ਨਵੀਂ ਦਿੱਲੀ: ਵੀਰਵਾਰ ਨੂੰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਿਆ ਹੈ। ਇਹ ਗ੍ਰਹਿਣ ਸਵੇਰੇ 8.04 ਵਜੇ ਲੱਗਿਆ ਜੋ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੇਖਣ ਨੂੰ ਮਿਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੂਰਜ ਗ੍ਰਹਿਣ ਵੇਖਿਆ ਜਿਸ ਦੀਆਂ ਤਸਵੀਰਾਂ ਆਪਣੇ ਟਵਿੱਟਰ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, "ਬਹੁਤ ਸਾਰੇ ਭਾਰਤੀਆਂ ਵਾਂਗ ਮੈਂ 2019 ਦੇ ਸੂਰਜ ਗ੍ਰਹਿਣ ਲਈ ਉਤਸ਼ਾਹਤ ਸੀ। ਬਦਕਿਸਮਤੀ ਨਾਲ, ਮੈਂ ਬੱਦਲ ਦੇ ਕਾਰਨ ਸੂਰਜ ਨਹੀਂ ਵੇਖ ਸਕਿਆ, ਪਰ ਮੈਂ ਕੋਝੀਕੋਡ ਅਤੇ ਹੋਰ ਹਿੱਸਿਆਂ ਵਿੱਚ ਲਾਈਵ ਗ੍ਰਹਿਣ ਦੀ ਝਲਕ ਵੇਖੀ।"
ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਵੇਖਿਆ ਗਿਆ ਸੂਰਜ ਗ੍ਰਹਿਣ