ਨਵੀਂ ਦਿੱਲੀ: ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਸ਼ਨੀਵਾਰ ਸਵੇਰੇ ਕੁਝ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ। ਵੀਡੀਓ ਵਿੱਚ ਚਿੱਟੇ ਰੰਗ ਦੀ ਟੀ-ਸ਼ਰਟ ਪਾਏ ਕੁਝ ਨੌਜਵਾਨ "ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ.... " ਦੇ ਨਾਅਰੇ ਲਗਾਉਂਦੇ ਵਿਖਾਈ ਦਿੱਤੇ। ਇਸ ਨਾਅਰੇਬਾਜ਼ੀ ਕਾਰਨ ਮੌਕੇ ‘ਤੇ ਮੌਜੂਦ ਕਰਮਚਾਰੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਹਿਰਾਸਤ‘ ਚ ਲੈ ਲਿਆ। ਫ਼ਿਲਹਾਲ ਮੈਟਰੋ ਪੁਲਿਸ ਉਨ੍ਹਾਂ ਸਾਰੇ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਦਿੱਲੀ: ਮੈਟਰੋ ਸਟੇਸ਼ਨ 'ਤੇ ਲੱਗੇ ਵਿਵਾਦਿਤ ਨਾਅਰੇ, 6 ਨੌਜਵਾਨ ਗ੍ਰਿਫ਼ਤਾਰ ਮੈਟਰੋ ਸਟੇਸ਼ਨ 'ਤੇ ਕੀਤੀ ਗਈ ਨਾਅਰੇਬਾਜ਼ੀ
ਡੀਐੱਮਆਰਸੀ ਦੇ ਬੁਲਾਰੇ ਅਨੁਜ ਦਿਆਲ ਮੁਤਾਬਕ ਸ਼ਨੀਵਾਰ ਸਵੇਰੇ ਕੁਝ ਨੌਜਵਾਨਾਂ ਨੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੇ ਅੰਦਰ ਨਾਅਰੇਬਾਜ਼ੀ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਘਟਨਾ ਸਵੇਰੇ 10.52 ਵਜੇ ਵਾਪਰੀ। ਡੀਐਮਆਰਸੀ ਅਤੇ ਸੀਆਈਐਸਐਫ ਕਰਮਚਾਰੀਆਂ ਨੇ ਇਨ੍ਹਾਂ ਨੌਜਵਾਨਾਂ ਨੂੰ ਮੌਕੇ ਤੋਂ ਫੜ ਲਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੈਟਰੋ ਵਿੱਚ ਇਸ ਤਰ੍ਹਾਂ ਨਾਅਰੇਬਾਜ਼ੀ ਕਰਨਾ ਮਨ੍ਹਾ ਹੈ, ਤੇ ਅਜਿਹੇ ਲੋਕਾਂ ਨੂੰ ਮੈਟਰੋ ਨੈਟਵਰਕ ਵਿੱਚ ਦਾਖ਼ਲ ਹੋਣ ਦੀ ਇਜ਼ਾਜਤ ਨਹੀਂ ਹੈ।
ਇਸ ਮਾਮਲੇ ਵਿੱਚ ਮੈਟਰੋ ਦੇ ਡੀਸੀਪੀ ਵਿਕਰਮ ਪੋਰਵਾਲ ਨੇ ਕਿਹਾ ਕਿ ਪੁਲਿਸ ਨੇ ਫ਼ਿਲਹਾਲ 6 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਾਰੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।