ਪੰਜਾਬ

punjab

ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਰਹੇਗੀ ਜਾਂ ਨਹੀਂ, ਅਪ੍ਰੈਲ 'ਚ ਲਿਆ ਜਾ ਸਕਦੈ ਫ਼ੈਸਲਾ

ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਰਹਿੰਦੀ ਹੈ ਜਾਂ ਨਹੀਂ ਇਸ ਦਾ ਫੈਸਲਾ ਕਾਂਗਰਸ ਲੀਡਰਸ਼ਿਪ ਵੱਲੋਂ ਅਪ੍ਰੈਲ ਵਿੱਚ ਲਿਆ ਜਾ ਸਕਦਾ ਹੈ।

By

Published : Feb 13, 2020, 9:41 AM IST

Published : Feb 13, 2020, 9:41 AM IST

Sonia Gandhi
ਸੋਨੀਆ ਗਾਂਧੀ

ਨਵੀਂ ਦਿੱਲੀ: ਸੋਨੀਆ ਗਾਂਧੀ ਦੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਅਪ੍ਰੈਲ ਵਿੱਚ ਫ਼ੈਸਲਾ ਲਿਆ ਸਕਦਾ ਹੈ। ਸੋਨੀਆ ਗਾਂਧੀ ਪ੍ਰਧਾਨ ਦਾ ਅਹੁਦਾ ਸੰਭਾਲੇਗੀ ਜਾਂ ਫਿਰ ਕੋਈ ਹੋਰ, ਇਸ ਦਾ ਫੈਸਲਾ ਅਪ੍ਰੈਲ ਵਿੱਚ ਹੋ ਸਕਦਾ ਹੈ।

ਜਾਣਕਾਰੀ ਮੁਤਾਬਕ ਕਾਂਗਰਸ ਦੀ ਲੀਡਰਸ਼ਿਪ ਬਾਰੇ ਫੈਸਲਾ ਪਾਰਟੀ ਦੇ ਪੂਰੇ ਸੈਸ਼ਨ ਵਿੱਚ ਲਿਆ ਜਾਵੇਗਾ ਜੋ ਅਪ੍ਰੈਲ ਦੇ ਦੂਜੇ ਹਫਤੇ ਤੋਂ ਪਹਿਲਾਂ ਆਯੋਜਿਤ ਕੀਤਾ ਜਾਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦਾ ਚਾਰਜ ਲੈਣਗੇ।

ਕਾਂਗਰਸ ਪਾਰਟੀ ਲਈ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਸਿਹਤ ਵੀ ਇਨ੍ਹੀ ਦਿਨੀਂ ਕੁੱਝ ਠੀਕ ਨਹੀਂ ਹੈ। ਇਸ ਲਈ ਪਾਰਟੀ ਨੂੰ ਇਕ ਪੂਰੇ ਸਮੇਂ ਦੇ ਪ੍ਰਧਾਨ ਦੀ ਜ਼ਰੂਰਤ ਹੈ। ਹਾਲ ਹੀ ਵਿੱਚ ਦਿੱਲੀ ਚੋਣਾਂ ਦੇ ਨਤੀਜਿਆਂ ਨੂੰ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ ਜਿਸ ਤੋਂ ਬਾਅਦ ਪਾਰਟੀ ਨੂੰ ਪ੍ਰਧਾਨ ਦੀ ਜ਼ਰੂਰਤ ਹੋਰ ਵੀ ਮਹਿਸੂਸ ਹੋਣ ਲੱਗੀ ਹੈ।

15 ਸਾਲਾਂ ਤੱਕ ਦਿੱਲੀ 'ਤੇ ਰਾਜ ਕਰਨ ਵਾਲੀ ਕਾਂਗਰਸ ਨੂੰ ਦਿੱਲੀ ਚੋਣ ਨਤੀਜਿਆਂ ਵਿਚ ਇੱਕ ਵੀ ਸੀਟ ਨਹੀਂ ਮਿਲੀ, ਇੱਥੋਂ ਤੱਕ ਕਿ 70 ਵਿਚੋਂ 63 ਸੀਟਾਂ ਉੱਤੇ ਜ਼ਮਾਨਤ ਤੱਕ ਜ਼ਬਤ ਹੋ ਗਈ ਹੈ।

ਦੱਸ ਦਈਏ ਕਿ ਜਦੋਂ ਤੋਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਿਆ ਹੈ ਉਦੋਂ ਤੋਂ ਪਾਰਟੀ ਵਿੱਚ ਅਸਥਿਰਤਾ ਹੋਰ ਵੱਧ ਗਈ ਹੈ। ਰਾਹੁਲ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਆਖਰਕਾਰ ਸੋਨੀਆ ਗਾਂਧੀ ਨੇ ਕਾਂਗਰਸ ਦੇ ਅੰਤਰਿਮ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ।

ABOUT THE AUTHOR

...view details