ਨਵੀਂ ਦਿੱਲੀ: ਦੁਨੀਆਂ 'ਚ ਅਜਿਹੇ ਬਹੁਤ ਖ਼ਿਡਾਰੀ ਹੋਏ ਹਨ, ਜਿਨ੍ਹਾਂ ਨੇ ਵਧੀਆ ਪ੍ਰਦਰਸ਼ਨ ਦੇ ਬੱਲਬੂਤੇ 'ਤੇ ਆਪਣਾ ਨਾਂਅ ਰੌਸ਼ਨ ਕੀਤਾ ਹੈ। ਅਜਿਹੇ ਘੱਟ ਖ਼ਿਡਾਰੀ ਹੀ ਹਨ, ਜਿਨ੍ਹਾਂ ਨੇ ਆਪਣਾ ਨਾਂਅ ਰੌਸ਼ਨ ਕਰਨ ਦੇ ਨਾਲ-ਨਾਲ ਦੂਸਰਿਆਂ ਦੀ ਕਾਬਲੀਅਤ ਨੂੰ ਵੀ ਪਰਖਿਆ ਹੋਵੇ। ਇਹ ਦੋਵੇਂ ਖ਼ੂਬੀਆਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ 'ਚ ਸੀ। ਸੌਰਵ ਗਾਂਗੁਲੀ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। 8 ਜੁਲਾਈ, 1973 ਨੂੰ ਜੰਮੇ ਸੌਰਵ ਗਾਂਗੁਲੀ ਹੀ ਸਨ, ਜਿਨ੍ਹਾਂ ਨੇ ਧੋਨੀ ਨੂੰ ਪਹਿਲੀ ਵਾਰ ਮੌਕਾ ਦਿੱਤਾ ਸੀ।
ਜਨਮਦਿਨ ਸਪੈਸ਼ਨ: ਅਣਹੋਣੀ ਨੂੰ ਹੋਣੀ ਕਰਨ ਵਾਲੇ ਐਮ.ਐਸ.ਧੋਨੀ, 3 ਆਈ.ਸੀ.ਸੀ. ਟ੍ਰੌਫੀਆਂ ਕੀਤੀਆਂ ਆਪਣੇ ਨਾਂਅ
ਇਹ ਗੱਲ ਦਸੰਬਰ 2004 ਦੀ ਹੈ। ਗਾਂਗੁਲੀ ਨੇ ਧੋਨੀ ਨੂੰ ਪਹਿਲਾ ਮੌਕਾ ਬੰਗਲਾਦੇਸ਼ ਦੇ ਖ਼ਿਲਾਫ਼ ਵਨ ਡੇਅ ਸੀਰੀਜ਼ 'ਚ ਦਿੱਤਾ ਸੀ। ਉਹ ਇਹ ਸੀਰੀਜ਼ 'ਚ ਕੁਝ ਖ਼ਾਸ ਨਹੀਂ ਕਰ ਪਾਏ ਸਨ। ਹਾਲਾਂਕਿ, ਫ਼ਿਰ ਵੀ ਗਾਂਗੁਲੀ ਨੇ ਧੋਨੀ ਨੂੰ ਮੌਕਾ ਦਿੱਤਾ ਅਤੇ ਪਾਕਿਸਤਾਨ ਖ਼ਿਲਾਫ਼ ਉਨ੍ਹਾਂ ਆਪਣੇ ਅਗਲੇ ਮੈਚ 'ਚ 148 ਦੌੜਾਂ ਦੀ ਪਾਰੀ ਖੇਡੀ।