ਮੁੰਬਈ: ਗੀਤਕਾਰ ਸਮੀਰ ਅੰਜਾਨ ਨੇ 'ਕਾਰਗਿਲ ਵਿਜੈ ਦਿਵਸ' 2019 ਦੇ ਮੌਕੇ ਉੱਤੇ ਇਸ ਲੜਾਈ ਨਾਲ ਸਬੰਧਤ ਯੋਧਿਆਂ ਉੱਤੇ ਇੱਕ ਖ਼ਾਸ ਗੀਤ ਲਿਖਿਆ ਹੈ। ਇਸ ਦੇ ਸਬੰਧ ਵਿੱਚ ਇੱਕ ਸਮਾਗਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਥਲ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਕਾਰਗਿਲ ਦੇ ਨਾਇਕਾਂ ਅਤੇ ਵੀਰ ਯੋਧਿਆਂ ਨੂੰ ਸਨਮਾਨਤ ਕਰਨਗੇ। ਸ਼ਹੀਦਾਂ ਨੂੰ ਸਲਾਮੀ ਅਤੇ ਸ਼ਰਧਾਂਜਲੀ ਦੇਣ ਲਈ ਗੀਤ ਵੀ ਪੇਸ਼ ਕੀਤਾ ਜਾਵੇਗਾ ਅਤੇ ਇਹ ਗੀਤ ਰਿਲੀਜ਼ ਹੋ ਚੁੱਕਾ ਹੈ।
ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢ ਮਨਾਉਣ ਦਾ ਪ੍ਰਮੁੱਖ ਉਦੇਸ਼ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨਾ, ਜਿੱਤ ਦੀ ਖੁਸ਼ੀ ਮਨਾਉਣਾ ਅਤੇ ਸਹੁੰ ਦਾ ਨਵੀਨੀਕਰਣ ਕਰਨਾ ਹੈ। ਗਾਇਕ ਸ਼ਤਾਦਰੂ ਕਬੀਰ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ ਅਤੇ ਰਾਜੂ ਸਿੰਘ ਨੇ ਇਸ ਨੂੰ ਸੰਗੀਤਬੱਧ ਕੀਤਾ ਹੈ। ਗੀਤ ਦੀ ਵੀਡੀਓ ਵਿੱਚ ਅਮਿਤਾਭ ਬੱਚਨ, ਸਲਮਾਨ ਖ਼ਾਨ ਅਤੇ ਸੁਨੀਲ ਸ਼ੇੱਟੀ ਭੂਮਿਕਾ ਵਿੱਚ ਨਜ਼ਰ ਆਣਗੇ।