ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਮੀਡੀਆ ਕਵਰੇਜ ਨੂੰ ਲੈ ਕੇ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਤੰਜ ਕਸਿਆ ਹੈ। ਸਿਸੋਦੀਆ ਮੁਤਾਬਕ ਦੇਸ਼ ਵਿੱਚ ਮੁਸੀਬਤਾਂ ਤਾਂ ਕਈ ਹਨ ਪਰ ਮੀਡੀਆ ਕਵਰੇਜ ਮੁਤਾਬਕ ਰਿਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਨਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਸਿਸੋਦੀਆ ਦਾ ਤੰਜ, ਰਿਆ ਦਾ ਗ੍ਰਿਫ਼ਤਾਰ ਨਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਮੁਸੀਬਤ - ਮਨੀਸ਼ ਸਿਸੋਦੀਆ
ਕੇਂਦਰ ਸਰਕਾਰ 'ਤੇ ਤੰਜ ਕਸਦਿਆਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦੇਸ਼ ਵਿੱਚ ਮੁਸੀਬਤਾਂ ਕਈ ਹਨ ਪਰ ਸੁਸ਼ਾਂਤ ਮਾਮਲੇ ਦੀ ਮੀਡੀਆ ਕਵਰੇਜ ਮੁਤਾਬਕ ਰਿਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਨਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਹੈ।
ਮਨੀਸ਼ ਸਿਸੋਦੀਆ
ਸਿਸੋਦੀਆ ਦਾ ਟਵੀਟ
ਸਿਸੋਦੀਆ ਨੇ ਟਵੀਟ ਕਰ ਲਿਖਿਆ, "ਚੀਨ ਨੇ ਸਾਡੀ ਜ਼ਮੀਨ ਛੱਡ ਦਿੱਤੀ, ਅਰਥਚਾਰਾ 5 ਟ੍ਰਿਲੀਅਨ ਦਾ ਹੋ ਗਿਆ, ਕਰੋੜਾਂ ਨੌਕਰੀਆਂ ਆ ਗਈਆਂ, ਕਿਸਾਨ ਵਪਾਰੀ ਸਭ ਮੁਨਾਫ਼ੇ ਵਿੱਚ, ਡਿਜੀਟਲ-ਸਕਿਲ ਇੰਡੀਆ ਸਫ਼ਲ ਹੋ ਗਏ, ਦੇਸ਼ ਵਿੱਚ ਬੱਸ ਇੱਕ ਹੀ ਮੁਸੀਬਤ ਬਾਕੀ ਹੈ- ਰਿਆ ਦੇ ਪੂਰੇ ਖ਼ਾਨਦਾਨ ਦਾ ਗ੍ਰਿਫ਼ਤਾਰ ਨਾ ਹੋਣਾ। ਕੇਂਦਰ ਸਰਕਾਰ-ਮੀਡੀਆ 24 ਘੰਟੇ ਮਿਹਨਤ ਕਰ ਰਹੇ ਹਨ। ਜਲਦ ਹੀ...।"