਕਾਰੀਆਂ ਨੇ ਦਿੱਤੀ ਸਫ਼ਾਈ

By

Published : Oct 26, 2020, 12:59 PM IST

ਨਵੀਂ ਦਿੱਲੀ: ਰਾਸ਼ਟਰ ਸੁੱਰਖਿਆ ਸਲਾਹਕਾਰ ਅਜੀਤ ਡੋਭਾਲ ਦੇ ਦਿੱਤੇ ਬਿਆਨ ਨੂੰ ਚੀਨ ਜਾਂ ਪੂਰਵੀ ਲੱਦਾਖ ਖੇਤਰ 'ਚ ਜਾਰੀ ਸੰਘਰਸ਼ ਨਾਲ ਜੋੜਣ 'ਤੇ ਅੱਜ ਸਰਕਾਰੀ ਅਧਿਕਾਰੀਆਂ ਨੇ ਸਫ਼ਾਈ ਪੇਸ਼ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਐਨਐਸਏ ਦੇ ਬਿਆਨ ਨੂੰ ਸਹੀ ਇਰਾਦੇ ਨਾਲ ਲੈਣਾ ਚਾਹੀਦਾ ਹੈ।

ਸ਼ਨਿਵਾਰ ਨੂੰ ਰਿਸ਼ੀਕੇਸ਼ 'ਚ ਐਨਐਸਏ ਕਿਸੇ ਵੀ ਦੇਸ਼ ਜਾਂ ਕੋਈ ਵਿਸ਼ੇਸ਼ ਸਥਿਤੀ ਦਾ ਜ਼ਿਕਰ ਨਹੀਂ ਕਰ ਰਹੇ ਸੀ। ਉਹ ਚੀਨ ਤੇ ਪੂਰਬੀ ਲੱਦਾਖ ਖੇਤਰ 'ਚ ਜਾਰੀ ਸੰਘਰਸ਼ ਬਾਰੇ ਬੋਲ ਰਹੇ ਸੀ। ਸਰਕਾਰੀ ਅਧਿਕਾਰੀਆਂ ਦਾ ਸਪਸ਼ਟੀਕਰਨ ਕੁੱਝ ਮੀਡਿਆ ਰਿਪੋਰਟਾਂ ਦੇਖਣ ਤੋਂ ਬਾਅਦ ਆਇਆ। ਕੁੱਝ ਮੀਡਿਆ ਰਿਪੋਰਟਾਂ 'ਚ ਐਨਐਸਏ ਦੇ ਬਿਆਨ ਨੂੰ ਚੀਨ ਤੇ ਲੱਦਾਖ ਨਾਲ ਜੋੜਿਆ।

ਇਹ ਸੀ ਅਜੀਤ ਡੋਭਾਲ ਦਾ ਬਿਆਨ

ਉਨ੍ਹਾਂ ਕਿਹਾ ਅਸੀਂ ਕਿਸੇ 'ਤੇ ਹਮਲਾ ਨਹੀਂ ਕੀਤਾ। ਇਸ ਬਾਰੇ 'ਚ ਕਈ ਵਿਚਾਰ ਹੈ। ਜੇਕਰ ਦੇਸ਼ ਲਈ ਕੋਈ ਖਤਰਾ ਹੈ ਤਾਂ ਸਾਨੂੰ ਹਮਲਾ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਨੂੰ ਬਚਾਉਣਾ ਸਰਵਉੱਚ ਹੈ। ਅਸੀਂ ਲੜਾਂਗੇ, ਜਿੱਥੇ ਤੁਸੀਂ ਸਾਡੇ ਨਾਲ ਲੜਨਾ ਚਾਹੋਗੇ, ਇਹ ਵੀ ਜ਼ਰੂਰੀ ਨਹੀਂ ਹੈ। ਅਸੀਂ ਲੜਾਂਗੇ, ਜਿੱਥੇ ਸਾਨੂੰ ਲੱਗੇਗਾ ਕਿ ਖਤਰਾ ਆ ਰਿਹਾ ਹੈ। ਅਸੀਂ ਸਵਾਰਥੀ ਕਾਰਨਾਂ ਕਰਕੇ ਕਦੀ ਇਸ ਤਰ੍ਹਾਂ ਨਹੀਂ ਕੀਤਾ। ਅਸੀਂ ਆਪਣੀ ਜ਼ਮੀਨ ਤੇ ਦੂਜੇ ਦੀ ਜ਼ਮੀਨ 'ਤੇ ਵੀ ਯੁੱਧ ਲੜਾਂਗੇ ਪਰ ਆਪਣੀ ਸ਼ਵਾਰਥੀ ਕਾਰਨਾਂ ਕਰਕੇ ਨਹੀਂ, ਸਗੋਂ ਦੂਸਰਿਆਂ ਦੀ ਸਰਵਉੱਚ ਭਲਾਈ ਲਈ।

ABOUT THE AUTHOR

...view details