ਪੰਜਾਬ

punjab

ETV Bharat / bharat

ਕੋਰੋਨਾਵਾਇਰਸ: ਸਮਾਜਿਕ ਦੂਰੀ ਅਤੇ ਮਾਨਸਿਕ ਸਿਹਤ

ਕੋਰੋਨਾਵਾਇਰਸ ਇੱਕ ਵਿਸ਼ਵਵਿਆਪੀ ਮਹਾਮਾਰੀ ਹੈ। ਸਿਹਤ ਮਾਹਿਰ ਇਸ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ ਜਿਹੜਾ ਪ੍ਰਭਾਵ ਸਾਡੀ ਆਬਾਦੀ, ਕਮਜ਼ੋਰ ਵਰਗਾਂ ਅਤੇ ਸਿਹਤ ਖੇਤਰ 'ਤੇ ਸਮੁੱਚੇ ਰੂਪ ਨਾਲ ਅਸਰ ਪਾਵੇਗਾ। ਸਰਕਾਰ ਨੂੰ ਉਮੀਦ ਹੈ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਦੀਆਂ ਪ੍ਰਕਿਰਿਆਵਾਂ ਨਾਲ ਬੀਮਾਰੀ ਨੂੰ ਘੱਟ ਕਰਨ ਲਈ ਹਰ ਵਿਅਕਤੀ ਆਪਣੇ ਹਿੱਸੇ ਦੀ ਕੋਸ਼ਿਸ਼ ਕਰੇਗਾ-ਜਿਵੇਂ ਬੀਮਾਰੀ ਦੇ ਪਸਾਰ ਨੂੰ ਘੱਨ ਕਰਨ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ, ਕੁਆਰੰਟੀਨ ਜਾਂ ਆਇਸੋਲੇਸ਼ਨ। ਇਸ ਬੀਮਾਰੀ ਨਾਲ ਨਜਿੱਠਣ ਲਈ ਸਭ ਤੋਂ ਅੱਗੇ ਹੋ ਕੇ ਮਦਦ ਕਰਨ ਵਾਲੇ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਅਤੇ ਸਿਹਤ ਕਾਮੇ ਕੋਵਿਡ-19 ਮਹਾਂਮਾਰੀ ਦੇ ਤਣਾਅ ਵਿੱਚ ਗ੍ਰਸਤ ਹੋ ਰਹੇ ਹਨ।

ਸਮਾਜਿਕ ਦੂਰੀ ਅਤੇ ਮਾਨਸਿਕ ਸਿਹਤ
ਸਮਾਜਿਕ ਦੂਰੀ ਅਤੇ ਮਾਨਸਿਕ ਸਿਹਤ

By

Published : Apr 1, 2020, 8:55 PM IST

ਕੋਰੋਨਾਵਾਇਰਸ ਇੱਕ ਵਿਸ਼ਵਵਿਆਪੀ ਮਹਾਮਾਰੀ ਹੈ। ਸਿਹਤ ਮਾਹਿਰ ਇਸ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੰਮ ਕਰ ਰਹੇ ਹਨ ਜਿਹੜਾ ਪ੍ਰਭਾਵ ਸਾਡੀ ਆਬਾਦੀ, ਕਮਜ਼ੋਰ ਵਰਗਾਂ ਅਤੇ ਸਿਹਤ ਖੇਤਰ 'ਤੇ ਸਮੁੱਚੇ ਰੂਪ ਨਾਲ ਅਸਰ ਪਾਵੇਗਾ। ਸਰਕਾਰ ਨੂੰ ਉਮੀਦ ਹੈ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਦੀਆਂ ਪ੍ਰਕਿਰਿਆਵਾਂ ਨਾਲ ਬੀਮਾਰੀ ਨੂੰ ਘੱਟ ਕਰਨ ਲਈ ਹਰ ਵਿਅਕਤੀ ਆਪਣੇ ਹਿੱਸੇ ਦੀ ਕੋਸ਼ਿਸ਼ ਕਰੇਗਾ-ਜਿਵੇਂ ਬੀਮਾਰੀ ਦੇ ਪਸਾਰ ਨੂੰ ਘੱਨ ਕਰਨ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ, ਕੁਆਰੰਟੀਨ ਜਾਂ ਆਇਸੋਲੇਸ਼ਨ। ਇਸ ਬੀਮਾਰੀ ਨਾਲ ਨਜਿੱਠਣ ਲਈ ਸਭ ਤੋਂ ਅੱਗੇ ਹੋ ਕੇ ਮਦਦ ਕਰਨ ਵਾਲੇ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਅਤੇ ਸਿਹਤ ਕਾਮੇ ਕੋਵਿਡ-19 ਮਹਾਂਮਾਰੀ ਦੇ ਤਣਾਅ ਵਿੱਚ ਗ੍ਰਸਤ ਹੋ ਰਹੇ ਹਨ। ਲੋਕ ਵਿਭਿੰਨ ਵਿਚਾਰਾਂ, ਭਾਵਨਾਵਾਂ ਅਤੇ ਪ੍ਰਤੀਕਿਰਿਆਵਾਂ ਦਾ ਵਿਸ਼ਾਲ ਪੱਧਰ 'ਤੇ ਅਨੁਭਵ ਕਰ ਰਹੇ ਹਨ।

ਸਰਕਾਰ ਵੱਲੋਂ ਘਰਾਂ ਵਿੱਚ ਬੈਠਣਾ ਲਾਜ਼ਮੀ ਕਰਨ ਨਾਲ ਸੀਮਤ ਸਰੋਤਾਂ ਅਤੇ ਬਿਨਾਂ ਸਮਾਜਿਕ ਸੰਪਰਕ ਕਾਰਨ ਮਾਨਸਿਕ ਸਿਹਤ 'ਤੇ ਅਸਰ ਪੈ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਪ੍ਰਕਾਰ ਦੀ ਸਮਾਜਿਕ ਦੂਰੀ, ਚਾਹੇ ਉਹ ਸਵੈ ਚੋਣ ਨਾਲ ਹੋਵੇ ਜਾਂ ਫਿਰ ਮੈਡੀਕਲ ਕਾਰਨਾਂ ਵਜੋਂ ਲਾਜ਼ਮੀ ਹੋਵੇ, ਉਹ ਇੱਕ ਤਣਾਅਪੂਰਨ ਸਥਿਤੀ ਹੁੰਦੀ ਹੈ ਅਤੇ ਬਾਲਗਾਂ ਤੋਂ ਲੈ ਕੇ ਬੱਚਿਆਂ ਤੱਕ ਇਸਦਾ ਦੁਖਦਾਇਕ ਤਜ਼ਰਬਾ ਹੁੰਦਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਦੇਸ਼ ਭਰ ਵਿੱਚ ਸਮੁੱਚੀਆਂ ਸਰਕਾਰਾਂ ਨੇ ਕੋਰੋਨਾਵਾਇਰਸ ਦੇ ਪਸਾਰ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਦਾ ਆਦੇਸ਼ ਜਾਰੀ ਕੀਤਾ ਹੋਇਆ ਹੈ। ਸਾਰੇ ਸਕੂਲ, ਮਨੋਰੰਜਨ ਦੇ ਸਥਾਨ, ਸਮੁਦਾਇਕ ਇਕੱਠਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਯੂਐੱਸਏ ਫਰੰਟੀਅਰ ਹੈਲਥ ਦੇ ਬੱਚਿਆਂ ਦੀਆਂ ਸੇਵਾਵਾਂ ਸਬੰਧੀ ਸੀਨੀਅਰ ਮੀਤ ਪ੍ਰਧਾਨ ਟਿਮ ਪੇਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ, ''ਕੁਆਰੰਟੀਨ ਹੋਣ ਨਾਲ ਖੁਦਮੁਖਤਿਆਰੀ, ਸਮਰੱਥਾ ਅਤੇ ਦੂਜਿਆਂ ਨਾਲੋਂ ਸੰਪਰਕ ਟੁੱਟਣ ਕਾਰਨ ਮਾਨਸਿਕ ਸਿਹਤ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਹ ਸਥਿਤੀ ਲੋਕਾਂ ਨੂੰ ਕੰਟਰੋਲ ਤੋਂ ਬਾਹਰ ਮਹਿਸੂਸ ਕਰਾਉਂਦੀ ਹੈ, ਉਨ੍ਹਾਂ ਨੂੰ ਅਲੱਗ-ਥਲੱਗ ਕਰਦੀ ਹੈ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਦਿੰਦੀ ਹੈ, ਇਸ ਕਾਰਨ ਨੀਂਦ ਸਹੀ ਢੰਗ ਨਾਲ ਨਾ ਆਉਣਾ, ਇਕਾਗਰਤਾ ਵਿੱਚ ਮੁਸ਼ਕਿਲ, ਸਦਮਾ, ਡਿਪਰੈਸ਼ਨ ਅਤੇ ਲੋਕ ਫਸੇ ਹੋਏ ਮਹਿਸੂਸ ਕਰਦੇ ਹਨ, ਉਹ ਆਪਣੇ ਦੋਸਤਾਂ ਨਾਲੋਂ ਕੱਟ ਜਾਂਦੇ ਹਨ, ਇਸ ਨਾਲ ਉਹ ਅਜਿਹਾ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ, ਬੇਸ਼ੱਕ ਇਹ ਸਭ ਕੁਝ ਉਨ੍ਹਾਂ ਦੇ ਭਲੇ ਲਈ ਹੀ ਹੋ ਰਿਹਾ ਹੁੰਦਾ ਹੈ।''

ਸਮਾਜਿਕ ਦੂਰੀ, ਕੁਆਰੰਟੀਨ ਜਾਂ ਆਇਸੋਲੇਸ਼ਨ ਨਾਲ ਲੋਕਾਂ ਵਿੱਚ ਇਕੱਲਤਾ ਦੀ ਭਾਵਨਾ ਵਧ ਰਹੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਕੋਵਿਡ-19 ਬਜ਼ੁਰਗਾਂ ਦੀ ਆਬਾਦੀ 'ਤੇ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ। ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ ਅਤੇ ਉਨ੍ਹਾਂ ਦੀਆਂ ਮਨੋਵਿਗਿਆਨਕ ਸਮੱਸਿਆਵਾਂ ਵੀ ਵਧ ਰਹੀਆਂ ਹਨ। ਇਕੱਲੇ ਲੋਕਾਂ ਵਿੱਚ ਡਿਪਰੈਸ਼ਨ ਦੇ ਲੱਛਣ ਜ਼ਿਆਦਾ ਹੁੰਦੇ ਹਨ ਕਿਉਂਕਿ ਉਹ ਘੱਟ ਖੁਸ਼, ਘੱਟ ਸੰਤੁਸ਼ਟ ਅਤੇ ਜ਼ਿਆਦਾ ਨਿਰਾਸ਼ਾਵਾਦੀ ਹੋ ਜਾਂਦੇ ਹਨ। ਇਕਲੱਤਾ ਅਤੇ ਡਿਪਰੈਸ਼ਨ ਦੇ ਲੱਛਣ ਇਕ ਸਮਾਨ ਹੀ ਹੁੰਦੇ ਹਨ ਜਿਵੇਂ ਕਿ ਬੇਵੱਸ ਅਤੇ ਦੁਖਦਾਇਕ। ਸਿੰਘ ਏ ਐੱਟ ਅਲ ਵੱਲੋਂ ਦਿੱਲੀ ਦੀਆਂ ਵਿਭਿੰਨ ਹਾਊਸਿੰਗ ਸੁਸਾਇਟੀਆਂ ਦੇ 60-80 ਸਾਲ ਦੇ ਉਮਰ ਸਮੂਹ ਦੇ 55 ਬਜ਼ੁਰਗਾਂ 'ਤੇ ਕੀਤੇ ਗਏ ਅਧਿਐਨ ਵਿੱਚ ਸਾਹਮਣੇ ਆਇਆ ਕਿ ਇਕਲੱਤਾ ਵਧਣ ਨਾਲ ਉਨ੍ਹਾਂ ਵਿੱਚ ਡਿਪਰੈਸ਼ਨ ਦਾ ਪੱਧਰ ਵਧ ਗਿਆ। ਇਕੱਲਤਾ ਕਾਰਨ ਸ਼ਰਾਬ ਪੀਣ ਦਾ ਰੁਝਾਨ ਵਧਦਾ ਹੈ। ਇਸ ਲਈ ਸਮਾਜਿਕ ਸਮਰਥਨ ਦੀ ਘਾਟ ਅਤੇ ਸਮੁਦਾਇਕ ਦਬਾਅ ਦੀਆਂ ਅਲੱਗ ਅਲੱਗ ਧਾਰਨਾਵਾਂ ਜ਼ਿੰਮੇਵਾਰ ਹਨ। ਇਕੱਲਤਾ ਨਾ ਸਿਰਫ਼ ਤੀਬਰ ਤਣਾਅ ਦਾ ਕਾਰਨ ਹੈ, ਬਲਕਿ ਇੱਕ ਲੰਬਾ ਸਮਾਂ ਚੱਲਣ ਵਾਲਾ ਤਣਾਅ ਹੈ। ਹਾਲ ਹੀ ਵਿੱਚ ਨਿਊਰੋਐਂਡੋਕਰਾਈਨ ਅਤੇ ਪ੍ਰਤੀਰੋਧਕ ਪ੍ਰਣਾਲੀ 'ਤੇ ਤਣਾਅ ਦੇ ਮਨੋਵਿਗਿਆਨਕ ਪ੍ਰਭਾਵਾਂ 'ਤੇ ਵਿਆਪਕ ਖੋਜ ਕੀਤੀ ਗਈ ਹੈ। ਇਕੱਲਤਾ ਸੈਲੂਲਰ ਪ੍ਰਤੀਰੋਧਕ ਸਮਰੱਥਾ ਨਾਲ ਜੁੜਿਆ ਹੋਇਆ ਹੈ, ਉਸਨੂੰ ਇੱਕ ਕੁਦਰਤੀ ਕਾਤਲ (ਐੱਨਕੇ) ਸੈੱਲ ਗਤੀਵਿਧੀ ਵਜੋਂ ਦਰਸਾਇਆ ਗਿਆ ਹੈ। ਇਸਦੇ ਇਲਾਵਾ ਮੱਧ ਉਮਰ ਵਰਗ ਦੇ ਬਾਲਗਾਂ ਵਿੱਚ ਇਕੱਲਤਾ ਐੱਨਕੇ ਸੈੱਲ ਸੰਖਿਆ ਵਿੱਚ ਘੱਟ ਵਾਧੇ ਨਾਲ ਜੁੜਿਆ ਹੋਇਆ ਹੈ ਜੋ ਵਿਭਿੰਨ ਕਾਰਜਾਂ ਨਾਲ ਜੁੜੇ ਤੀਬਰ ਤਣਾਅ ਦੀ ਪ੍ਰਤੀਕਿਰਿਆ ਵਜੋਂ ਹੁੰਦਾ ਹੈ। ਆਤਮਹੱਤਿਆ 'ਤੇ ਖੋਜ ਤੋਂ ਪਤਾ ਲੱਗਿਆ ਹੈ ਕਿ ਆਤਮਹੱਤਿਆ ਦੇ ਵਿਚਾਰ, ਪੈਰਾ ਆਤਮਹੱਤਿਆ ਅਤੇ ਇਕੱਲਤਾ ਵਿਚਕਾਰ ਮਜ਼ਬੂਤ ਸਬੰਧ ਹੈ। ਆਤਮਹੱਤਿਆ ਦੀ ਪ੍ਰਵਿਰਤੀ ਅਤੇ ਪੈਰਾ ਆਤਮਹੱਤਿਆ ਦੀ ਵਿਆਪਕਤਾ ਇਕੱਲਤਾ ਦੀ ਡਿਗਰੀ ਨਾਲ ਵਧ ਜਾਂਦੀ ਹੈ। ਇਕੱਲਤਾ ਨਾਲ ਜੁੜੇ ਵਿਭਿੰਨ ਸ਼ਖ਼ਸੀ ਵਿਕਾਰਾਂ ਵਿੱਚ ਵੱਡੇ ਪੱਧਰ 'ਤੇ ਸ਼ਖ਼ਸੀ ਵਿਕਾਸ ਅਤੇ ਸਕਜ਼ੋਇਡ ਸ਼ਖ਼ਸੀ ਵਿਕਾਰ ਸ਼ਾਮਲ ਹਨ। ਇਕੱਲਤਾ ਦੀ ਅਸਹਿਣਸ਼ੀਲਤਾ ਨੂੰ 'ਬਰਾਡਲਾਈਨ ਪਰਸਨੈਲਿਟੀ ਡਿਸਆਰਡਰ' (ਬੀਪੀਡੀ) ਦੀ ਇੱਕ ਮੁੱਖ ਵਿਸ਼ੇਸ਼ਤਾ ਮੰਨਿਆ ਜਾਂਦਾ ਹੈ। ਇਕੱਲਤਾ ਬੀਪੀਡੀ ਨਾਲ ਜੁੜੇ ਹੋਰ ਲੱਛਣਾਂ ਨੂੰ ਵੀ ਪ੍ਰਬਲ ਕਰਦੀ ਹੈ। ਇਕੱਲਤਾ ਨਾਲ ਸਬੰਧਿਤ ਪੁਰਾਣੇ ਤਣਾਅ ਕਾਰਨ ਘੱਟ ਪੱਧਰ ਦੀ ਪੈਰੀਫਿਰਲ ਇਨਫਲੇਮੇਸ਼ਨ ਹੋ ਸਕਦੀ ਹੈ। ਬਾਅਦ ਵਿੱਚ ਇਹ ਇਨਫਲੇਮੇਟਰੀ ਬਿਮਾਰੀਆਂ ਨਾਲ ਜੁੜ ਜਾਂਦੀ ਹੈ। ਇਨਫਲੇਮੇਟਰੀ ਬਿਮਾਰੀਆਂ ਵਿੱਚ ਸ਼ੂਗਰ, ਆਟੋਇਮਊਨ ਡਿਸਆਰਡਰ ਜਿਵੇਂ ਗਠੀਆ, ਲਿਊਪਸ ਅਤੇ ਕਾਰਡਿਓਵਸਕੂਲਰ ਬਿਮਾਰੀਆਂ ਜਿਵੇਂ ਕਰੋਨਰੀ ਦਿਲੀ ਦੇ ਰੋਗ, ਉੱਚ ਖੂਨ ਦਾ ਦਬਾਅ ਅਤੇ 'ਟੋਟਲ ਪੇਰੀਫੇਰਿਲ ਰਸਿਸਟੈਂਸ' (ਟੀਪੀਆਰ)। ਟੀਪੀਆਰ ਮੁੱਢਲਾ ਨਿਰਧਾਰਕ ਹੈ ਜੋ ਦੱਸਦਾ ਹੈ ਕਿ ਇਕੱਲਤਾ ਕਾਰਨ ਉੱਚ ਖੂਨ ਦਾ ਦਬਾਅ ਹੋ ਸਕਦਾ ਹੈ। ਇਕੱਲਤਾ ਸਮਾਜਿਕ ਤੰਦਰੁਸਤੀ ਸਬੰਧੀ ਇੱਕ ਮੁੱਖ ਸੰਕੇਤਕ ਹੈ। ਇਕੱਲਤਾ ਵਿਭਿੰਨ ਮਾਨਸਿਕ ਵਿਕਾਰਾਂ ਅਤੇ ਵਿਭਿੰਨ ਸਰੀਰਿਕ ਵਿਕਾਰਾਂ ਨੂੰ ਜਨਮ ਦੇ ਸਕਦੀ ਹੈ।

ਵਾਇਰਸ ਕਾਰਨ ਸਾਡੀ ਇਸ ਅਨਿਸ਼ਚਤਾ ਦੀ ਸਥਿਤੀ ਉਨ੍ਹਾਂ ਨੋਜਵਾਨ ਪੀੜੀਆਂ ਵਿੱਚ ਡਰ ਅਤੇ ਚਿੰਤਾ ਵਧਾਉਂਦੀ ਪ੍ਰਤੀਤ ਹੋ ਰਹੀ ਹੈ ਜਿਨ੍ਹਾ ਨੇ ਪਹਿਲਾਂ ਆਲਮੀ ਪੱਧਰ 'ਤੇ ਇਸ ਤਰ੍ਹਾਂ ਦੀ ਸਥਿਤੀ ਦਾ ਕਦੇ ਸਾਹਮਣਾ ਨਹੀਂ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਬਿਨਾਂ ਨੋਟਿਸ ਦੇ ਤਬਦੀਲੀ ਪਰੇਸ਼ਾਨ ਕਰਨ ਵਾਲੀ ਹੈ। ਯੂਐੱਨਸੀ ਸਕੂਲ ਆਫ ਮੈਡੀਸਨ ਦੇ ਮਨੋਵਿਗਿਆਨ ਵਿਭਾਗ ਦੀ ਚੇਅਰਪਰਸਨ ਡਾ. ਸਮਾਥਾ ਮੇਲਟਜ਼ਰ ਬਰੋਡੀ ਦਾ ਕਹਿਣਾ ਹੈ ਕਿ ਅਚਾਨਕ ਹੋਈ ਸਮਾਜਿਕ ਦੂਰੀ ਕੁਝ ਲੋਕਾਂ ਦੀ ਮਾਨਸਿਕ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ''ਲੋਕਾਂ ਦਾ ਪਰੇਸ਼ਾਨ ਹੋਣਾ ਅਤੇ ਲੋਕਾਂ ਵਿਚਕਾਰ ਨੁਕਸਾਨ ਅਤੇ ਹਤਾਸ਼ਾ ਦੀ ਅਸਲ ਭਾਵਨਾ ਮਹਿਸੂਸ ਕਰਨਾ ਬਿਲਕੁਲ ਆਮ ਹੈ। ਇਸ ਸਮੇਂ ਸਾਡੇ ਸਾਰਿਆਂ ਲਈ ਅਨਿਸ਼ਚਤਾ ਅਤੇ ਆਇਸੋਲੇਸ਼ਨ ਦਾ ਪਬੰਧ ਕਰਨਾ ਇੱਕ ਵੱਡੀ ਚੁਣੌਤੀ ਹੈ। ਚੀਨ ਵਿੱਚ ਕੋਰੋਨਾਵਾਇਰਸ ਕਾਰਨ 3,281 ਲੋਕਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਦੂਜਾ ਵੱਡਾ ਅਸਰ ਇਟਲੀ ਵਿੱਚ ਹੋਇਆ ਹੈ ਜਿੱਥੇ 25 ਮਾਰਚ, 2020 ਤੱਕ 7,503 ਮੌਤਾਂ ਹੋਈਆਂ ਹਨ। ਭਾਰਤ ਵਿੱਚ 26 ਮਾਰਚ, 2020 ਤੱਕ ਕੁੱਲ 563 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ।'' ਮਾਮੂਲੀ ਸਿਰਦਰਦ, ਮਤਲੀ ਜਾਂ ਠੰਢ ਮਹਿਸੂਸ ਹੁੰਦੀ ਹੈ ਅਤੇ ਖਾਂਸੀ ਆਉਂਦੀ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਕੋਵਿਡ-19 ਦੀ ਲਾਗ ਤੋਂ ਪੀੜਤ ਹਨ। ਪਿਛਲੇ ਕੁਝ ਦਿਨਾਂ ਜਾਂ ਹਫ਼ਤਿਆਂ ਤੋਂ ਲੋਕਾਂ ਦੀਆਂ ਆਮ ਪ੍ਰਤੀਕਿਰਿਆਵਾਂ ਹਨ-ਆਪਣੇ ਸਿਹਤ ਅਤੇ ਸਰੀਰ ਪ੍ਰਤੀ ਉਹ ਜ਼ਿਆਦਾ ਸੁਚੇਤ ਹੋ ਗਏ ਹਨ, ਮਾੜੇ ਵਿਚਾਰ ਆਉਂਦੇ ਹਨ, ਰੋਜ਼ਮਰਾ ਦੇ ਕੰਮਾਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਕਾਰਜਕੁਸ਼ਲਤਾ ਵਿੱਚ ਕਮੀ, ਖਾਣ ਅਤੇ ਨੀਂਦ ਦੇ ਪੈਟਰਨ ਵਿੱਚ ਤਬਦੀਲੀ, ਗੁੱਸਾ, ਚਿੰਤਾ, ਘਬਰਾਹਟ, ਅਸਹਿਜ ਮਹਿਸੂਸ ਕਰਨਾ, ਪੁਰਾਣੀਆਂ ਸਿਹਤ ਸਮੱਸਿਆਵਾਂ ਵਿੱਚ ਵਿਗਾੜ ਆਉਣਾ, ਦਵਾਈਆਂ, ਅਲਕੋਹਲ, ਤੰਬਾਕੂ ਜਾਂ ਹੋਰ ਦਵਾਈਆਂ ਦੇ ਸੇਵਨ ਵਿੱਚ ਵਾਧਾ, ਸਮਾਜ ਨਾਲੋਂ ਟੁੱਟਣਾ, ਡਿਪਰੈਸ਼ਨ ਅਤੇ ਉਬ ਜਾਣਾ, ਗੁੱਸਾ, ਹਤਾਸ਼ਾ ਜਾਂ ਚਿੜਚਿੜੇਪਨ ਦਾ ਵਧਣਾ।

ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਹੋਣ ਅਤੇ ਸਵੈ ਦੇਖਭਾਲ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੂੰ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਤਰੀਕੇ ਅਤੇ ਕੁਆਰੰਟੀਨ ਅਤੇ ਆਇਸੋਲੇਸ਼ਨ ਦੇ ਮਾਨਸਿਕ ਖਤਰਿਆਂ ਨੂੰ ਘੱਟ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਅਸੀਂ ਅਕਸਰ ਮਹੱਤਵਪੂਰਨ ਉਪਾਇਆਂ ਬਾਰੇ ਸੁਣਦੇ ਹਾਂ : ਘਰ ਵਿੱਚ ਰਹੋ, ਅਲੱਗ ਥਲੱਗ ਰਹੋ, ਹੱਥ ਧੋਣ ਦੀ ਉਚਿਤ ਵਿਧੀ ਦਾ ਪਾਲਣ ਕਰੋ, ਪਰ ਨਕਾਰਾਤਮਕ ਭਾਵਨਾਵਾਂ ਨਾਲ ਨਿਪਟਣ ਦੇ ਤਰੀਕਿਆਂ ਬਾਰੇ ਘੱਟ ਹੀ ਕੋਈ ਰਿਪੋਰਟ ਸਾਹਮਣੇ ਆਈ ਹੈ। ਤਣਾਅ ਨਾਲ ਮੁਕਾਬਲਾ ਕਰਨ ਨਾਲ ਤੁਸੀਂ ਉਨ੍ਹਾਂ ਲੋਕਾਂ ਦੀ ਪਰਵਾਹ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਅਤੇ ਤੁਹਾਡਾ ਸਮੁਦਾਏ ਮਜ਼ਬੂਤ ਬਣਾਉਂਦਾ ਹੈ। ਨਿਰਾਸ਼ਾ, ਸਿਹਤ ਦੀ ਚਿੰਤਾ ਵਿੱਚ ਹੋ ਰਹੇ ਵਾਧੇ, ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਹੋ ਰਹੀ ਚਿੰਤਾ ਨੂੰ ਘਟਾਉਣ ਦੇ ਕੁਝ ਤਰੀਕੇ ਹਨ:

1.ਤੱਥ ਵਿਸ਼ੇਸ਼ : ਸਿਰਫ਼ ਕੋਰੋਨਾਵਾਇਰਸ ਨਾਲ ਸਬੰਧਿਤ ਖ਼ਬਰਾਂ ਨਾਲ ਲਗਾਤਾਰ ਜੁੜਨ ਕਾਰਨ ਚਿੰਤਾ ਅਤੇ ਚਿੰਤਾ ਦੀਆਂ ਭਾਵਨਾਵਾਂ ਸਿਖਰ 'ਤੇ ਹਨ। ਇਸ ਸਥਿਤੀ ਵਿੱਚ ਨਵੀਆਂ ਸਿਹਤ ਜਾਣਕਾਰੀਆਂ ਗ੍ਰਹਿਣ ਕਰਨੀਆਂ ਅਤੇ ਗਲਤਫਹਿਮੀਆਂ ਤੋਂ ਬਚਣਾ ਹਮੇਸ਼ਾ ਮਦਦਗਾਰ ਹੋਵੇਗਾ।

2.ਕਿਆਸਰਾਈਆਂ ਬੰਦ ਕਰੋ, ਚਿੰਤਾ ਘਟੇਗੀ : ਜ਼ੁਕਾਮ, ਖਾਂਸੀ ਜਾਂ ਬੁਖਾਰ ਤੋਂ ਪੀੜਤ ਵਿਅਕਤੀ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਸਨੂੰ ਕੋਰੋਨਾਵਾਇਰਸ ਹੀ ਹੋਵੇ। ਜੇਕਰ ਸ਼ੱਕ ਹੈ ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।

3.ਸੋਸ਼ਲ ਮੀਡੀਆ ਦਾ ਲਾਭ ਉਠਾਓ : ਸਾਡੇ ਆਸਪਾਸ ਸਾਰੇ ਲੋਕ ਇਸ ਤਰ•ਾਂ ਦੀ ਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਹ ਮਹਾਂਮਾਰੀ ਬਾਰੇ ਜਾਣਦੇ ਹਨ, ਤੁਸੀਂ ਇਕੱਲੇ ਨਹੀਂ ਹੋ। ਫੇਸਟਾਈਮ, ਸਕਾਇਪ, ਵੱਟਸਐਪ ਅਤੇ ਫੇਸਬੁੱਕ ਅਤੇ ਫੋਨ ਜ਼ਰੀਏ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੂਰ ਤੋਂ ਵੀ ਜੁੜੇ ਰਹੋ।

4.ਇਹ ਧਿਆਨ ਰੱਖਣ ਵਾਲਾ ਸਮਾਂ ਹੈ : ਸਰਕਾਰ ਅਤੇ ਸਿਹਤ ਸੰਸਥਾਵਾਂ ਵੱਲੋਂ ਸੂਚੀਬੱਧ ਇਹਤਿਆਤੀ ਉਪਾਇਆਂ ਦਾ ਪਾਲਣ ਕਰਕੇ ਸਰੀਰਿਕ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖੋ। ਨਾਲ ਹੀ ਆਪਣੇ ਆਪ ਨੂੰ ਆਰਾਮ ਕਰਨ, ਮੈਡੀਟੇਸ਼ਨ ਕਰਨ ਅਤੇ ਪੌਸ਼ਟਿਕ ਭੋਜਨ ਕਰਨ ਦੀਆਂ ਆਦਤਾਂ ਦਾ ਵਿਕਾਸ ਕਰੋ।

5. ਰੋਜ਼ਮਰਾ ਦੀ ਜ਼ਿੰਦਗੀ 'ਤੇ ਨਿਯਮਤ ਧਿਆਨ ਰੱਖੋ : ਸਰਕਾਰ ਨੇ ਸਕੂਲਾਂ, ਕਾਲਜਾਂ, ਮਾਲ ਅਤੇ ਸਿਨਮਾਘਰਾਂ ਨੂੰ ਬੰਦ ਕਰਕੇ ਸੁਰੱਖਿਆ ਦੇ ਉਪਾਅ ਕੀਤੇ ਹਨ। ਆਪਣੀਆਂ ਗਤੀਵਿਧੀਆਂ ਨੂੰ ਨਿਰਧਾਰਤ ਕਰੋ ਜਾਂ ਕੁਝ ਅਜਿਹਾ ਕਰੋ ਜੋ ਤੁਹਾਨੂੰ ਖੁਦ ਨਾਲ ਜੁੜਨ ਵਿੱਚ ਮਦਦ ਕਰੇ। ਕੁਝ ਮਜ਼ੇਦਾਰ ਗਤੀਵਿਧੀਆਂ ਜਾਂ ਆਪਣੇ ਲੰਬੇ ਸਮੇਂ ਤੋਂ ਖੂੰਜੇ ਲੱਗੇ ਹੋਏ ਸ਼ੌਕ ਨੂੰ ਮੁੜ ਤੋਂ ਜਗਾਓ। ਇਸ ਨਾਲ ਤੁਸੀਂ ਸ਼ਾਂਤ ਰਹੋਗੇ।

6.ਚਿੰਤਾ ਵਧਾਉਣ ਵਾਲੇ ਚੈਨਲ ਨਾ ਦੇਖੋ : ਘੱਟ ਤੋਂ ਘੱਟ ਖ਼ਬਰਾਂ ਸੁਣੋ, ਮਹਾਂਮਾਰੀ ਬਾਰੇ ਮੁੜ –ਮੁੜ ਸੁਣਨ ਨਾਲ ਤੁਸੀਂ ਪਰੇਸ਼ਾਨ ਹੋ ਸਕਦੇ ਹੋ।

7.ਭਾਵਨਾਤਮਕ ਸਮਰਥਨ ਲਈ ਪਾਲਤੂ ਜਾਨਵਰਾਂ ਨਾਲ ਜੁੜਨਾ ਇੱਕ ਹੋਰ ਤਰੀਕਾ ਹੈ ਜੋ ਇਨਸਾਨ ਅਤੇ ਜਾਨਵਰਾਂ ਵਿਚਕਾਰ ਸੰਚਾਰ ਦੇ ਜੋਖਮਾਂ ਨੂੰ ਚੰਗੀ ਤਰ•ਾਂ ਸਮਝਿਆਂ ਜਾਂਦਾ ਹੈ।

8.ਸਾਂਝਾ ਕਰੋ ਅਤੇ ਦੇਖਭਾਲ ਕਰੋ : ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨੂੰ ਦੂਜਿਆਂ ਨਾਲ ਸਾਂਝਾ ਕਰਕੇ ਤਣਾਅ ਨੂੰ ਘਟਾਉਣ ਦੇ ਤਰੀਕੇ ਅਪਣਾਓ। ਇਸ ਨਾਲ ਤੁਹਾਨੂੰ ਸ਼ਾਂਤ ਰਹਿਣ ਵਿੱਚ ਮਦਦ ਮਿਲੇਗੀ। ਜੇਕਰ ਘਬਰਾਹਟ ਤੁਹਾਡੇ ਕੰਟਰੋਲ ਤੋਂ ਬਾਹਰ ਹੈ ਤਾਂ ਮਾਨਸਿਕ ਸਿਹਤ ਲਈ ਪੇਸ਼ੇਵਰ ਸਹਾਇਤਾ ਪ੍ਰਾਪਤ ਕਰੋ।

ABOUT THE AUTHOR

...view details