ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ 'ਤੇ ਬੀਸੀਸੀਆਈ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਮੁੰਬਈ 'ਚ ਬੋਰਡ ਹੈੱਡਕੁਆਟਰ 'ਚ ਹੋਈ ਬੈਠਕ 'ਚ ਸੌਰਵ ਨੂੰ ਬੋਰਡ ਦੀ ਕਮਾਨ ਸੌਂਪ ਦਿੱਤੀ ਗਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸਾਲਾਨਾ ਬੈਠਕ 'ਚ ਇਸ ਦੌਰਾਨ ਜੈਅ ਸ਼ਾਹ ਅਤੇ ਸੀਓਏ ਦੇ ਮੁਖੀ ਵਿਨੋਦ ਰਾਏ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
ਸੌਰਵ ਗਾਂਗੁਲੀ ਨੇ BCCI ਪ੍ਰਧਾਨ ਵਜੋਂ ਸਾਂਭਿਆ ਕਾਰਜਭਾਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ 'ਤੇ ਬੀਸੀਸੀਆਈ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਮੁੰਬਈ 'ਚ ਬੋਰਡ ਹੈੱਡਕੁਆਟਰ 'ਚ ਹੋਈ ਬੈਠਕ 'ਚ ਸੌਰਵ ਨੂੰ ਬੋਰਡ ਦੀ ਕਮਾਨ ਸੌਂਪੀ ਗਈ।
BCCI ਚੇਅਰਮੈਨ ਦੇ ਅਹੁਦੇ ਲਈ ਗਾਂਗੁਲੀ ਦੀ ਨਾਮਜ਼ਦਗੀ ਸਰਬ-ਸੰਮਤੀ ਨਾਲ ਹੋਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈਅ ਸ਼ਾਹ BCCI ਦੇ ਸਕੱਤਰ ਹੋਣਗੇ। ਉਤਰਾਖੰਡ ਦੇ ਮਹੀਮ ਵਰਮਾ ਨਵੇਂ ਮੀਤ ਪ੍ਰਧਾਨ ਹੋਣਗੇ।
BCCI ਦੇ ਸਾਬਕਾ ਚੇਅਰਮੈਨ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਛੋਟੇ ਭਰਾ ਅਰੁਣ ਧੂਮਲ ਖ਼ਜ਼ਾਨਚੀ ਹੋਣਗੇ, ਜਦਕਿ ਕੇਰਲ ਦੇ ਜੈਯੇਸ਼ ਜਾਰਜ ਸੰਯੁਕਤ ਸਕੱਤਰ ਹੋਣਗੇ। ਦੱਸਣਾ ਬਣਦਾ ਹੈ ਕਿ ਗਾਂਗੁਲੀ ਦਾ ਇਹ ਕਾਰਜਕਾਲ ਸਿਰਫ਼ 9 ਮਹੀਨਿਆਂ ਲਈ ਹੋਵੇਗਾ ਤੇ ਉਨ੍ਹਾਂ ਨੂੰ ਜੁਲਾਈ 2020 ਦੌਰਾਨ ਇਹ ਅਹੁਦਾ ਛੱਡਣਾ ਹੋਵੇਗਾ ਕਿਉਂਕਿ ਸੰਵਿਧਾਨ ਦੀਆਂ ਨਵੀਂਆਂ ਵਿਵਸਥਾਵਾਂ ਮੁਤਾਬਕ 6 ਸਾਲਾਂ ਦੇ ਕਾਰਜਕਾਲ ਪਿੱਛੋਂ ‘ਆਰਾਮ ਦੀ ਮਿਆਦ’ ਲਾਜ਼ਮੀ ਹੈ।