ਸਿੰਗਾਪੁਰ: ਸਿੰਗਾਪੁਰ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਵੱਧਣ ਦੀ ਖ਼ਬਰ ਹੈ। ਸਿੰਗਾਪੁਰ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਜ਼ਿਆਦਾਤਰ ਨਵੇਂ ਲੋਕ ਲਾਗ ਦੀ ਦੂਜੀ ਲਹਿਰ ਤੋਂ ਪੀੜਤ ਹਨ। ਇਹ ਉਹ ਲੋਕ ਹਨ ਜਿਹੜੇ ਡੋਰਮੈਟ੍ਰੀ ਹਾਉਸਿੰਗ 'ਚ ਰਹਿੰਦੇ ਹਨ ਤੇ ਵਿਦੇਸ਼ੀ ਕਾਮੇ ਹਨ। ਇਸ ਪ੍ਰਫੁੱਲਤ ਸ਼ਹਿਰੀ ਰਾਜ ਨੇ ਸ਼ੁਰੂ ਵਿੱਚ ਕੋਵਿਡ-19 ਵਿਰੁੱਧ ਵਿਸ਼ਵਵਿਆਪੀ ਲੜਾਈ ਲਈ ਬਚਾਅ ਦੇ ਸਰਵਉੱਚ ਮਾਪਦੰਡਾਂ ਨੂੰ ਅਪਣਾਇਆ ਸੀ ਪਰ ਹੁਣ ਕੇਸ ਵਧਣ ਤੋਂ ਬਾਅਦ, ਸਰਕਾਰ ਲਾਗ ਨੂੰ ਰੋਕਣ ਵਿਚ ਅਸਫਲ ਹੁੰਦੀ ਨਜ਼ਰ ਆ ਰਹੀ ਹੈ।
ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਤੱਕ 728 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ ਇੱਕ ਦਿਨ ਵਿੱਚ ਇੱਥੇ ਆਏ ਕੋਰੋਨਾ ਸਕਾਰਾਤਮਕ ਕੇਸਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਹੁਣ ਤੱਕ 4427 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ ਅਤੇ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।