ਪੰਜਾਬ

punjab

ETV Bharat / bharat

WhatsApp ਦੇ ਜਰੀਏ ਸੋਨੂੰ ਪੰਜਾਬਣ ਚਲਾਉਂਦੀ ਸੀ ਦੇਹਵਪਾਰ ਦਾ ਧੰਦਾ, 2 ਮਹੀਨਿਆਂ ਵਿੱਚ ਬਦਲ ਦਿੰਦੀ ਸੀ ਕੁੜੀਆਂ

ਚਲਾਕੀ ਨਾਲ ਦੇਹਵਪਾਰ ਦਾ ਧੰਦਾ ਚਲਾਉਣ ਵਾਲੀ ਸੋਨੂੰ ਪੰਜਾਬਣ ਨੂੰ ਅਦਾਲਤ ਨੇ 24 ਸਾਲ ਦੀ ਸਜਾ ਸੁਣਾ ਦਿੱਤੀ ਹੈ ਪਰ ਉਸ ਤੋਂ ਬਾਅਦ ਲਗਾਤਾਰ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ।

WhatsApp  ਦੇ ਜਰੀਏ ਸੋਨੂੰ ਪੰਜਾਬਣ ਚਲਾਉਂਦੀ ਸੀ  ਦੇਹਵਪਾਰ ਦਾ ਧੰਦਾ, 2 ਮਹੀਨਿਆਂ ਵਿੱਚ ਬਦਲ ਦਿੰਦੀ ਸੀ ਕੁੜੀਆਂ
ਤਸਵੀਰ

By

Published : Jul 27, 2020, 9:01 PM IST

ਨਵੀਂ ਦਿੱਲੀ: ਜੇਲ੍ਹ ਵਿੱਚ 24 ਸਾਲ ਦੀ ਸਜਾ ਕੱਟ ਰਹੀ ਸੋਨੂੰ ਪੰਜਾਬਣ ਬੇਹੱਦ ਹੀ ਚਲਾਕੀ ਨਾਲ ਦੇਹਵਪਾਰ ਦਾ ਧੰਦਾ ਚਲਾਉਂਦੀ ਸੀ। ੳਸ ਦੇ ਲਈ ਉਸਨੇ ਬਕਾਇਦਾ ਵਟਸਐਪ ਗਰੁੱਪ ਬਣਾਇਆ ਹੋਇਆ ਸੀ। ਇਸ ਗਰੁੱਪ ਵਿੱਚ ਉਸਨੇ ਅਪਣੇ ਸਾਰੇ ਜਾਣਕਾਰ ਏਜੰਟਾਂ ਨੂੰ ਜੋੜ ਕੇ ਰੱਖਿਆ ਹੋਇਆ ਸੀ। ਜਿਸ ਦੇ ਜਰੀਏ ਉਹ ਲੜਕੀ ਨੂੰ ਗਾਹਕ ਤੱਕ ਭੇਜਦੀ ਸੀ। ਲੜਕੀ ਪਸੰਦ ਕਰਨ ਤੋਂ ਲੈ ਕੇ ਕੀਮਤ ਤੈਅ ਕਰਨ ਦਾ ਕੰਮ ਇਸੇ ਵਟਸਐਪ ਗੁਰੱਪ ਉੁੱਤੇ ਹੁੰਦਾ ਸੀ। ਨਜਫ਼ਗੜ੍ਹ ਕਿਸ਼ੋਰੀ ਮਾਮਲੇ ਦੀ ਜਾਂਚ ਦੇ ਦੌਰਾਨ ਇਸ ਦਾ ਖ਼ੁਲਾਸਾ ਹੋਇਆ ਸੀ।

ਸੋਨੂੰ ਪੰਜਾਬਣ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ

24 ਸਾਲ ਦੀ ਮਿਲੀ ਸਜ੍ਹਾ
ਜਾਣਕਾਰੀ ਦੇ ਅਨੁਸਾਰ ਸੋਨੂੰ ਪੰਜਾਬਣ ਨੂੰ ਦਸੰਬਰ 2017 ਵਿੱਚ ਕਰਾਇਮ ਬ੍ਰਾਂਚ ਦੀ ਮਹਿਲਾ ਸਬ ਇੰਪੈਕਟਰ ਪੰਕਜ ਨੇਗੀ ਨੇ ਨਬਾਲਿਗਾ ਨੂੰ ਅਗਵਾਹ ਤੇ ਦੇਹ ਵਪਾਰ ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੀ ਸਖ਼ਤ ਮਹਿਨਤ ਦੇ ਚਲਦੇ ਨਾ ਕੇਵਲ ਉਸਦਾ ਅਪਰਾਧ ਸਾਬਿਤ ਹੋ ਗਿਆ ਬਲਕਿ ਇਸ ਮਾਮਲੇ ਵਿੱਚ ਅਦਾਲਤ ਨੇ ਉਸ ਨੂੰ 24 ਸਾਲ ਦੀ ਸਜਾ ਸੁਣਾ ਦਿੱਤੀ ਹੈ।

ਇਸ ਮਾਮਲੇ ਵਿੱਚ ਜਾਂਚ ਦੇ ਦੌਰਾਨ ਕਰਾਇਮ ਬ੍ਰਾਂਚ ਨੂੰ ਪਤਾ ਚੱਲਿਆ ਕਿ ਪਹਿਲਾਂ ਸੋਨੂੰ ਪੰਜਾਬਣ ਖੁਦ ਦੇਹ ਵਪਾਰ ਕਰਦੀ ਸੀ ਪਰ ਲੰਬੇ ਸਮੇਂ ਤੋਂ ਉਸਨੇ ਦੇਹ ਵਪਾਰ ਦਾ ਵੱਡਾ ਨੈੱਟਵਰਕ ਖੜ੍ਹਾ ਕਰ ਲਿਆ ਸੀ। ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੜਕੀਆਂ ਜੁੜੀਆਂ ਹੋਈਆਂ ਸਨ। ਜਿਸ ਤੋਂ ਉਹ ਕਰੋੜਾਂ ਰੁਪਏ ਦੀ ਕਮਾਈ ਕਰ ਚੁੱਕੀ ਸੀ।

ਵਟਸਐਪ ਤੋਂ ਚੱਲਦੀ ਸੀ ਪੂਰਾ ਧੰਦਾ
ਕਰਾਇਮ ਬ੍ਰਾਂਚ ਨੇ ਜਦੋਂ ਸੋਨੂੰ ਪੰਜਾਬਣ ਤੇ ਸੰਦੀਪ ਦਾ ਮੋਬਾਈਲ ਸੀਜ ਕੀਤਾ ਤਾਂ ਇਸ ਵਿੱਚ ਇੱਕ ਵਟਸਐਪ ਗੁਰੱਪ ਬਣਿਆ ਹੋਇਆ ਸੀ। ਜਿਸ ਗਰੁੱਪ ਵਿੱਚ ਸੋਨੂੰ ਪੰਜਾਬਣ ਤੋਂ ਇਲਾਵਾ ਕਾਫ਼ੀ ਏਜੰਟ ਜੁੜੇ ਹੋਏ ਸਨ। ਜਿਨ੍ਹਾਂ ਦੇ ਸੰਪਰਕ ਵਿੱਚ ਸਿੱਧਾ ਗਾਹਕ ਰਹਿੰਦੇ ਸਨ। ਸੋਨੂੰ ਪੰਜਾਬਣ ਦੇ ਇਸ ਗਰੁੱਪ ਤੋਂ ਇਲਾਵਾ ਕਾਫ਼ੀ ਏਜੰਟ ਸੀ, ਜਿਨ੍ਹਾਂ ਦੇ ਸੰਪਰਕ ਵਿੱਚ ਸਿੱਧਾ ਗਾਹਕ ਰਹਿੰਦੇ ਸੀ। ਸੋਨੂੰ ਪੰਜਾਬਣ ਇਸ ਗਰੁੱਪ ਵਿੱਚ ਲੜਕੀਆਂ ਦੀ ਤਸਵੀਰ ਪਾਉਂਦੀ ਸੀ ਜਿਸ ਨੂੰ ਏਜੰਟ ਅੱਗੇ ਗਾਹਕ ਨੂੰ ਭੇਜਦੇ ਸੀ। ਉਹ ਪਹਿਲਾਂ ਪੇਟੀਐਮ ਰਾਹੀਂ ਕੀਮਤ ਅਦਾ ਕਰਦੇ ਸੀ ਅਤੇ ਫਿਰ ਲੜਕੀ ਨੂੰ ਉਸ ਕੋਲ ਭੇਜਿਆ ਜਾਂਦਾ ਸੀ। ਇਸ ਦੇ ਲਈ ਨਾ ਸਿਰਫ਼ ਵੱਡੇ ਹੋਟਲਾਂ ਵਿੱਚ ਤੇ ਫਲੈਟਾਂ ਵਿੱਚ ਕਮਰੇ ਵੀ ਬੁੱਕ ਕੀਤੇ ਜਾਂਦੇ ਸਨ। ਹੋਟਲ ਦੇ ਕਮਰੇ ਦੀ ਕੀਮਤ ਤੋਂ ਲੈ ਕੇ ਡਰਾਈਵਰ ਦੇ ਖਰਚੇ ਤੱਕ, ਉਸ ਗਾਹਕ ਤੋਂ ਵਸੂਲੇ ਜ਼ਾਂਦੇ ਸੀ। ਕਈ ਵਾਰ ਜੇ ਕਿਸੇ ਗਾਹਕ ਨੇ ਕਿਸੇ ਹੋਰ ਸ਼ਹਿਰ ਵਿੱਚ ਲੜਕੀ ਦੀ ਮੰਗ ਕੀਤੀ ਤਾਂ ਸੋਨੂੰ ਪੰਜਾਬਣ ਉਸ ਕੁੜੀ ਨੂੰ ਉੱਥੇ ਆਪਣੇ ਨੈੱਟਵਰਕ ਰਾਹੀਂ ਵੀ ਮੁਹੱਈਆ ਕਰਵਾਉਂਦਾ ਸੀ।

2 ਮਹੀਨਿਆਂ ਵਿੱਚ ਬਦਲ ਦਿੰਦੀ ਸੀ ਕੁੜੀਆਂ
ਕਰਾਇਮ ਬ੍ਰਾਂਚ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਸੋਨੂੰ ਪੰਜਾਬਣ ਇੱਕ ਸਮੇਂ 15 ਤੋਂ 20 ਲੜਕੀਆਂ ਨੂੰ ਆਪਣੇ ਫਲੈਟ `ਤੇ ਰੱਖਦਾ ਸੀ। ਉਹ ਉਨ੍ਹਾਂ ਨੂੰ ਆਪਣੇ ਫਲੈਟ, ਹੋਟਲ ਅਤੇ ਕਈ ਵਾਰ ਗਾਹਕ ਦੇ ਨਾਲ ਸ਼ਹਿਰ ਤੋਂ ਬਾਹਰ ਵੀ ਦੇਹ ਵਪਾਰ ਲਈ ਭੇਜਦੀ ਸੀ। ਉਹ ਹਰ ਦੋ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਕੁੜੀਆਂ ਨੂੰ ਬਦਲਦੀ ਰਹਿੰਦੀ ਸੀ। ਕਿਉਂਕਿ ਉਸਦੇ ਗਾਹਕਾਂ ਉਹੀ ਲੜਕੀਆਂ ਨੂੰ ਵਾਰ-ਵਾਰ ਨਹੀਂ ਚੁਣਦੇ ਸਨ। ਇਨ੍ਹਾਂ ਕੁੜੀਆਂ ਦੇ ਜ਼ਰੀਏ ਉਹ ਨਵੀਆਂ ਕੁੜੀਆਂ ਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਿਲ ਕਰਦੀ ਸੀ। ਉਸ ਦੇ ਕਈ ਹੋਰ ਸਮੂਹਾਂ ਨਾਲ ਵੀ ਸੰਬੰਧ ਸਨ ਜੋ ਜਿਸਮਫ਼ਰੋਸ਼ੀ ਕਰਦੇ ਸਨ, ਜਿਨ੍ਹਾਂ ਨਾਲ ਉਹ ਕੁੜੀਆਂ ਦਾ ਲੈਣ ਦੇਣ ਕਰਦੀ ਸੀ।

ਨਾਬਾਲਿਗਾਂ ਨੂੰ ਲਗਾਉਂਦੀ ਸੀ ਟੀਕਾ
ਕਰਾਇਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ ਸੋਨੂੰ ਪੰਜਾਬਣ ਨਾਬਾਲਿਗ ਲੜਕੀਆਂ ਤੋਂ ਵੀ ਜਿਸਮਫਰੋਸ਼ੀ ਕਰਵਾਉਂਦੀ ਸੀ। ਉਹ ਉਨ੍ਹਾਂ ਨੂੰ ਆਪਣੇ ਸਰੀਰ ਦੇ ਵਿਕਾਸ ਲਈ ਟੀਕਾ ਲਗਵਾਉਂਦੀ ਸੀ। ਜੇਕਰ ਕੋਈ ਨਾਬਾਲਿਗ ਮਾਮੂਲੀ ਵਿਰੋਧ ਕਰਦੀ ਤਾਂ ਉਹ ਉਸ ਦੇ ਡਰਾਈਵਰ ਤੋਂ ਉਸ ਦਾ ਬਲਾਤਕਾਰ ਕਰਵਾ ਦਿੰਦੀ। ਉਨ੍ਹਾਂ ਨੂੰ ਉਦੋਂ ਤੱਕ ਮਜ਼ਬੂਰ ਕਰਦੀ ਸੀ ਜਦੋਂ ਤੱਕ ਉਹ ਧੰਦਾ ਕਰਨ ਲਈ ਤਿਆਰ ਨਾ ਹੋ ਜਾਣ। ਦਿੱਲੀ ਤੋਂ ਇਲਾਵਾ ਬੰਗਾਲ, ਯੂਪੀ, ਹਰਿਆਣਾ ਤੇ ਪੰਜਾਬ ਵਿੱਚ ਵੀ ਉਸਦੇ ਏਜੰਟ ਤੇ ਲੜਕੀਆਂ ਰਹਿੰਦੀਆਂ ਹਨ। ਕਈ ਵਾਰ ਲੜਕੀਆਂ ਨੂੰ ਜੇਗਰ ਬਦਨਾਮੀ ਦਾ ਡਰ ਸਤਾਉਂਦਾ ਤਾਂ ਉਹ ਉਨ੍ਹਾਂ ਨੂੰ ਦੂਜੇ ਸ਼ਹਿਰ ਵਿੱਚ ਭੇਜਣ ਲਈ ਕਹਿੰਦੀ ਸੀ। ਸੋਨੂੰ ਉਨ੍ਹਾਂ ਨੂੰ ਆਪਣੇ ਏਜੰਟ ਦੇ ਜਰੀਏ ਦੂਸਰੇ ਸ਼ਹਿਰ ਭੇਜ ਦਿੰਦੀ ਸੀ।

ਉਸ ਦਾ ਪ੍ਰੇਮੀ ਰਾਹੁਲ ਸੰਭਾਲ ਰਿਹਾ ਹੈ ਸਾਰਾ ਕਾਰੋਬਾਰ
ਕਰਾਇਮ ਬ੍ਰਾਂਚ ਦੇ ਸੂਤਰਾਂ ਨੇ ਦੱਸਿਆ ਕਿ ਸੋਨੂੰ ਪੰਜਾਬਣ ਭਾਵੇਂ ਜੇਲ੍ਹ ਵਿੱਚ ਹੈ ਪਰ ਉਸਦਾ ਕਾਰੋਬਾਰ ਅਜੇ ਵੀ ਚੱਲ ਰਿਹਾ ਹੈ। ਉਸ ਦਾ ਪ੍ਰੇਮੀ ਰਾਹੁਲ ਇਸ ਨੂੰ ਚਲਾ ਰਿਹਾ ਹੈ। ਸੋਨੂੰ ਪੰਜਾਬਣ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ। ਕਰਾਇਮ ਬ੍ਰਾਂਚ ਦੀ ਟੀਮ ਨੂੰ ਸ਼ੱਕ ਹੈ ਕਿ ਸੋਨੂੰ ਪੰਜਾਬਣ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਇਹ ਕਾਰੋਬਾਰ ਕਰ ਰਹੀ ਹੈ। ਪਰ ਹੁਣ ਤੱਕ ਉਨ੍ਹਾਂ ਦੇ ਸਾਹਮਣੇ ਕੋਈ ਸਬੂਤ ਨਹੀਂ ਆਇਆ ਹੈ।

ABOUT THE AUTHOR

...view details