ਵਿਸ਼ਵ ਪੱਧਰ ਤੇ 6 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਜ਼ੀਰੋ ਟੌਲਰੈਂਸ ਦੇ ਰੂਪ ਵੱਜ਼ੋਂ ਮਨਾਇਆ ਜਾਂਦਾ ਹੈ।ਆਮ ਤੌਰ ’ਤੇ ਸੁੰਨਤ ਸਿਰਫ਼ ਮਰਦਾਂ ਨਾਲ ਹੀ ਜੋੜੀ ਜਾਂਦੀ ਹੈ, ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਇਕ ਖ਼ਾਸ ਧਰਮ ਵਿੱਚ ਔਰਤਾਂ ਦੀ ਵੀ ਸੁੰਨਤ ਕੀਤੀ ਜਾਂਦੀ ਹੈ। ਹਾਲਾਂਕਿ ਇਹ ਸਾਡੇ ਦੇਸ਼ ਵਿੱਚ ਬਹੁਤ ਪ੍ਰਚਲਿੱਤ ਪ੍ਰਥਾ ਨਹੀਂ ਹੈ, ਪਰ ਵਿਸ਼ਵਵਿਆਪੀ ਤੌਰ 'ਤੇ ਇਸ ਪ੍ਰਥਾ ਦੇ ਕਾਰਨ ਵੱਡੀ ਗਿਣਤੀ ’ਚ ਔਰਤਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਇਸ ਦੇ ਵਿਰੋਧ ਵਿੱਚ ਹਰ ਸਾਲ 6 ਫਰਵਰੀ ਦਾ ਦਿਨ ਔਰਤਾਂ ਦੇ ਜਣਨ ਵਿਕਾਸ ਲਈ ਅੰਤਰਰਾਸ਼ਟਰੀ ਜ਼ੀਰੋ ਟੌਲਰੈਂਸ ਦੇ ਰੂਪ ’ਚ ਮਨਾਇਆ ਜਾਂਦਾ ਹੈ।
ਫੀਮੇਲ ਜੈਨੀਟਲ ਮਯੂਟੀਲੇਸ਼ਨ (ਐੱਫ਼ਜੀਐੱਮ) ਭਾਵ ਔਰਤ ’ਚ ਸੁੰਨਤ, ਜਿਸ ਨੂੰ ਆਮ ਤੌਰ 'ਤੇ ਖਤਰਾ ਵੀ ਕਿਹਾ ਜਾ ਸਕਦਾ ਹੈ। ਇਹ ਇਕ ਅਜਿਹਾ ਪ੍ਰਥਾ ਹੈ ਜੋ ਔਰਤਾਂ ਪ੍ਰਤੀ ਬਰਾਬਤਾ ਦਾ ਪ੍ਰਤੀਕ ਹੈ। ਵਿਸ਼ਵ ਭਰ ’ਚ ਸੁੰਨਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਇਸ ਦਾ ਔਰਤਾਂ ਦੀ ਸਿਹਤ ਉੱਤੇ ਪੈ ਰਹੇ ਅਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੰਤਰ ਰਾਸ਼ਟਰੀ ਜ਼ੀਰੋ ਸਹਿਣਸ਼ੀਲਤਾ ਦਿਵਸ ਮਨਾਇਆ ਜਾਂਦਾ ਹੈ। 6 ਫਰਵਰੀ ਨੂੰ ਮਨਾਏ ਜਾਣ ਵਾਲੇ ਇਸ ਵਿਸ਼ੇਸ਼ ਦਿਵਸ ਦਾ ਇੱਕ ਉਦੇਸ਼ ਇਹ ਵੀ ਹੈ ਕਿ ਪੂਰੀ ਦੁਨੀਆਂ ਤੋਂ ਲੋਕ ਇਕੱਠੇ ਹੋ ਕੇ ਧਰਮ ਅਤੇ ਪਰੰਪਰਾਵਾਂ ਦੇ ਨਾਮ ’ਤੇ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਇਸ ਪ੍ਰਥਾ ਨੂੰ ਖ਼ਤਮ ਕਰਨ ਲਈ ਇਕੱਠੇ ਹੋ ਸਕਣ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅਨੁਸਾਰ ਹਰ ਸਾਲ ਵੱਡੀ ਗਿਣਤੀ ਵਿੱਚ ਔਰਤਾਂ ਸੁੰਨਤ ਨਾਲ ਜਣਨ ਅੰਗਾਂ ’ਚ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਦੇ ਕਾਰਨ ਡਬਲ.ਯੂ.ਐੱਚ.ਓ. ਅਤੇ ਸਹਿਯੋਗੀ ਸੰਗਠਨਾਂ ਨੇ 2030 ਤੱਕ ਔਰਤ ਜਣਨ ਵਿਗਾੜ ਭਾਵ ਔਰਤਾਂ ਦੀ ਸੁੰਨਤ ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਹੈ।