ਜੈਪੁਰ: ਰਾਜਸਥਾਨ 'ਚ ਚੱਲ ਰਹੇ ਰਾਜਨੀਤਿਕ ਸੰਕਟ ਦੇ ਵਿਚਕਾਰ ਅਸ਼ੋਕ ਗਹਿਲੋਤ ਸਰਕਾਰ ਨੂੰ ਢਾਹੁਣ ਦੀ ਸਾਜਿਸ਼ ਨੂੰ ਲੈ ਕੇ ਵਾਇਰਲ ਹੋਏ ਆਡੀਓ ਦੇ ਮਾਮਲੇ 'ਚ ਜੈਪੁਰ ਦੇ ਸੰਜੇ ਜੈਨ ਨੂੰ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਗ੍ਰਿਫਤਾਰ ਕੀਤਾ ਹੈ।
ਐਸਓਜੀ ਦੀ ਟੀਮ ਨੇ ਸੰਜੇ ਜੈਨ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਰਾਜਸਥਾਨ ਪੁਲਿਸ ਦੀ ਐਸਓਜੀ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 124 ਏ ਅਤੇ 120 ਬੀ ਦੇ ਤਹਿਤ ਗ੍ਰਿਫਤਾਰ ਕੀਤਾ ਸੀ।
ਸੰਜੇ ਜੈਨ ਜੈਪੁਰ ਵਿੱਚ ਇੱਕ ਹੋਟਲ ਕਾਰੋਬਾਰੀ ਹੈ। ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਵਾਇਰਲ ਹੋਏ ਆਡੀਓ ਕਲਿੱਪ ਨੂੰ ਲੈ ਕੇ ਦਰਜ ਐਫਆਈਆਰ ਵਿੱਚ ਕਾਂਗਰਸ ਦੇ ਭਵਰ ਲਾਲ ਸ਼ਰਮਾ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਸੰਜੇ ਜੈਨ ਦਾ ਨਾਂਅ ਵੀ ਸ਼ਾਮਲ ਹੈ।
ਸੰਜੇ ਬਰਡੀਆ ਉਰਫ਼ ਸੰਜੇ ਜੈਨ ਦੀ ਗ੍ਰਿਫਤਾਰੀ ਤੋਂ ਬਾਅਦ ਐਸਓਜੀ ਵਿਚ ਦਰਜ ਹੋਈ ਐਫਆਈਆਰ ਵਿੱਚ ਸ਼ਾਮਲ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰੀ ਦਾ ਡਰ ਸਤਾਉਣ ਲੱਗ ਗਿਆ ਹੈ। ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਵਾਇਰਲ ਹੋਈ ਆਡੀਓ ਟੇਪ ਮਾਮਲੇ ਵਿਚ ਇਹ ਪਹਿਲੀ ਗ੍ਰਿਫਤਾਰੀ ਹੈ।
ਰਾਜਸਥਾਨ ਵਿੱਚ, ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਵਾਇਰਲ ਹੋਈ ਆਡੀਓ ਕਲਿੱਪ ਦੀ ਜਾਂਚ ਕਰਨ ਲਈ ਮਾਨੇਸਰ ਗਈ ਐਸਓਜੀ ਟੀਮ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ। ਲਗਭਗ 15 ਮਿੰਟ ਤੱਕ ਐਸਓਜੀ ਨੇ ਖੁਦ ਹੋਟਲ ਦੇ ਰਿਸੈਪਸ਼ਨ ਦੀ ਜਾਂਚ ਪੜਤਾਲ ਕੀਤੀ।
ਤੁਹਾਨੂੰ ਦੱਸ ਦਈਏ, ਰਾਜਸਥਾਨ ਵਿੱਚ ਵਿਧਾਇਕਾਂ ਨੂੰ ਖਰੀਦਣ ਦੇ ਮਾਮਲੇ ਵਿੱਚ ਵਾਇਰਲ ਹੋਈ ਆਡੀਓ ਕਲਿੱਪ ਤੋਂ ਬਾਅਦ ਸਰਕਾਰ ਦੇ ਮੁੱਖ ਸੁਚੇਤਕ ਮਹੇਸ਼ ਜੋਸ਼ੀ ਵੱਲੋਂ ਐਸਓਜੀ ਵਿੱਚ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਐਸਓਜੀ ਦੀ ਇੱਕ ਟੀਮ ਵਾਇਰਲ ਹੋਈ ਆਡੀਓ ਕਲਿੱਪ ਦੀ ਸਚਾਈ ਨੂੰ ਜਾਣਨ ਲਈ ਜੈਪੁਰ ਤੋਂ ਗੁਰੂਗ੍ਰਾਮ ਦੇ ਮਨੇਸਰ ਪਹੁੰਚੀ, ਪਰ ਹਰਿਆਣਾ ਪੁਲਿਸ ਨੇ ਐਸਓਜੀ ਨੂੰ ਮਨੇਸਰ ਦੇ ਆਈਟੀਸੀ ਗ੍ਰੈਂਡ ਭਾਰਤ ਰਿਜੋਰਟ ਦੇ ਬਾਹਰ ਰੋਕਿਆ। ਇੱਕ ਘੰਟੇ ਬਾਅਦ ਐਸਓਜੀ ਦੀ ਟੀਮ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲ ਗਈ, ਜਿਥੇ ਟੀਮ ਨੇ ਵਿਧਾਇਕਾਂ ਤੋਂ ਤਕਰੀਬਨ ਅੱਧੇ ਘੰਟੇ ਤੱਕ ਪੁੱਛਗਿੱਛ ਕੀਤੀ।