ਹੈਦਰਾਬਾਦ: ਇਸ ਧਰਤੀ 'ਤੇ ਮੌਜੂਦ ਹਰ ਇੱਕ ਵਿਅਕਤੀ 1 ਸਾਲ 'ਚ 700 ਪਲਾਸਟਿਕ ਬੈਗਾਂ ਦੀ ਵਰਤੋਂ ਕਰਦਾ ਹੈ। ਵੱਡੇ ਪੱਧਰ 'ਤੇ ਵੇਖਿਆ ਜਾਵੇ ਤਾਂ ਵਿਸ਼ਵ ਭਰ ਵਿੱਚ ਹਰ ਇੱਕ ਸੈਕਿੰਡ ਅੰਦਰ 1.60 ਲੱਖ ਪਲਾਸਟਟਿਕ ਤੇ ਇੱਕ ਸਾਲ 'ਚ ਲਗਭਗ 1 ਤੋਂ 5 ਟ੍ਰੀਲੀਅਨ ਪਲਾਸਟਿਕ ਬੈਗਾਂ ਦੀ ਵਰਤੋਂ ਹੋ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਹਰ ਰੋਜ਼ ਹਰ ਇੱਕ ਮਿੰਟ 'ਚ 10 ਮਿਲੀਅਨ ਪਲਾਸਟਿਕ ਬੈਗ। ਵਿਸ਼ਵ ਭਰ 'ਚ ਇਨ੍ਹਾਂ ਵਿਚੋਂ ਮਹਿਜ] ਤਿੰਨ ਫੀਸਦੀ ਪਲਾਸਟਿਕ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਹੈ।
ਕੁਝ ਰਿਸਰਚਾਂ ਤੋਂ ਇਹ ਪਤਾ ਲੱਗਿਆ ਹੈ ਕਿ ਪਲਾਸਟਿਕ ਦੇ ਬੈਗ ਤੇ ਸਟਾਈਰਲੋਫੋਮ ਦੇ ਕੰਟੇਨਰ ਨੂੰ ਸੜਨ 'ਚ ਹਜ਼ਾਰਾਂ ਸਾਲ ਲੱਗ ਸਕਦੇ ਹਨ। ਇਸ ਤੋਂ ਪਹਿਲਾਂ ਇਹ ਮਿੱਟੀ, ਪਾਣੀ ਨੂੰ ਦੂਸ਼ਿਤ ਕਰਨ ਤੋਂ ਇਲਾਵਾ, ਧਰਤੀ ਤੇ ਸਮੁੰਦਰੀ ਜੀਵਾਂ ਲਈ ਇੱਕ ਵੱਡਾ ਖਤਰਾ ਪੈਦਾ ਕਰ ਰਹੇ ਹਨ। ਇਸ ਕਾਰਨ ਜੰਗਲੀ ਜਾਨਵਰਾਂ ਦੇ ਜੀਵਨ 'ਤੇ ਵੀ ਸੰਕਟ ਹੈ।
ਪਲਾਸਟਿਕ ਦੀਆਂ ਥੈਲਿਆਂ ਅਤੇ ਫੋਮ ਵਰਗੇ ਪਲਾਸਟਿਕ ਉਤਪਾਦ, ਜੋ ਕਿ ਇੱਕ ਵਾਰ ਹੀ ਵਰਤੇ ਜਾਂਦੇ ਹਨ। ਸਰਕਾਰ ਵੱਲੋਂ ਇਸ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਮੰਨਿਆ ਗਿਆ ਹੈ। ਅਸੀਂ ਅਸਾਨੀ ਨਾਲ ਆਪਣੇ ਆਲੇ-ਦੁਆਲੇ ਦੇ ਵਾਤਾਵਰਣ 'ਚ ਵੇਖ ਸਕਦੇ ਹਾਂ। ਜਿਵੇਂ ਕਿ ਪਲਾਸਟਿਕ ਬੈਗ ਹਵਾ ਨਾਲ ਉੱਡ ਕੇ, ਤਾਰਾਂ, ਰੁੱਖਾਂ ਆਦਿ 'ਚ ਚਿਪਕ ਜਾਂਦੇ ਹਨ ਜਾਂ ਫਿਰ ਨਦੀਆਂ , ਤਲਾਬਾਂ ਆਦਿ 'ਚ ਤੈਰਤੇ ਹੋਏ ਵਿਖਾਈ ਦੇ ਜਾਂਦੇ ਹਨ।
ਅੰਤਰ ਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਹਾੜੇ ਦੇ ਦਿਨ ਦੁਨੀਆ ਭਰ 'ਚ ਇੱਕ ਅਜਿਹੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਵਿਸ਼ਵ ਨੂੰ ਸਿੰਗਲ ਵਰਤੋਂ ਪਲਾਸਟਿਕ ਤੋਂ ਮੁਕਤ ਕਰਨਾ ਸੀ। ਇਹ ਦਿਨ ਵਾਤਾਵਰਣ ਦੀ ਸੁਰੱਖਿਆ ਨੂੰ ਉਤਸ਼ਾਹਤ ਕਰਨ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਵੀ ਮਨਾਇਆ ਜਾਂਦਾ ਹੈ। ਇਸ ਦਿਨ, ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਲਾਸਟਿਕ ਬੈਗ ਦੀ ਬਜਾਏ ਇਸ ਦੇ ਵਾਤਾਵਰਣ-ਪੱਖੀ ਵਿਕਲਪਾਂ ਦੀ ਵਰਤੋਂ ਕਰਨ।
ਜਾਣੋਂ ਕਿਉਂ ਨਹੀਂ ਕਰਨੀ ਚਾਹੀਦੀ ਪਲਾਸਟਿਕ ਬੈਗ ਦੀ ਵਰਤੋਂ :
- ਪਲਾਸਟਿਕ ਬੈਗ ਨਾਲੀਆਂ ਤੇ ਹੋਰਨਾਂ ਜਲਸਰੋਤਾਂ ਦੇ ਰਸਤੇ 'ਚ ਰੁਕਾਵਟ ਪੈਦਾ ਕਰਦੇ ਹਨ। ਇਸ ਨਾਲ ਸ਼ਹਿਰੀ ਵਾਤਾਰਵਰਣ ਲਈ ਖ਼ਤਰਾ ਪੈਦਾ ਹੁੰਦਾ ਹੈ। ਜ਼ਹਿਰੀਲੇ ਤੱਤ ਪੈਦਾ ਹੋਣ ਕਾਰਨ ਆਮ ਲੋਕਾਂ ਲਈ ਗੰਭੀਰ ਸੰਕਟ ਪੈਦਾ ਹੁੰਦਾ ਹੈ।
- ਪਲਾਸਟਿਕ ਬੈਗਾਂ ਨੂੰ ਡਰੇਨੇਜ ਪ੍ਰਣਾਲੀਆਂ 'ਚ ਰੁਕਾਵਟ ਬਣਨ ਅਤੇ ਹੜ੍ਹਾਂ ਦੇ ਵੱਡੇ ਕਾਰਨ ਵਜੋਂ ਪਛਾਣਿਆ ਗਿਆ ਹੈ।
- 1988 ਅਤੇ 1998 ਵਿੱਚ, ਬੰਗਲਾਦੇਸ਼ ਵਿੱਚ ਹੜ੍ਹਾਂ ਦੀ ਸਥਿਤੀ ਪਲਾਸਟਿਕ ਬੈਗਾਂ ਨਾਲ ਰੁਕੀਆਂ ਹੋਈਆਂ ਨਾਲੀਆਂ ਕਾਰਨ ਨਾਜ਼ੁਕ ਬਣ ਗਈ ਸੀ। ਹੁਣ ਸਰਕਾਰ ਨੇ ਪਲਾਸਟਿਕ ਦੇ ਬੈਗਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
- ਪਲਾਸਟਿਕ ਬੈਗਾਂ ਕਾਰਨ ਸੀਵਰੇਜ ਸਿਸਟਮ ਵਿੱਚ ਰੁਕਾਵਟ ਆਉਣ ਕਾਰਨ ਜਨਤਕ ਸਿਹਤ ਵੀ ਖ਼ਤਰੇ ਵਿੱਚ ਆ ਗਈ ਹੈ। ਗ਼ਲਤ ਤਰੀਕੇ ਨਾਲ ਕੀਤੇ ਗਏ ਨਿਪਟਾਰੇ ਕਾਰਨ ਪਲਾਸਟਿਕ ਬੈਗ ਸੀਵਰੇਜ ਰੁਕਾਵਟ ਅਤੇ ਪਾਣੀ ਦੇ ਨਿਕਾਸ ਬੰਦ ਹੋਣ ਮੁੱਖ ਕਾਰਨ ਹਨ।
- ਇਸ ਦੇ ਨਤੀਜੇ ਵਜੋਂ ਤਲਾਬਾਂ, ਕੱਚੇ ਸੀਵਰੇਜਾਂ 'ਚ ਹੋਰਨਾਂ ਚੀਜਾਂ ਨਾਲ ਮਿਲ ਕੇ, ਧੂਪ ਪੈਣ ਨਾਲ ਤਲਾਬ ਦੇ ਪਾਣੀ ਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ। ਪਲਾਸਟਿਕ ਬੈਗਾਂ ਤੋਂ ਮਲੇਰੀਆ ਤੇ ਹੋਰਨਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧਦਾ ਹੈ। ਪਲਾਸਟਿਕ ਦੀਆਂ ਚੀਜਾਂ ਨੂੰ ਖਾਣ ਨਾਲ ਜਿਵੇਂ ਕਿ ਮੱਛੀਆਂ ਆਦਿ ਕਈ ਪ੍ਰਜਾਤੀਆਂ ਦੇ ਜਾਨਵਰਾਂ ਵਿੱਚ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਅਕਸਰ ਮੱਛੀਆਂ ਤੇ ਕੱਛੂਕੂੰਮੇ ਇਸ ਨੂੰ ਭੋਜਨ ਸਮਝ ਕੇ ਨਿਗਲ ਲੈਂਦੇ ਹਨ।
- ਇਸ ਗੱਲ ਦਾ ਸਬੂਤ ਹੈ ਕਿ ਪਲਾਸਟਿਕ ਨਿਰਮਾਣ ਦੌਰਾਨ ਵਰਤੇ ਜਾਂਦੇ ਜ਼ਹਿਰੀਲੇ ਰਸਾਇਣ ਅੰਤ ਵਿੱਚ ਜੀਵ-ਜੰਤੂਆਂ ਰਾਹੀਂ ਮਨੁੱਖੀ ਭੋਜਨ ਲੜੀ ਵਿੱਚ ਦਾਖਲ ਹੁੰਦੇ ਹਨ। ਸਟਾਈਰੋਫੋਮ ਉਤਪਾਦਾਂ 'ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਹੁੰਦੇ ਹਨ। ਜਿਵੇਂ ਸਟੀਲਿਨ ਅਤੇ ਬੈਂਜਿਨ,ਜੇਕਰ ਇਨ੍ਹਾਂ ਨੂੰ ਨਿਗਲ ਲਿਆ ਜਾਵੇ ਤਾਂ ਦਿਮਾਗੀ ਪ੍ਰਣਾਲੀ, ਫੇਫੜਿਆਂ ਅਤੇ ਪ੍ਰਜਣਨ ਅੰਗਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਇਹ ਲੋਕ ਜ਼ਹਿਰੀਲੇ ਨਿਕਾਸ ਦਾ ਸ਼ਿਕਾਰ ਬਣਦੇ ਹਨ।
- ਖੁੱਲ੍ਹੀ ਹਵਾ ਤੇ ਟੋਈਆਂ ਵਿੱਚ ਪਲਾਸਟਿਕ ਦਾ ਕੂੜਾ-ਕਰਕਟ ਸਾੜਨ ਨਾਲ ਨੁਕਸਾਨਦੇਹ ਗੈਸਾਂ ਜਿਵੇਂ ਫੁਰਨ ਅਤੇ ਡਾਈਆਕਸਿਨ ਆਦਿ ਫੈਲਦੇ ਹਨ।