ਸੋਲਨ: ਕੁਮਾਰਹੱਟੀ 'ਚ ਹੋਏ ਦਰਦਨਾਕ ਹਾਦਸੇ ਵਿਚ 14 ਲੋਕਾਂ ਨੇ ਆਪਣੀ ਜਾਨ ਗਵਾਈ, ਜਿਸ 'ਚ 13 ਫੌਜ ਦੇ ਜਵਾਨ ਅਤੇ ਇੱਕ ਆਮ ਨਾਗਰਿਕ ਸ਼ਾਮਿਲ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਪ੍ਰਮੋਸ਼ਨ ਦੀ ਖੁਸ਼ੀ ਵਿਚ ਢਾਬੇ 'ਤੇ ਪਾਰਟੀ ਕਰਨ ਗਏ ਸੀ ਅਤੇ ਉਸ ਸਮੇਂ ਹੀ ਇਮਾਰਤ ਦੇ ਡਿੱਗਣ ਇਹ ਹਾਦਾਸ ਵਾਪਰ ਗਿਆ। ਇਸ ਦੌਰਾਨ ਮਲਬੇ ਵਿੱਚ ਹੇਠ 42 ਲੋਕ ਆ ਗਏ ਸਨ।
ਦੱਬੇ ਗਏ 42 ਲੋਕਾਂ ਵਿਚ 30 ਫ਼ੌਜ ਦੇ ਜਵਾਨ ਅਤੇ 12 ਆਮ ਨਾਗਰਿਕ ਸਨ। 30 ਜਵਾਨਾਂ ਵਿਚੋਂ 13 ਦੀ ਮੌਤ ਹੋ ਗਈ ਅਤੇ 1 ਆਮ ਨਾਗਰਿਕ ਦੀ ਮੌਤ ਹੋਈ ਹੈ।
ਸੋਲਨ ਹਾਦਸਾ: 13 ਜਵਾਨਾਂ ਸਮੇਤ 14 ਦੀ ਮੌਤ - army
ਸੋਲਨ ਹਾਦਸੇ ਵਿੱਚ 13 ਜਵਾਨਾਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਜਵਾਨ ਅਸਾਮ ਰਾਇਫ਼ਲ ਦੇ ਜਵਾਨ ਸਨ।
ਫ਼ੋਟੋ
ਇਹ ਵੀ ਪੜ੍ਹੋ: ਮਲੇਰਕੋਟਲਾ: ਧਰਨਾ ਦੇਣ ਮਗਰੋਂ ਪਿੰਡ ਜਾ ਰਹੇ ਨੌਜਵਾਨ ਸੜਕ ਹਾਦਸੇ ਦਾ ਸ਼ਿਕਾਰ
ਜ਼ਖ਼ਮੀ ਜਵਾਨ ਨੇ ਦੱਸਿਆ ਕਿ ਉਹ ਜੇਸੀਓ ਰੈਂਕ ਦੀ ਪ੍ਰਮੋਸ਼ਨ ਦਾ ਜਸ਼ਨ ਮਨਾਓਣ ਕੁਮਾਰਹੱਟੀ ਦੇ ਢਾਬੇ 'ਤੇ ਗਏ ਸੀ ਅਤੇ ਦੁਪਹਿਰ ਦੇ ਕਰੀਬ 3:35 'ਤੇ ਉਹ ਲੰਚ ਲਈ ਢਾਬੇ 'ਤੇ ਰੁਕੇ ਸੀ। ਕੁੱਝ ਹੀ ਸਮੇਂ ਬਾਅਦ ਢਾਬੇ ਦੀ ਇਮਾਰਤ ਡਿੱਗ ਗਈ ਅਤੇ ਉਹਨਾਂ ਨੂੰ ਭੱਜਣ ਦਾ ਮੌਕਾ ਵੀ ਨਹੀਂ ਮਿਲਿਆ। ਘਟਨਾ ਤੋਂ ਬਾਅਦ ਸੀਐਮ ਜੈਰਾਮ ਠਾਕੁਰ ਜ਼ਖ਼ਸੀਆਂ ਨੂੰ ਹਸਪਤਾਲ 'ਚ ਮਿਲਣ ਪਹੁੰਚੇ ਅਤੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ।