ਪੰਜਾਬ

punjab

ETV Bharat / bharat

ਫ਼ੌਜ਼ ਦੇ ਟਰੱਕ 'ਚ ਮਿਲਿਆ 300 ਕਿਲੋ ਚੂਰਾ ਪੋਸਤ - latest news army

ਫ਼ਿਰੋਜ਼ਪੁਰ ਤੋਂ ਪਠਾਨਕੋਟ ਦੀ ਫ਼ੌਜੀ ਕੰਟੀਨ ’ਚ ਜਾ ਰਹੇ ਟਰੱਕ 'ਚ ਨਸ਼ੀਲਾ ਚੂਰਾ ਬਰਾਮਦ ਹੋਇਆ ਹੈ ਉਸ ਵਿੱਚ ਤਿੰਨ ਕੁਇੰਟਲ ਨਸ਼ੀਲਾ ਚੂਰਾ-ਪੁਸਤ ਬਰਾਮਦ ਹੋਇਆ

army truck

By

Published : Jul 16, 2019, 10:07 PM IST

ਚੰਡੀਗੜ੍ਹ: ਸਪੈਸ਼ਲ ਟਾਸਕ ਫ਼ੋਰਸ ਨੇ ਫ਼ੌਜੀ ਟਰੱਕ ’ਚ ਫ਼ਿਰੋਜ਼ਪੁਰ ਤੋਂ ਪਠਾਨਕੋਟ ਲਿਜਾਂਦਾ ਜਾ ਰਿਹਾ 300 ਕਿਲੋ ਨਸ਼ੀਲਾ ਚੂਰਾ ਪੋਸਤ ਫੜਿਆ ਹੈ। ਭਾਰੀ ਮਾਤਰਾ 'ਚ ਨਸ਼ਾ ਬਰਾਮਦ ਹੋਣ ਕਾਰਨ ਫ਼ੌਜ ਦੀਆਂ ਖ਼ੁਫ਼ੀਆ ਏਜੰਸੀਆਂ ਵਿੱਚ ਭਾਜੜਾਂ ਮੱਚ ਗਈਆਂ ਹਨ।
ਦੱਸ ਦੇਈਏ ਕਿ ਇਹ ਟਰੱਕ ਫ਼ਿਰੋਜ਼ਪੁਰ ਤੋਂ ਪਠਾਨਕੋਟ ਦੀ ਫ਼ੌਜੀ ਕੰਟੀਨ ’ਚ ਜਾ ਰਿਹਾ ਸੀ। ਪੁਲਿਸ ਨੂੰ ਕਿਸੇ ਮੁਖ਼ਬਰ ਤੋਂ ਪਤਾ ਲੱਗਣ ਤੇ ਇਸ ਟਰੱਕ ਨੂੰ ਫੜਿਆ ਗਿਆ ਹੈ।
ਜਦੋ ਟਰੱਕ ਫ਼ਿਰੋਜ਼ਪੁਰ ਤੋਂ ਪਠਾਨਕੋਟ ਦੀ ਫ਼ੌਜੀ ਕੰਟੀਨ 'ਚ ਜਾ ਰਿਹਾ ਸੀ ਤਾ ਐਸਟੀਐੱਫ਼ ਨੇ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਤਿੰਨ ਕੁਇੰਟਲ ਨਸ਼ੀਲਾ ਚੂਰਾ-ਪੁਸਤ ਬਰਾਮਦ ਹੋਇਆ।
ਐੱਸਟੀਐੱਫ਼ ਨੇ ਟਰੱਕ ਵਿੱਚ ਮੌਜੂਦ ਤ੍ਰਿਲੋਕ ਸਿੰਘ ਨਿਵਾਸੀ ਊਝਾਵਾਲੀ ਢਾਣੀ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇੱਕ ਹੋਰ ਮੁਲਜ਼ਮ ਬਲਵਿੰਦਰ ਸਿੰਘ ਨਿਵਾਸੀ ਸਰਹਾਲੀ ਮੌਕੇ ਤੋਂ ਫ਼ਰਾਰ ਹੋ ਗਿਆ।
ਸੂਤਰਾਂ ਮੁਤਾਬਕ ਇਹ ਬਹੁਤ ਲੰਮੇ ਸਮੇਂ ਤੋਂ ਇਹ ਕਾਰੋਬਾਰ ਕਰ ਰਹੇ ਸਨ। ਫ਼ੌਜੀ ਸਾਮਾਨ ਲੱਦਿਆ ਹੋਣ ਕਾਰਨ ਟਰੱਕ ਨੂੰ ਕਿਸੇ ਵੀ ਨਾਕੇ ’ਤੇ ਰੋਕਿਆ ਨਹੀਂ ਸੀ ਜਾਂਦਾ।

ABOUT THE AUTHOR

...view details