ਆਗਰਾ : ਏਸ਼ੀਆ ਦਾ ਸਭ ਤੋਂ ਵੱਡਾ ਏਅਰਬੇਸ " ਆਗਰਾ ਏਅਰਫੋਰਸ ਸਟੇਸ਼ਨ " ਹੈ। ਆਗਰਾ ਏਅਰਬੇਸ ਦਾ ਇਤਿਹਾਸ ਬੇਹਦ ਸ਼ਾਨਦਾਰ ਰਿਹਾ ਹੈ। ਇਸ ਨੂੰ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਅਮਰੀਕਾ ਵੱਲੋਂ ਤਿਆਰ ਕੀਤਾ ਗਿਆ ਸੀ। ਸਾਲ 1942 ਵਿੱਚ ਜਪਾਨ ਹਮਲੇ ਦੇ ਦੌਰਾਨ ਅਮਰੀਕੀ ਜਹਾਜ਼ ਆਗਰਾ ਏਅਰਬੇਸ ਦਾ ਇਸਤੇਮਾਲ ਸਪਲਾਈ ਅਤੇ ਮੈਂਟੇਨੇਸ ਲਈ ਕਰਦੇ ਸਨ।
ਆਗਰਾ ਏਅਰਬੇਸ ਹੁਣ ਡਿਫੈਂਸ ਦਾ ਪਾਵਰ ਸੈਂਟਰ ਹੈ। ਆਗਰਾ ਏਅਰਫੋਰਸ ਸਟੇਸ਼ਨ ਉੱਤੇ ਟਰਾਂਸਪੋਰਟ ਏਅਰਕ੍ਰਾਫਟ, ਰਿਫਯੂਲਰ ਏਅਰਕ੍ਰਾਫਟ ਅਤੇ ਏਅਰਫੋਰਸ ਦੇ ਹੋਰ ਜਹਾਜ਼ ਹਰ ਸਮੇਂ ਤਾਇਨਾਤ ਰਹਿੰਦੇ ਹਨ। ਇਥੇ ਤਕਰੀਬਨ 6000 ਤੋਂ ਵੱਧ ਮੁਲਾਜ਼ਮ ਤਾਇਨਾਤ ਹਨ।
ਪੀਐਮ ਪੰਡਤ ਜਵਾਹਰ ਲਾਲ ਨਹਿਰੂ ਨੇ ਕਰਵਾਇਆ ਡਿਵੈਲਪਮੈਂਟ :
ਆਜ਼ਾਦੀ ਤੋਂ ਬਾਅਦ, ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਦੇਸ਼ ਵਿੱਚ ਅੰਤਰਰਾਸ਼ਟਰੀ ਪੱਧਰ ਦੇ 4 ਏਅਰਬੇਸ ਸਥਾਪਤ ਕਰਵਾਏ। ਆਗਰਾ ਏਅਰਬੇਸ ਇਸ ਲੜੀ ਦਾ ਚੌਥਾ ਏਅਰਬੇਸ ਹੈ। ਇਸ ਤੋਂ ਬਾਅਦ, ਇਸ ਦੇ ਵਿਕਾਸ ਦਾ ਕੰਮ ਪੂਰਾ ਕੀਤਾ ਗਿਆ। ਮੌਜੂਦਾ ਸਮੇਂ ਵਿੱਚ ਆਗਰਾ ਏਅਰਫੋਰਸ ਸਟੇਸ਼ਨ ਏਸ਼ੀਆ ਦਾ ਸਭ ਤੋਂ ਵੱਡਾ ਏਅਰਬੇਸ ਹੈ।
ਵੀਡੀਓ ਵੇਖੋਣ ਲਈ ਕੱਲਿਕ ਕਰੋ :
ਇੰਝ ਬਣਿਆ ਡਿਫੈਂਸ ਪਾਵਰ ਸੈਂਟਰ : -
1. ਆਵੱਕਸ ਨਾਲ ਦੁਸ਼ਮਨਾਂ ਉੱਤੇ ਨਜ਼ਰ :
ਆਗਰਾ ਏਅਰਬੇਸ ਦੇਸ਼ ਦਾ ਇਕਲੌਤਾ ਅਜਿਹਾ ਏਅਰਬੇਸ ਹੈ ਜਿਥੇ ਅਰਲੀ ਵਾਰਨਿੰਗ ਕੰਟਰੋਲ (ਐਵੌਕਸ) ਵੀ ਤਾਇਨਾਤ ਹੈ। ਐਵੌਕਸ ਦੀ ਖ਼ਾਸੀਅਤ ਇਹ ਹੈ ਕਿ ਇਹ ਅਸਮਾਨ ਵਿੱਚੋਂ 400 ਕਿਲੋਮੀਟਰ ਦੂਰ ਤੱਕ ਦੀ ਗਤੀਵਿਧੀਆਂ ਉੱਤੇ ਨਜ਼ਰ ਰੱਖ ਸਕਦਾ ਹੈ। ਇਸ ਲਈ ਆਗਰਾ ਤੋਂ ਹੀ ਗੁਆਂਢੀ ਦੇਸ਼ ਪਾਕਿਸਤਾਨ ਅਤੇ ਚੀਨ ਉੱਤੇ ਨਜ਼ਰ ਰੱਖੀ ਜਾਂਦੀ ਹੈ।
2. ਪੈਰਾ ਟ੍ਰੇਨਿੰਗ ਸਕੂਲ 'ਚ ਕਮਾਂਡੋਜ਼ ਦੀ ਟ੍ਰੇਨਿੰਗ :
ਦੇਸ਼ ਦਾ ਇਕਲੌਤਾ ਪੈਰਾਸ਼ੂਟ ਟ੍ਰੇਨਿੰਗ ਸਕੂਲ (ਪੀਟੀਐਸ) ਆਗਰਾ ਏਅਰਬੇਸ ਉੱਤੇ ਹੈ। ਦੇਸ਼ ਦੀਆਂ ਤਿੰਨ ਫੌਜਾਂ ਦੇ ਸਪੈਸ਼ਲ ਕਮਾਂਡੋਜ਼ ਨੂੰ ਪੈਰਾਸ਼ੂਟ ਦੀ ਸਹਾਇਤਾ ਨਾਲ ਅਸਮਾਨ ਤੋਂ ਛਾਲ ਮਾਰਨ ਦੀ ਟ੍ਰੇਨਿੰਗ ਇਥੇ ਹੀ ਦਿੱਤੀ ਜਾਂਦੀ ਹੈ। ਇਥੇ ਮਰੀਨ ਕਮਾਂਡੋ , ਗਰੂਡ ਕਮਾਂਡੋ ਅਤੇ ਹੋਰਨਾਂ ਕਮਾਂਡੋਜ਼ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਆਗਰਾ ਏਅਰਬੇਸ ਵਿੱਚ ਹੀ ਪੈਰਾਟਰੂਪ੍ਰਰ ਬਣਨ ਦੀ ਟ੍ਰੇਨਿੰਗ ਲਈ ਸੀ। ਇਸ ਦੇ ਨਾਲ ਇਥੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਸਣੇ ਹੋਰਨਾਂ ਮਿੱਤਰ ਦੇਸ਼ਾਂ ਦੇ ਫੌਜ਼ਿਆਂ ਨੂੰ ਪੈਰਾਸ਼ੂਟ ਦੀ ਮੁੱਢਲੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
3. ਰਿਫਯੂਲਰ :
ਦੇਸ਼ ਦਾ ਇਕੋ ਇੱਕ ਰੀਫਿਯੂਲਰ ਆਈਐਲ -78 ਜਹਾਜ਼ ਆਗਰਾ ਏਅਰਪੋਰਟ ਸਟੇਸ਼ਨ 'ਤੇ ਹੈ। ਇਸ ਜਹਾਜ਼ ਨਾਲ ਅਸਮਾਨ ਵਿੱਚ ਉਡਾਣ ਭਰਨ ਵਾਲੇ ਲੜਾਕੂ ਜਹਾਜ਼ਾਂ ਅਤੇ ਹੋਰਨਾਂ ਜਹਾਜ਼ਾਂ ਵਿੱਚ ਬਾਲਣ ਭਰਿਆ ਜਾਂਦਾ ਹੈ। ਇਸ ਦੇ ਨਾਲ ਜਹਾਜ਼ਾਂ ਦਾ ਬੈਕਅਪ ਪਾਵਰ ਹੋਰ ਮਜ਼ਬੂਤ ਹੁੰਦਾ ਹੈ। ਇਹ ਰੀਫਿਯੂਲਰ ਆਈਐਲ -78 ਇੱਕ ਵਾਰ ਵਿੱਚ ਹੀ ਅਸਮਾਨ ਵਿੱਚ ਉੱਡ ਰਹੇ ਤਿੰਨ ਜਹਾਜ਼ਾਂ ਵਿੱਚ ਬਾਲਣ ਭਰ ਸਕਦਾ ਹੈ। ਇਸ ਦੀ ਸੱਮਰਥਾ ਤਕਰੀਬਨ 45 ਟਨ ਹੈ।
ਸਾਲ 1971 ਦੀ ਜੰਗ :
ਦੱਸਣਯੋਗ ਹੈ ਕਿ ਸਾਲ 1971 ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਜੰਗੀ ਜਹਾਜ਼ਾਂ ਨੇ ਆਗਰਾ ਵਿੱਚ ਬੰਬ ਡਿਗਾਏ ਸਨ। ਇਸ ਦੌਰਾਨ ਇਥੇ ਮੌਜੂਦ ਐਂਟੀ ਸੈਂਸਰਗਨ ਨੇ ਲਗਾਤਾਰ ਫਾਇਰਿੰਗ ਕੀਤੀ। ਜਿਸ ਕਾਰਨ ਪਾਕਿਸਤਾਨੀ ਜਹਾਜ਼ਾਂ ਨੂੰ ਭੱਜਣਾ ਪਿਆ।
ਐਕਸਪ੍ਰੈਸ ਵੇਅ ਰਨਵੇ ਦਾ ਇਸਤੇਮਾਲ :
ਆਗਰਾ ਏਅਰਫੋਰਸ ਸਟੇਸ਼ਨ ਵਾਂਗ ਹੀ ਐਕਸਪ੍ਰੈਸ ਵੇਅ ਨੂੰ ਵੀ ਰਨਵੇ ਦੇ ਤੌਰ 'ਤੇ ਇਸਤੇਮਾਲ ਕਰ ਸਕਦਾ ਹੈ। ਆਗਰਾ-ਲਖ਼ਨਓ ਐਕਸਪ੍ਰੈਸ ਵੇਅ ਅਤੇ ਆਗਰਾ -ਯਮੂਨਾ ਐਕਸਪ੍ਰੈਸ ਵੇਅ ਉੱਤੇ ਜਹਾਜ਼ਾਂ ਨੂੰ ਲੈਂਡ ਅਤੇ ਟੇਕ ਆਫ ਕਰਵਾਇਆ ਜਾ ਸਕਦਾ ਹੈ। ਦੋਵੇਂ ਐਕਸਪ੍ਰੈਸ ਵੇਅ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਲਈ ਤਿਆਰ ਕੀਤੇ ਗਏ ਹਨ। ਇਥੇ ਲੜਾਕੂ ਜਹਾਜ਼ਾਂ ਵਿੱਚ ਹਥਿਆਰ ਅਤੇ ਫਿਯੂਲ ਲੋਡ ਕੀਤਾ ਜਾਂਦਾ ਹੈ।
ਸਾਲ 1942 ਵਿੱਚ ਅਮਰੀਕੀ ਫੌਜ਼ ਨੇ ਆਗਰਾ ਏਅਰਬੇਸ ਨੂੰ ਤਿਆਰ ਕਰਵਾਇਆ ਸੀ। ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕੀ ਫੌਜ਼ ਨੇ ਜਪਾਨ ਉੱਤੇ ਹਮਲਾ ਕਰਨ ਲਈ ਆਗਰਾ ਏਅਰਬੇਸ ਦਾ ਇਸਤੇਮਾਲ ਕੀਤਾ ਸੀ। ਉਸ ਸਮੇਂ ਇਸ ਦਾ ਨਾਂਅ 'ਆਗਰਾ ਏਅਰਡਰੌਪ ਸੈਂਟਰ' ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਰੌਇਲ ਇੰਡੀਅਨ ਏਅਰ ਫੋਰਸ ਨੇ ਇਸ ਦੀ ਵਰਤੋਂ ਬੰਦ ਕਰ ਦਿੱਤੀ।