ਨਵੀਂ ਦਿੱਲੀ: ਕਾਂਗਰਸ ਦੀ ਅੰਤਰਿਮ ਪ੍ਰਧਾਨ ਰੂਟੀਨ ਚੈਕਅੱਪ ਲਈ ਵਿਦੇਸ਼ ਰਵਾਨਾ ਹੋ ਗਈ ਹੈ। ਰਾਹੁਲ ਗਾਂਧੀ ਵੀ ਉਨ੍ਹਾਂ ਦੇ ਨਾਲ ਹਨ। ਪਾਰਟੀ ਦੇ ਮੁੱਖ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਸੋਨੀਆ ਗਾਂਧੀ ਇਲਾਜ ਦੇ ਲਈ ਰਾਹੁਲ ਨਾਲ ਵਿਦੇਸ਼ ਲਈ ਰਵਾਨਾ
ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਇਲਾਜ ਦੇ ਲਈ ਵਿਦੇਸ਼ ਰਵਾਨਾ ਹੋ ਗਈ ਹੈ। ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਵੀ ਗਏ ਹਨ।
ਰਾਹੁਲ ਗਾਂਧੀ
ਸੋਨੀਆ ਗਾਂਧੀ 2 ਹਫ਼ਤਿਆਂ ਲਈ ਵਿਦੇਸ਼ ਵਿੱਚ ਰਹਿਣਗੇ। ਉਹ ਦੋਵੇਂ ਵਿਦੇਸ਼ ਤੋਂ ਪਰਤਣ ਤੋਂ ਬਾਅਦ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣਗੇ। ਪਹਿਲਾਂ ਉਨ੍ਹਾਂ ਦਾ ਇਲਾਜ ਕੋਰੋਨਾ ਮਹਾਂਮਾਰੀ ਕਰਕੇ ਟਲ ਗਿਆ ਸੀ ਤੇ ਹੁਣ ਉਹ ਵਿਦੇਸ਼ ਲਈ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ 'ਤੇ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਸਿਹਤਮੰਦ ਰਹਿਣ। ਵਿਦੇਸ਼ ਜਾਣ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਸੰਗਠਨ ਵਿੱਚ ਭਾਰੀ ਤਬਦੀਲੀਆਂ ਨੂੰ ਪ੍ਰਵਾਨਗੀ ਦਿੱਤੀ।