ਪੰਜਾਬ

punjab

ETV Bharat / bharat

ਪਿਤਾ ਦੀ ਆਖ਼ਰੀ ਇੱਛਾ ਪੂਰੀ ਕਰਨ ਲਈ ਪੁੱਤਰ ਸਾਈਕਲ 'ਤੇ ਪਹੁੰਚਿਆ ਕਰਤਾਰਪੁਰ ਸਾਹਿਬ - ਹਰਿਆਣਾ ਦੇ ਰਾਦੌਰ

ਆਪਣੇ ਮਾਤਾ-ਪਿਤਾ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਹਰ ਕੋਈ ਬੱਚੇ ਆਪਣੀ ਤਰਫੋਂ ਵੱਖਰਾ ਢੰਗ ਅਪਣਾਉਂਦੇ ਹਨ ਉਸ ਤਰ੍ਹਾਂ ਹੀ ਹਰਿਆਣਾ ਦੇ ਰਾਦੌਰ ਦੇ ਇੱਕ ਨੌਜਵਾਨ ਨੇ ਆਪਣੇ ਪਿਤਾ ਦੀ ਆਖ਼ਰੀ ਇੱਛਾ ਪੂਰੀ ਕੀਤੀ, ਉਹ ਵੀ ਪਾਕਿਸਤਾਨ ਤੱਕ ਦੀ ਯਾਤਰਾ ਸਾਈਕਲ ਉੱਤੇ ਸਵਾਰੀ ਕਰ ਕੇ। ਪੜ੍ਹੋ ਪੂਰੀ ਖ਼ਬਰ ...

pakistan kartarpur sahib on cycle
ਫ਼ੋਟੋ

By

Published : Jan 24, 2020, 6:52 PM IST

ਹਰਿਆਣਾ: ਰਾਦੌਰ ਦੇ ਇੱਕ ਸਿੱਖ ਨੌਜਵਾਨ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਸਾਈਕਲ ਉੱਤੇ ਸਵਾਰ ਹੋ ਕੇ ਪਾਕਿਸਤਾਨ ਵਿਖੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ। ਨੌਜਵਾਨ ਦਾ ਵਾਪਸ ਰਾਦੌਰ ਪਹੁੰਚਣ 'ਤੇ ਲੋਕਾਂ ਨੇ ਉਸ ਦਾ ਸਵਾਗਤ ਕੀਤਾ। ਦਰਅਸਲ ਉਸ ਦੇ ਪਿਤਾ ਦੀ ਇਸ ਸਮੇਂ ਮੌਤ ਹੋ ਚੁੱਕੀ ਹੈ, ਪਰ ਉਨ੍ਹਾਂ ਦੀ ਇੱਛਾ ਸੀ ਕਿ ਉਹ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇ।

ਵੇਖੋ ਵੀਡੀਓ

ਪਰ, ਆਪਣੇ ਪਿਤਾ ਦੀ ਆਖ਼ਰੀ ਇੱਛਾ ਨੂੰ ਪੂਰੀ ਕਰਨ ਲਈ ਉਨ੍ਹਾਂ ਦੀ ਪੁੱਤਰ ਸਿਮਰਜੀਤ ਸਿੰਘ ਨੇ ਪੂਰੀ ਤਿਆਰੀ ਖਿੱਚ ਲਈ ਤੇ ਜਿਸ ਸਾਈਕਲ 'ਤੇ ਪਿਤਾ ਨੇ ਪੂਰੀ ਜ਼ਿੰਦਗੀ ਸਵਾਰੀ ਕੀਤੀ, ਉਸ ਉੱਤੇ ਹੀ ਸਵਾਰ ਹੋ ਕੇ ਨਿਕਲ ਗਿਆ ਪਾਕਿਸਤਾਨ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ।

ਹਾਲਾਂਕਿ ਉਸ ਦਾ ਜੋ ਵੀਜ਼ਾ ਲੱਗਿਆ ਸੀ ਉਹ ਧਾਰਿਮਕ ਸੀ, ਪਰ ਉਸ ਨੇ ਸਾਈਕਲ 'ਤੇ ਸਵਾਰ ਹੋ ਕੇ ਹੱਡ ਚੀਰਵੀਂ ਠੰਢ ਵਿੱਚ ਪਾਕਿਸਤਾਨ ਲਈ ਰਵਾਨਾ ਹੋ ਗਿਆ। ਕਈ ਮੁਸ਼ਕਲਾਂ ਰਾਹ 'ਚ ਆਈਆਂ, ਪਰ ਉਸ ਨੇ ਆਪਣੇ ਪਿਤਾ ਜੀ ਦਾ ਆਖ਼ਰੀ ਸਪਨਾ ਪੂਰਾ ਕਰਨਾ ਸੀ। ਆਖ਼ਰ, ਸਿਮਰਜੀਤ ਨੇ ਪਾਕਿ ਸਰਹੱਦ ਪਾਰ ਕਰ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ, ਉੱਥੇ ਹੀ ਵਾਪਸ ਆਉਂਦੇ ਸਮੇਂ ਡੇਰਾ ਬਾਬਾ ਨਾਨਕ ਗੁਰਦੁਆਰਾ ਵਿਖੇ ਵੀ ਦਰਸ਼ਨ ਕੀਤੇ।

ਸਿਮਰਜੀਤ ਸਿੰਘ ਜਦੋਂ ਵਾਪਸ ਪਰਤਿਆ ਤਾਂ, ਰਾਦੌਰ ਵਾਸੀਆਂ ਨੇ ਇਸ ਸਮੇਂ ਦੇ ਸ਼੍ਰਵਣ ਦਾ ਭਰਪੂਰ ਸਵਾਗਤ ਕੀਤਾ। ਸਿਮਰਜੀਤ ਦੀ ਮਾਂ ਨੇ ਕਿਹਾ ਕਿ ਉਸ ਦੇ ਪਿਤਾ ਜਿਊਂਦੇ ਸਮੇਂ ਇਹ ਯਾਤਰਾ ਨਹੀਂ ਕਰ ਸਕੇ, ਪਰ ਪੁੱਤਰ ਨੇ ਉਨ੍ਹਾਂ ਦਾ ਸੁਪਨਾ ਪੂਰਾ ਦਿੱਤਾ ਹੈ। ਹਾਲਾਂਕਿ ਪੁੱਤਰ ਨੇ ਇਹ ਸੋਚ ਕੇ ਮਾਂ ਨੂੰ ਪਾਕਿਸਤਾਨ ਜਾਣ ਬਾਰੇ ਕੁੱਝ ਨਹੀਂ ਦੱਸਿਆ ਸੀ ਕਿ ਭਾਰਤ-ਪਾਕਿ ਦੇ ਰਿਸ਼ਤੇ ਵੇਖ ਸ਼ਾਇਦ ਉਹ ਉਸ ਜਾਣ ਨਾ ਦਿੰਦੀ। ਇਸ ਲਈ ਸਿਮਰਜੀਤ ਨੇ ਪਾਕਿ ਪਹੁੰਚ ਕੇ ਫੋਨ 'ਤੇ ਮਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਫ਼ਿਲਹਾਲ ਤਾਂ ਰਾਦੌਰ ਵਿੱਚ ਸਿਮਰਜੀਤ ਸਿੰਘ ਦਾ ਸਾਈਕਲ 'ਤੇ ਪਾਕਿ ਜਾਣਾ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ, ਇਸ ਦੇ ਨਾਲ-ਨਾਲ ਪਿਤਾ ਦੀ ਆਖ਼ਰੀ ਇੱਛਾ ਪੂਰੀ ਕਰਨਾ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਪੀੜਤ ਹੋਣ ਦਾ ਖ਼ਦਸ਼ਾ

ABOUT THE AUTHOR

...view details