ਮੁਬੰਈ: ਕੋਵਿਡ-19 ਭਿਆਨਕ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ 'ਚ ਲੌਕਡਾਊਨ ਲਗਾਇਆ, ਜਿਸ 'ਚ ਕਈ ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਸੂਬੇ ਜਾਣਾ ਚਾਹੁੰਦੇ ਸੀ। ਜਿਹੜੇ ਪ੍ਰਵਾਸੀ ਮਜ਼ਦੂਰ ਮੁਬੰਈ 'ਚ ਫਸੇ ਹੋਏ ਸੀ ਉਨ੍ਹਾਂ ਦੀ ਮਦਦ ਲਈ ਅਦਾਕਾਰ ਸੋਨੂੰ ਸੂਦ ਅੱਗੇ ਆਏ। ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਟਰੇਨਾਂ, ਫਲਾਇਟਾਂ ਦੇ ਜ਼ਰੀਏ ਘਰ ਪਹੁੰਚਾਇਆ।
ਸੋਨੂੰ ਸੂਦ ਦੀ ਫਿਲਮ 'ਆਰ ਰਾਜਕੁਮਾਰ' 'ਚ ਅਦਾਕਾਰ ਸੁਰੇਂਦਰ ਰਾਜਨ ਕੰਮ ਕਰ ਚੁੱਕੇ ਹਨ। ਅਦਾਕਾਰ ਸੁਰੇਂਦਰ ਰਾਜਨ ਸ਼ੁਟਿੰਗ ਲਈ ਮੁਬੰਈ ਆਏ ਸੀ ਪਰ ਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਸ਼ੂਟਿੰਗ ਰੱਦ ਹੋ ਗਈ ਤੇ ਅਦਾਕਾਰ ਸੁਰੇਂਦਰ ਰਾਜਨ ਪਿਛਲੇ 3 ਮਹੀਨਿਆਂ ਤੋਂ ਮੁਬੰਈ 'ਚ ਫਸੇ ਹੋਏ ਹਨ।
ਮਿਲੀ ਜਾਣਕਾਰੀ ਮੁਤਾਬਕ ਸੋਨੂੰ ਨੂੰ ਜਦੋਂ ਸੁਰੇਂਦਰ ਰਾਜਨ ਦੇ ਮੁਬੰਈ 'ਚ ਫਸੇ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸੁਰੇਂਦਰ ਰਾਜਨ ਨੂੰ ਫੋਨ ਕੀਤਾ ਤੇ ਉਨ੍ਹਾਂ ਦਾ ਸਾਰਾ ਵੇਰਵਾ ਮੰਗਿਆ। ਉਨ੍ਹਾਂ ਨੇ ਸੁਰੇਂਦਰ ਰਾਜਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ 17-18 ਜੂਨ ਤੱਕ ਘਰ ਪਹੁੰਚਾ ਦੇਣਗੇ।