ਪੰਜਾਬ

punjab

ETV Bharat / bharat

ਵੇਖੋ, ਬਰਫ਼ ਨਾਲ ਢੱਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਦਿਲ ਖਿੱਚਵੀਆਂ ਤਸਵੀਰਾਂ... - ਸ੍ਰੀ ਹੇਮਕੁੰਟ ਸਾਹਿਬ

ਉਤਰਾਖੰਡ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੀਆਂ ਦਿਲ ਖ਼ੁਸ਼ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਗੁਰਦੁਆਰਾ ਸਾਹਿਬ 10 ਤੋਂ 12 ਫੁੱਟ ਤੱਕ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ ਹੈ।

ਵੇਖੋ, ਬਰਫ਼ ਨਾਲ ਢੱਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਦਿਲ ਖਿੱਚਵੀਆਂ ਤਸਵੀਰਾਂ...
ਵੇਖੋ, ਬਰਫ਼ ਨਾਲ ਢੱਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਦਿਲ ਖਿੱਚਵੀਆਂ ਤਸਵੀਰਾਂ...

By

Published : May 25, 2020, 1:39 PM IST

ਚਮੋਲੀ: ਸਿੱਖਾਂ ਦੇ ਪਵਿੱਤਰ ਅਸਥਾਨ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ਦੀਆਂ ਬਰਫ਼ ਨਾਲ ਢੱਕੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੇਮਕੁੰਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਟੀਮ ਜੋ ਕਿ ਗੁਰਦੁਆਰਾ ਸਾਹਿਬ ਦੀ ਰੇਕੀ ਲਈ ਗਈ ਸੀ, ਉਨ੍ਹਾਂ ਇਹ ਤਸਵੀਰਾਂ ਖਿੱਚੀਆਂ ਹਨ।

ਇਨ੍ਹਾਂ ਤਸਵੀਰਾਂ ਵਿੱਚ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹੇਮਕੁੰਟ ਸਾਹਿਬ ਦਾ ਗੁਰਦੁਆਰਾ ਅਜੇ ਵੀ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਹੈ। ਇਸ ਤੋਂ ਇਲਾਵਾ ਲੋਕਪਾਲ ਲਕਸ਼ਮਣ ਮੰਦਰ ਤੇ ਆਸ ਪਾਸ ਦੇ ਖੇਤਰ ਵੀ ਬਰਫ਼ ਦੀ ਲਪੇਟ ਵਿੱਚ ਆਏ ਹੋਏ ਹਨ। ਗੁਰਦੁਆਰਾ ਸਾਹਿਬ 10 ਤੋਂ 12 ਫੁੱਟ ਤੱਕ ਪੂਰੀ ਤਰ੍ਹਾਂ ਬਰਫ਼ ਨਾਲ ਢੱਕਿਆ ਹੋਇਆ ਹੈ। ਨਾਲ ਹੀ ਗੁਰਦੁਆਰਾ ਸਾਹਿਬ ਨੇੜੇ ਅੰਮ੍ਰਿਤ ਸਰੋਵਰ ਦਾ ਪਾਣੀ ਵੀ ਪੂਰੀ ਤਰ੍ਹਾਂ ਜੰਮ ਗਿਆ ਹੈ।

ਵੇਖੋ, ਬਰਫ਼ ਨਾਲ ਢੱਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਦਿਲ ਖਿੱਚਵੀਆਂ ਤਸਵੀਰਾਂ...

ਸਮੁੰਦਰ ਤਲ ਤੋਂ 15 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਸਿਖਾਂ ਦਾ ਉੱਚਾਈ 'ਤੇ ਇਕਲੌਤਾ ਗੁਰਦੁਆਰਾ ਹੈ। ਦਰਵਾਜ਼ੇ ਖੁੱਲ੍ਹਣ 'ਤੇ ਲੱਖਾਂ ਸਿੱਖ ਸੰਗਤ ਇੱਥੇ ਮੱਥਾ ਟੇਕਣ ਲਈ ਪਹੁੰਚ ਦੀਆਂ ਹਨ। ਹਾਲਾਂਕਿ, ਤਾਲਾਬੰਦੀ ਕਾਰਨ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਹੇਮਕੁੰਟ ਸਾਹਿਬ ਦੇ ਗੁਰਦੁਆਰੇ ਦੀਆਂ ਦਿਲ ਖ਼ੁਸ਼ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

ABOUT THE AUTHOR

...view details