ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਆਏ ਦਿਨ ਸਿਆਸਤ ਵਿੱਚ ਜਾਰੀ ਸਰਗਰੀਆਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ ਫਿਲਮ ਜਗਤ ਦੇ ਅਭਿਨੇਤਾ ਅਤੇ ਭਾਜਪਾ ਪਾਰਟੀ ਦੇ ਸਾਬਕਾ ਨੇਤਾ ਸ਼ੱਤਰੂਘੰਨ ਸਿਨਹਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਇਸ ਉੱਤੇ ਉਨ੍ਹਾਂ ਦੀ ਧੀ ਸੋਨਾਕਸ਼ੀ ਸਿਨਹਾ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
ਪਿਤਾ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਬੋਲੀ ਸੋਨਾਕਸ਼ੀ ਸਿਨਹਾ - Bollywood actor
ਬਾਲੀਵੁੱਡ ਅਭਿਨੇਤਾ ਅਤੇ ਭਾਜਪਾ ਦੇ ਸਾਬਕਾ ਨੇਤਾ ਸ਼ੱਤਰੂਘੰਨ ਸਿਨਹਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਪਿਤਾ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਸੋਨਾਕਸ਼ੀ ਸਿਨਹਾ ਨੇ ਖੁਸ਼ੀ ਜਤਾਈ ਹੈ। ਸੋਨਾਕਸ਼ੀ ਨੇ ਕਿਹਾ ਕਿ ਪਹਿਲਾਂ ਹੀ ਕਰ ਲੈਂਣਾ ਚਾਹੀਦਾ ਸੀ ਇਹ ਕੰਮ।

ਪਿਤਾ ਦੇ ਹੱਕ ਵਿੱਚ ਬੋਲਦੀਆਂ ਸੋਨਾਕਸ਼ੀ ਨੇ ਕਿਹਾ, " ਮੇਰੇ ਪਿਤਾ ਨੂੰ ਇਹ ਕੰਮ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। ਇਹ ਉਨ੍ਹਾਂ ਦੀ ਪਸੰਦ ਹੈ ਕਿ ਉਹ ਕੀ ਕਰਨ ਅਤੇ ਕੀ ਨਾਂ ਕਰਨ। ਮੈਨੂੰ ਲਗਦਾ ਹੈ ਕਿ ਜੇਕਰ ਤੁਸੀਂ ਖੁਸ਼ ਨਹੀਂ ਹੋ ਤਾਂ ਤੁਹਾਨੂੰ ਬਦਲਾਅ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਵੀ ਇਹ ਹੀ ਕੀਤਾ ਹੈ। ਮੈਨੂੰ ਉਮੀਂਦ ਹੈ ਕਿ ਕਾਂਗਰਸ ਨਾਲ ਜੁੜਨ ਤੋਂ ਬਾਅਦ ਹੋਰ ਚੰਗੇ ਤਰੀਕੇ ਨਾਲ ਕੰਮ ਕਰ ਸਕਣਗੇ ਉਹ ਵੀ ਬਿਨ੍ਹਾਂ ਬੇਇਜ਼ਤ ਹੋਏ। "
ਸੋਨਾਕਸ਼ੀ ਨੇ ਭਾਜਪਾ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੇਰੇ ਪਿਤਾ ਜੇ.ਪੀ ਨਰਾਇਣ, ਅਟਲ ਬਿਹਾਰੀ ਵਾਜਪਈ ਅਤੇ ਅੱਡਵਾਨੀ ਦੇ ਸਮੇਂ ਤੋਂ ਪਾਰਟੀ ਦੇ ਮੈਂਬਰ ਹੋਂਣ ਦੇ ਨਾਤੇ ਪਾਰਟੀ ਦਾ ਹਿੱਸਾ ਰਹੇ ਹਨ। ਪਾਰਟੀ ਵਿੱਚ ਉਨ੍ਹਾਂ ਦਾ ਸਨਮਾਨ ਹੈ ਪਰ ਮੈਨੂੰ ਲਗਦਾ ਹੈ ਕਿ ਮੌਜ਼ੂਦਾ ਸਮੇਂ ਵਿੱਚ ਇਸ ਪੂਰੇ ਸਮੂਹ ਨੂੰ ਉਹ ਸਨਮਾਨ ਨਹੀਂ ਮਿਲਿਆ ਜਿਸ ਦੇ ਕਿ ਉਹ ਹੱਕਦਾਰ ਹਨ। ਉਨ੍ਹਾਂ ਨੇ ਇਹ ਫੈਸਲਾ ਕਰਨ ਵਿੱਚ ਦੇਰ ਕਰ ਦਿੱਤੀ , ਇਹ ਫੈਸਲਾ ਉਨ੍ਹਾਂ ਨੂੰ ਬਹੁਤ ਪਹਿਲਾ ਹੀ ਲੈ ਲੈਣਾ ਚਾਹੀਦਾ ਸੀ।