ਪੰਜਾਬ

punjab

ETV Bharat / bharat

ਨਾਗਰਿਕ ਸੋਧ ਕਾਨੂੰਨ: ਸੋਨੀਆਂ ਗਾਂਧੀ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ, BJP ਨੇ ਦਿੱਤਾ ਜਵਾਬ - ਨਾਗਰਿਕ ਸੋਧ ਕਾਨੂੰਨ

ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਦੇਸ਼ਭਰ ਵਿੱਚ ਹੋ ਰਹੇ ਪ੍ਰਦਰਸ਼ਨਾਂ ਤੋਂ ਪਰੇਸ਼ਾਨ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਨੂੰ ਨਫ਼ਰਤ ਦੀ ਇੱਕ ਅੰਨ੍ਹੀ ਖੱਡ ਵਿੱਚ ਧੱਕ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਅੱਗ ਦੀ ਭੱਠੀ ਵਿੱਚ ਸਾੜ ਦਿੱਤਾ ਹੈ।

ਸੋਨੀਆਂ ਗਾਂਧੀ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
ਫ਼ੋਟੋ

By

Published : Dec 17, 2019, 8:15 AM IST

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਾਗਰਿਕ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਿਸ ਤੋਂ ਬਾਅਦ ਬੀਜੇਪੀ ਨੇ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੂੰ ਇੰਦਰਾ ਗਾਂਧੀ ਦੇ ਦੌਰ ਦੀ ਯਾਦ ਦਵਾਈ।

ਸੋਨੀਆ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਖੁਦ ਹਿੰਸਾ ਅਤੇ ਬਟਵਾਰੇ ਦੀ ਮਾਂ ਬਣ ਗਈ ਹੈ। ਸਰਕਾਰ ਨੇ ਦੇਸ਼ ਨੂੰ ਨਫ਼ਰਤ ਦੀ ਇੱਕ ਅੰਨ੍ਹੀ ਖੱਡ ਵਿੱਚ ਧੱਕ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਅੱਗ ਦੀ ਭੱਠੀ ਵਿੱਚ ਸਾੜ ਦਿੱਤਾ ਹੈ। ਸੋਨਿਆ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਰ ਰਾਤ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸੋਨੀਆ ਗਾਂਧੀ ਵਿਦਿਆਰਥੀਆਂ ਲਈ ਘੜੀਆਲੀ ਹੰਝੂ ਵਹਾ ਰਹੀ ਹੈ।

ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਦਾ ਕੰਮ ਹੈ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨਾ, ਕਾਨੂੰਨ ਦਾ ਸ਼ਾਸਨ ਚਲਾਉਣਾ ਅਤੇ ਸੰਵਿਧਾਨ ਦੀ ਰੱਖਿਆ ਕਰਨਾ, ਪਰ ਭਾਜਪਾ ਸਰਕਾਰ ਨੇ ਦੇਸ਼ ਅਤੇ ਦੇਸ਼ ਵਾਸੀਆਂ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਵਿੱਚ ਹੁਕਮਰਾਨ ਹੀ ਜਦੋਂ ਹਿੰਸਾ ਕਰਵਾਉਣ, ਸੰਵਿਧਾਨ 'ਤੇ ਹਮਲਾ ਕਰਨ, ਦੇਸ਼ ਦੀ ਜਵਾਨੀ ਨੂੰ ਬੇਰਹਿਮੀ ਨਾਲ ਕੁੱਟਣ, ਕਾਨੂੰਨ ਦੀ ਧੱਜੀਆਂ ਉਡਾਉਣ ਤਾਂ ਫਿਰ ਦੇਸ਼ ਕਿਵੇਂ ਚੱਲੇਗਾ?

ਸੋਨਿਆ ਗਾਂਧੀ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਉਹ ਦੌਰ ਯਾਦ ਕਰੋ ਜਦੋਂ ਦਿੱਲੀ ਦੀ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਸੰਵਿਧਾਨ ਨੂੰ ਤੋੜਨ ਦੀ ਗੱਲ ਕਰਦੀ ਹੈ, ਕਿ ਇਹ ਸੱਚ ਨਹੀਂ ਕਿ ਯੂਪੀਏ ਦੇ ਦੌਰ ਵਿੱਚ ਰਾਸ਼ਟਰੀ ਸਲਾਹਕਾਰ ਕੌਂਸਲ (ਐਨਏਸੀ) ਦੇ ਨਾਂਅ 'ਤੇ ਕਿਚਨ ਕੈਬਨਿਟ ਚਲਾਈ ਜਾਂਦੀ ਸੀ, ਜਿਸ ਦਾ ਕੋਈ ਸੰਵਿਧਾਨਕ ਅਧਾਰ ਨਹੀਂ ਸੀ। ‘ਕਿਚਨ ਕੈਬਨਿਟ’ ਨੇ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਲਈ ਫਿਰਕੂ ਹਿੰਸਾ ਬਿੱਲ ਤਿਆਰ ਕੀਤਾ ਸੀ।

ABOUT THE AUTHOR

...view details