ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਦੇਸ਼ ਭਰ ਵਿੱਚ ਹੋ ਰਿਹਾ ਹੈ। ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਕਾਨੂੰਨ ਦੇ ਵਿਰੋਧ ਵਿੱਚ ਸੜਕਾਂ 'ਤੇ ਹਨ। ਇਸ ਕਾਨੂੰਨ ਵਿਰੁੱਧ ਪ੍ਰਦਰਸ਼ਨ ਕਾਰਨ ਦੇਸ਼ ਭਰ ਵਿੱਚ ਵਿਗੜ ਰਹੇ ਹਾਲਾਤ ਅਤੇ ਜਾਮੀਆ ਦੇ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਲੀਡਰਾਂ ਦਾ ਡੈਲੀਗੇਟ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਿਆ ਅਤੇ ਰਾਸ਼ਟਰਪਤੀ ਨੂੰ ਇੱਕ ਪੱਤਰ ਸੌਂਪਿਆ।
'ਲੋਕਾਂ ਦੀ ਆਵਾਜ਼ ਦਬਾਉਣ 'ਚ ਮੋਦੀ ਸਰਕਾਰ ਦਾ ਕੋਈ ਮੁਕਾਬਲਾ ਨਹੀਂ' - congress president sonia gandhi
ਦੇਸ਼ ਭਰ ਵਿੱਚ ਵਿਗੜ ਰਹੇ ਹਾਲਾਤ ਅਤੇ ਜਾਮੀਆ ਦੇ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਲੀਡਰਾਂ ਦਾ ਡੈਲੀਗੇਟ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਿਆ।
ਫ਼ੋਟੋ
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਗਾਂਧੀ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਜੋ ਹਾਲਾਤ ਹਨ, ਸਾਰੇ ਦੇਸ਼ ਵਿੱਚ ਹੁਣ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਉਦਾਹਰਣ ਦਿੰਦੇ ਸੋਨੀਆ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਜਬਰੀ ਜਾਮੀਆ ਵਿੱਚ ਦਾਖ਼ਲ ਹੋ ਕੇ ਵਿਦਿਆਰਥਣਾਂ ਨਾਲ ਖਿੱਚ-ਧੂਹ ਕੀਤੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬੰਦ ਕਰਨ ਵਿੱਚ ਮੋਦੀ ਸਰਕਾਰ ਦਾ ਕੋਈ ਮੁਕਾਬਲਾ ਨਹੀਂ।
Last Updated : Dec 17, 2019, 6:26 PM IST