ਅਮੇਠੀ : ਅਮੇਠੀ ਵਿਖੇ ਬਰੌਲਿਆ ਪਿੰਡ ਦੇ ਸਾਬਕਾ ਸਰਪੰਚ ਦੇ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੇਰ ਰਾਤ ਜਾਮੋ ਵਿਖੇ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।
ਸ਼ੁੱਕਰਵਾਰ ਦੀ ਰਾਤ ਨੂੰ ਜਾਮੋ ਵਿਖੇ ਪੁਲਿਸ ਅਤੇ ਮੁੱਖ ਮੁਲਜ਼ਮ ਵਸੀਮ ਵਿਚਾਲੇ ਮੁਠਭੇੜ ਹੋਈ। ਮੁਠਭੇੜ ਦੇ ਦੌਰਾਨ ਵਸੀਮ ਦੇ ਪੈਰ ਵਿੱਚ ਗੋਲੀ ਲਗ ਗਈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਵਸੀਮ ਨੂੰ ਹਿਰਾਸਤ ਵਿੱਚ ਲੈਂਣ ਮਗਰੋਂ ਪੁਲਿਸ ਨੇ ਨਾਮਜ਼ਦ ਸਾਰੇ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਸਮ੍ਰਿਤੀ ਇਰਾਨੀ ਨੇ ਸੁਰਿੰਦਰ ਦੀ ਅਰਥੀ ਨੂੰ ਦਿੱਤਾ ਸੀ ਮੋਢਾ ਇਸ ਬਾਰੇ ਐਸਐਸਪੀ ਦਯਾ ਰਾਮ ਨੇ ਮੁਠਭੇੜ ਤੋਂ ਬਾਅਦ ਵਸੀਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 4 ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਬੀਤੀ ਰਾਤ ਮੁਠਭੇੜ ਦੇ ਦੌਰਾਨ ਵਸੀਮ ਨੂੰ ਗੋਲੀ ਲਗੀ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਇਲਾਜ ਲਈ ਹਸਪਤਾਲ 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ। ਹਸਪਤਾਲ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਕਾਰਵਾਈ ਜਾਰੀ ਹੈ।
ਜ਼ਿਕਰਯੋਗ ਹੈ ਕਿ 25 ਮਈ ਨੂੰ ਦੇਰ ਰਾਤ ਸ੍ਰਮਿਤੀ ਇਰਾਨੀ ਦੇ ਕਰੀਬੀ ਭਾਜਪਾ ਨੇਤਾ ਦਾ ਸੁਰਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 26 ਮਈ ਨੂੰ ਸਮ੍ਰਿਤੀ ਇਰਾਨੀ ਸੁਰਿੰਦਰ ਸਿੰਘ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਬਲੌਰੀਆ ਪਹੁੰਚੀ ਅਤੇ ਉਨ੍ਹਾਂ ਖ਼ੁਦ ਸੁਰਿੰਦਰ ਦੀ ਅਰਥੀ ਨੂੰ ਮੋਢਾ ਦਿੱਤਾ ਸੀ। ਇਸ ਦੌਰਾਨ ਸਮ੍ਰਿਤੀ ਕਾਫ਼ੀ ਭਾਵੁਕ ਨਜ਼ਰ ਆਏ ਤੇ ਉਨ੍ਹਾਂ ਪਰਿਵਾਰ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਵੀ ਦਿਵਾਇਆ ਸੀ।