ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਧਾਰਮਿਕ ਸੰਸਥਾਵਾਂ ਦੇ ਸੋਨੇ ਦੀ ਵਰਤੋਂ ਲਈ ਸਹਿਮਤੀ ਦੇਣ ਦੇ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਿਰਸਾ ਕੋਲੋਂ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਹੜੇ ਹੱਕ ਨਾਲ ਇਹ ਗੱਲ ਕਰ ਰਹੇ ਹਨ। ਡੀਐੱਸਜੀਐੱਮਸੀ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਜੀ.ਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰਸਾ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ।
'ਸਿਰਸਾ ਨੂੰ ਵਿਵਾਦਾਂ 'ਚ ਰਹਿਣ ਦੀ ਆਦਤ '
ਸੋਮਵਾਰ ਨੂੰ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿਰਸਾ ਦੀ ਵਿਵਾਦਾਂ ਵਿੱਚ ਆਉਣ ਦੀ ਆਦਤ ਹੈ। ਸਿਰਸਾ ਦੇ ਇਸ ਬਿਆਨ ਤੋਂ ਬਾਅਦ ਸਿੱਖਾਂ ਵਿੱਚ ਬਹੁਤ ਗੁੱਸਾ ਹੈ। ਉਹ ਲੋਕ ਜੋ ਆਪਣੀ ਮਿਹਨਤ ਦੀ ਕਮਾਈ ਨੂੰ ਧਾਰਮਿਕ ਟਰੱਸਟਾਂ ਵਿੱਚ ਦਾਨ ਕਰਦੇ ਹਨ। ਉਹ ਇਹ ਸਵਾਲ ਪੁੱਛ ਰਹੇ ਹਨ, ਕੀ ਆਖਿਰ ਕਿਸ ਹੱਕ ਨਾਲ ਸਿਰਸਾ ਇਹ ਗੱਲ ਕਹੀ ਰਹੇ ਹਨ।