ਪੰਜਾਬ

punjab

ETV Bharat / bharat

ਮਨਾਲੀ ਵਿੱਚ ਬਰਫ਼ਬਾਰੀ ਨਾਲ ਇਲਾਕੇ ਵਿੱਚ ਸਰਦੀ ਨੇ ਦਿੱਤੀ ਦਸਤਕ - national news

ਮਨਾਲੀ ਵਿੱਚ ਭਾਰੀ ਬਰਫ਼ਬਾਰੀ ਕਾਰਨ ਸਰਦੀ ਨੇ ਦਸਤਕ ਦੇ ਦਿੱਤੀ ਹੈ। ਮਨਾਲੀ ਅਤੇ ਰੋਹਤਾਂਗ ਵਿੱਚ ਬਰਫ਼ਬਾਰੀ ਕਾਰਨ ਹੇਠਲੇ ਇਲਾਕਿਆਂ ਵਿੱਚ ਵੀ ਮੀਂਹ ਪੈ ਰਿਹਾ ਹੈ।

ਫ਼ੋਟੋ

By

Published : Nov 7, 2019, 3:19 PM IST

ਮਨਾਲੀ: ਸੈਰ-ਸਪਾਟਾ ਸ਼ਹਿਰ ਮਨਾਲੀ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਦੇ ਨਾਲ-ਨਾਲ ਵਿਸ਼ਵ ਪ੍ਰਸਿੱਧ ਰੋਹਤਾਂਗ ਰਾਹ 'ਤੇ ਇੱਕ ਵਾਰ ਫਿਰ ਤੋਂ ਬਰਫ਼ਬਾਰੀ ਹੋ ਰਹੀ ਹੈ। ਬੀਤੀ ਰਾਤ ਤੋਂ ਹੋਈ ਇਸ ਤਾਜ਼ਾ ਬਰਫ਼ਬਾਰੀ ਨਾਲ ਵਾਦੀ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ ਜਦਕਿ ਵਾਦੀ ਦੇ ਲੋਕਾਂ ਨੇ ਵੀ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਹਨ।

ਵੇਖੋ ਵੀਡੀਓ

ਦੱਸਣਯੋਗ ਹੈ ਕਿ ਮੌਸਮ ਦਾ ਇਹ ਮਿਜਾਜ਼ ਉਸ ਸਮੇਂ ਬਦਲਣਾ ਸ਼ੁਰੂ ਹੋਇਆ ਜਦੋਂ ਦੇਰ ਰਾਤ ਉੱਚੀਆਂ ਚੋਟੀਆਂ ਵਿੱਚ ਹਲਕੀ ਬਰਫ਼ਬਾਰੀ ਸ਼ੁਰੂ ਹੋਈ। ਰੋਹਤਾਂਗ ਦੇ ਉਸ ਪਾਰ ਵੱਡਾ ਅਤੇ ਛੋਟਾ ਸ਼ਿਗਰੀ ਗਲੇਸ਼ੀਅਰ, ਕੁੰਜਮ ਜੋਤ, ਚੰਦਰ ਭਾਗ ਪੀਕ, ਲੇਡੀ ਆਫ਼ ਕੇਲਾਂਗ, ਨੀਲਾਕੰਠਾ, ਢਾਕਾ ਗਲੇਸ਼ੀਅਰ, ਸ਼ਿੰਕੁਲਾ ਜੋਟ, ਦਰਚਾ ਦੀਆਂ ਪਹਾੜੀਆਂ ਸਮੇਤ ਬਰਾਲਾਚਾ ਰਾਹ ਵਿੱਚ ਬਰਫ਼ ਦੇ ਫਾਹੇ ਡਿੱਗੇ ਹਨ। ਤਾਜ਼ਾ ਬਰਫ਼ਬਾਰੀ ਕਾਰਨ ਇੱਕ ਵਾਰ ਫਿਰ ਰੋਹਤਾਂਗ ਰਾਹ 'ਤੇ ਮਨਾਲੀ ਲੇਹ ਸੜਕ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਵਿਧਾਨ ਸਭਾ ਇਜਲਾਸ: ਬੀਬੀਆਂ ਵੱਲੋਂ ਸ੍ਰੀ ਦਰਬਾਰ ਸਾਹਿਬ 'ਚ ਕੀਰਤਨ ਕਰਨ ਦਾ ਮਤਾ ਪਾਸ

ਇਸ ਦੇ ਨਾਲ ਹੀ ਪ੍ਰਸ਼ਾਸ਼ਨ ਨੇ ਘਾਟੀ ਵਿੱਚ ਬਦਲਦੇ ਮੌਸਮ ਦੇ ਮੱਦੇਨਜ਼ਰ ਰੋਹਤਾਂਗ ਰਾਹ ਅਤੇ ਜ਼ਿਲ੍ਹਾ ਲਾਹੌਲ ਸਪਿਤੀ ਵੱਲ ਜਾਣ ਵਾਲੇ ਵਾਹਨਾਂ ਨੂੰ ਵੀ ਰੋਕ ਦਿੱਤਾ ਹੈ ਅਤੇ ਕਿਸੇ ਵੀ ਵਾਹਨ ਨੂੰ ਗੁਲਾਬਾ ਬੈਰੀਅਰ ਤੋਂ ਪਾਰ ਨਹੀਂ ਜਾਣ ਦਿੱਤਾ ਜਾ ਰਿਹਾ।

ABOUT THE AUTHOR

...view details