ਸੀਤਾਪੁਰ: ਕਹਿੰਦੇ ਹਨ ਕਿ ਕਦਰ ਕਰਨ ਵਾਲਾ ਚਾਹੀਦਾ, ਭਗਵਾਨ ਤਾਂ ਦੁਨੀਆ ਦੇ ਹਰ ਦਿਲ 'ਚ ਵਸਦਾ ਹੈ। ਸਪੇਨ ਦੇ ਇੱਕ ਜੋੜਾ ਵੀ ਇਹੀ ਚਾਹੁੰਦਾ ਸੀ ਕਿ ਉਹ ਮਾਂ-ਬਾਪ ਬਣ ਕਿਸੇ ਦੀ ਜ਼ਿੰਦਗੀ ਸੁਆਰ ਸਕੇ। ਪਿਛਲੇ ਤਿੰਨ ਸਾਲਾਂ ਦੀ ਭਾਲ ਤੋਂ ਬਾਅਦ ਉਨ੍ਹਾਂ ਨੂੰ ਇੱਕ ਬੱਚੇ ਦਾ ਭਵਿੱਖ ਬਣਾਉਣ ਦਾ ਮੌਕਾ ਮਿਲਿਆ ਹੈ। ਇਸ ਜੋੜੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਇੱਕ ਬੱਚੇ ਨੂੰ ਗੋਦ ਲਿਆ ਹੈ।
ਸਪੇਨ ਦਾ ਜੋੜਾ ਬੱਚਾ ਗੋਦ ਲੈਣ ਆਇਆ ਭਾਰਤ, 7 ਸਾਲ ਦੇ ਕਾਰਤਿਕ ਨੂੰ ਮਿਲੇ ਮਾਪੇ - 7 ਸਾਲ ਦੇ ਕਾਰਤਿਕ ਨੂੰ ਮਿਲੇ ਮਾਪੇ
ਸਪੇਨ ਤੋਂ ਆਏ ਇੱਕ ਜੋੜੇ ਦੀ ਤਿੰਨ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ। ਸਪੇਨ ਦੇ ਜੋੜੇ ਦੀ ਗੋਦ ਹਰੀ ਹੋ ਗਈ ਹੈ। ਇਸ ਜੋੜੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਇੱਕ ਬੱਚੇ ਨੂੰ ਗੋਦ ਲਿਆ ਹੈ।
7 ਸਾਲ ਦੇ ਕਾਰਤਿਕ ਦੇ ਨਾਲ ਮਾਰਕੋਸ ਐਂਟੋਨੀਓ ਗੋਮੇਜ਼ ਅਤੇ ਮਾਰੀਆ ਲੂਸੀਆ
ਵੀਡੀਓ ਵੇਖਣ ਲਈ ਕਲਿੱਕ ਕਰੋ
ਸਪੇਨ ਦੇ ਮਾਦਰਿਦ ਦੇ ਮਾਰਕੋਸ ਐਂਟੋਨੀਓ ਗੋਮੇਜ਼ ਅਤੇ ਮਾਰੀਆ ਲੂਸੀਆ ਕਾਲਵੋਡੇਲ ਨੇ ਸੀਤਾਪੁਰ ਦੇ 7 ਸਾਲ ਦਾ ਕਾਰਤਿਕ ਨੂੰ ਗੋਦ ਲਿਆ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਇੱਥੇ ਬਾਲਾਜੀ ਵਿਦਿਆ ਮੰਦਿਰ 'ਚ ਕਾਰਤਿਕ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ। ਬੀਤੇ ਦਿਨ ਇਸ ਜੋੜੇ ਨੇ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੇ ਨੂੰ ਨਵੇਂ ਕੱਪੜੇ ਪਵਾਏ ਅਤੇ ਉਸਨੂੰ ਆਪਣੇ ਘਰ ਲੈ ਗਏ।
ਹਾਲਾਂਕਿ, ਕਾਰਤਿਕ ਨੂੰ ਇਸ ਜੋੜੇ ਨੂੰ ਸੌਂਪ ਦਿੱਤਾ ਗਿਆ ਹੈ, ਪਰ ਅਧਿਕਾਰੀ ਇਸ ਜੋੜੇ ਤੋਂ ਹਰ 6 ਮਹੀਨੇ ਬਾਅਦ ਕਾਰਤਿਕ ਦੀ ਜਾਣਕਾਰੀ ਲੈਂਦੇ ਰਹਿਣਗੇ।