ਓਡੀਸ਼ਾ: ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਗੂ ਮੱਠ ਸਾਹਿਬ ਦਾ ਓਡੀਸ਼ਾ ਸਰਕਾਰ ਵੱਲੋਂ ਨਵ-ਨਿਰਮਾਣ ਕਰਵਾਇਆ ਜਾਵੇਗਾ। ਦੱਸ ਦਈਏ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਆਪਣੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਨਾਲ ਇੱਕ ਵਫ਼ਦ ਲੈ ਕੇ ਓਡੀਸ਼ਾ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਓਡੀਸ਼ਾ ਸਰਕਾਰ ਨਾਲ ਗੱਲਬਾਤ ਕੀਤੀ ਤੇ ਹੁਣ ਸਰਕਾਰ ਮੁੜ ਗੁਰਦੁਆਰਾ ਸਾਹਿਬ ਬਣਾਉਣ ਲਈ ਤਿਆਰ ਹੋ ਗਈ ਹੈ।
ਮੰਗੂ ਮੱਠ ਦਾ ਸੁੰਦਰੀਕਰਨ ਕਰ ਗੁਰਦੁਆਰਾ ਬਣਾਇਆ ਜਾਵੇਗਾ: ਬੈਂਸ
ਪੁਰੀ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਮੰਗੂ ਮੱਠ ਸਾਹਿਬ ਦਾ ਓਡੀਸ਼ਾ ਸਰਕਾਰ ਵੱਲੋਂ ਨਵ-ਨਿਰਮਾਣ ਕਰਵਾਇਆ ਜਾਵੇਗਾ।
ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਗੁਰਦੁਆਰਾ ਮੰਗੂ ਮੱਠ ਦੀ ਮੁੜ ਉਸਾਰੀ ਕਰਨ ਲਈ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਓਡੀਸ਼ਾ ਦੇ ਜਗਨਨਾਥ ਪੁਰੀ ਮੰਦਰ ਦੇ ਆਲੇ-ਦੁਆਲੇ ਦਾ ਸੁੰਦਰੀਕਰਨ ਚੱਲ ਰਿਹਾ ਹੈ, ਇਸ ਵਿੱਚ ਸੁੰਦਰੀਕਰਨ ਦੇ ਮਾਸਟਰ ਪਲਾਨ ਵਿੱਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਢਾਹੀਆਂ ਜਾ ਰਹੀਆਂ ਸਨ।
ਇਨ੍ਹਾਂ ਵਿੱਚ ਮੰਗੂ ਮੱਠ ਦੀ ਇਮਾਰਤ ਵੀ ਸ਼ਾਮਿਲ ਹੈ। ਇਸ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ ਸੀ ਜਿਸ ਦੇ ਲਈ ਸਿਮਰਜੀਤ ਬੈਂਸ ਤੇ ਭਰਾ ਬਲਵਿੰਦਰ ਸਿੰਘ ਬੈਂਸ ਇਮਾਰਤ ਦੀ ਮੁੜ ਉਸਾਰੀ ਲਈ ਵਫ਼ਦ ਲੈ ਦੇ ਓਡੀਸ਼ਾ ਪਹੁੰਚੇ ਸਨ। ਕਰਤਾਰਪੁਰ ਸਾਹਿਬ ਲਾਂਘੇ ਦੇ ਖੁਲ੍ਹਣ ਦਾ ਸਿਹਰਾ ਸੰਗਤ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਗਿਆ ਸੀ ਤੇ ਹੁਣ ਮੰਗੂ ਮੱਠ ਦੀ ਉਲਝਣਤਾਈ ਨੂੰ ਸੁਲਝਾਉਣ ਦੀ ਸੇਵਾ ਬੈਂਸ ਭਰਾ ਲੈ ਗਏ ਹਨ। ਦੋਵੇਂ ਹੀ ਕੰਮਾਂ ਵਿੱਚ SGPC ਮੂਕ ਦਰਸ਼ਨ ਬਣੀ ਨਜ਼ਰ ਆ ਰਹੀ ਹੈ।