ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨਗੇ, ਜਿਸ ਲਈ ਉੱਤਰੀ ਰੇਲਵੇ ਨੇ ਇੱਕ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਰੇਲਗੱਡੀ ਹਫਤੇ ਵਿੱਚ 5 ਦਿਨ ਚੱਲੇਗੀ।
550ਵਾਂ ਪ੍ਰਕਾਸ਼ ਪੁਰਬ: ਨਵੀਂ ਦਿੱਲੀ ਤੋਂ ਲੋਹੀਆਂ ਖ਼ਾਸ ਤੱਕ ਚੱਲੇਗੀ ਸਪੈਸ਼ਲ ਟ੍ਰੇਨ, ਸ਼ਡਿਊਲ ਹੋਇਆ ਜਾਰੀ - ਨਵੀਂ ਦਿੱਲੀ ਤੋਂ ਲੋਹੀਆਂ ਖ਼ਾਸ ਸਪੈਸ਼ਲ ਟ੍ਰੇਨ
ਰੇਲਵੇ ਨੇ ਵੀ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਦਿੱਲੀ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰੂ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨਗੇ, ਜਿਸ ਲਈ ਉੱਤਰੀ ਰੇਲਵੇ ਨੇ ਇੱਕ ਵਿਸ਼ੇਸ਼ ਰੇਲਗੱਡੀ ਦਾ ਐਲਾਨ ਕੀਤਾ ਹੈ। ਇਹ ਵਿਸ਼ੇਸ਼ ਰੇਲਗੱਡੀ ਹਫਤੇ ਵਿੱਚ 5 ਦਿਨ ਚੱਲੇਗੀ।
ਟ੍ਰੇਨ ਨੰਬਰ 04627/04628 ਨਵੀਂ ਦਿੱਲੀ- ਲੋਹੀਆਂ ਖਾਸ- ਨਵੀਂ ਦਿੱਲੀ ਦੀ ਵਿਸ਼ੇਸ਼ ਰੇਲ ਗੱਡੀ ਹਫ਼ਤੇ ਵਿੱਚ 5 ਦਿਨ (ਮੰਗਲਵਾਰ ਅਤੇ ਸ਼ਨੀਵਾਰ ਨੂੰ ਛੱਡ ਕੇ) ਚੱਲੇਗੀ। ਰੇਲਗੱਡੀ 20.10.2019 ਤੋਂ 20.12.2019 ਤੋਂ ਸਵੇਰੇ 04.40 ਵਜੇ ਨਵੀਂ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਉਸੇ ਦਿਨ ਸਵੇਰੇ 11.30 ਵਜੇ ਲੋਹੀਆਂ ਖਾਸ ਪਹੁੰਚੇਗੀ।
ਵਾਪਸੀ ਦੀ ਦਿਸ਼ਾ ਵਿੱਚ, ਇਹ ਟ੍ਰੇਨ ਲੋਹੀਆਂ ਖਾਸ ਤੋਂ 20.10.2019 ਤੋਂ 20.12.2019 ਨੂੰ ਸ਼ਾਮ 04.35 'ਤੇ ਰਵਾਨਾ ਹੋਵੇਗੀ ਅਤੇ ਉਸੇ ਦਿਨ 11.45 'ਤੇ ਨਵੀਂ ਦਿੱਲੀ ਪਹੁੰਚੇਗੀ। ਇਸ ਟ੍ਰੇਨ ਵਿੱਚ 2 ਏਅਰਕੰਡੀਸ਼ਨਡ ਕੁਰਸੀ ਅਤੇ 10 ਕੁਰਸੀਆਂ ਹੋਣਗੀਆਂ। ਰਸਤੇ ਵਿੱਚ, ਇਹ ਟ੍ਰੇਨ ਦੋਵਾਂ ਦਿਸ਼ਾਵਾਂ ਵਿੱਚ ਅੰਬਾਲਾ, ਲੁਧਿਆਣਾ ਅਤੇ ਫਿਲੌਰ ਸਟੇਸ਼ਨਾਂ 'ਤੇ ਰੁਕੇਗੀ।