ਭੋੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋੋਪਾਲ 'ਚ ਨਾਂਅ ਬਦਲਣ ਦੀਆਂ ਮੰਗਾਂ ਉੱਠਣ ਲੱਗੀਆਂ ਹਨ। ਪ੍ਰੋਟੇਮ ਸਪੀਕਰ ਰਾਮੇਸ਼ਵਰ ਸਰਮਾ ਦੇ ਬਿਆਨ ਤੋਂ ਬਾਅਦ ਅੱਜ ਵੱਡੀ ਗਿਣਤੀ 'ਚ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਪ੍ਰੋਟੇਮ ਸਪੀਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਮੰਜਲ ਨੇ ਪ੍ਰੋਟੇਮ ਸਪੀਕਰ ਰਾਮੇਸ਼ਵਰ ਸ਼ਰਮਾ ਨੂੰ ਈਦਗਾਹ ਹਿਲਸ ਦਾ ਨਾਂਅ ਬਦਲ ਕੇ ਗੁਰੂ ਨਾਨਕ ਟੇਕ ਰੱਖਣ ਦਾ ਪ੍ਰਸਤਾਵ ਦਿੱਤਾ।
ਈਦਗਾਹ ਹਿਲਸ ਦਾ ਨਾਂਅ ਗੁਰੂ ਨਾਨਕ ਦੇਵ ਟੇਕਰੀ ਰੱਖਣ ਦੀ ਮੰਗ - eidgaha hills
ਸਿੱਖ ਭਾਈਚਾਰਿਆਂ ਨੇ ਈਦਗਾਹ ਹਿਲਸ ਦਾ ਨਾਂਅ ਬਦਲ ਕੇ ਗੁਰੂ ਨਾਨਕ ਦੇਵ ਟੇਕਰੀ ਰੱਖਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਪ੍ਰੋਟੇਮ ਸਪੀਕਰ ਰਾਮੇਸ਼ਵਰ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ।
ਦਰਸ਼ਨ ਪ੍ਰੋਟੇਮ ਸਪੀਕਰ ਗੁਰੂ ਪੂਰਬ (ਸੋਮਵਾਰ) ਵਾਲੇ ਦਿਨ ਈਦਗਾਹ ਹਿਲਸ ਸਥਿਤ ਗੁਰਦੁਆਰੇ ਪਹੁੰਚੇ। ਇਸ ਦੌਰਾਨ ਸ਼ਰਮਾ ਨੇ ਈਦਗਾਹ ਹਿਲਸ ਦਾ ਨਾਂ ਗੁਰੂ ਨਾਨਕ ਟੇਕਰੀ ਰੱਖੇ ਜਾਣ ਲਈ ਕਿਹਾ। ਜਿਸ ਤੋਂ ਬਾਅਦ ਰਾਜਧਾਨੀ ਭੋਪਾਲ 'ਚ ਅੱਜ ਸਿਆਸਤ ਹੋਣ ਲੱਗੀ ਅਤੇ ਵੱਖ ਵੱਖ ਥਾਵਾਂ ਤੋਂ ਸਿੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਰਾਮੇਸ਼ਵਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਨਾਂਅ ਬਦਲੇ ਜਾਣ ਲਈ ਮੰਗ ਪੱਤਰ ਦਿੱਤਾ। ਨਾਲ ਹੀ ਕਰੀਬ 500 ਸਾਲ ਪੁਰਾਣੇ ਸਬੂਤ ਵੀ ਸੋਂਪੇ, ਜਿਸ 'ਚ ਗੁਰੂ ਨਾਨਕ ਦੇਵ ਜੀ ਦੇ ਟੇਕਰੀ 'ਚ ਰੁਕਣ ਅਤੇ ਉਸ ਦੇ ਵਿਕਾਸ ਨੂੰ ਲੈ ਕੇ ਕੰਮ ਕੀਤੇ ਜਾਣ ਦੇ ਸਬੂਤ ਮਿਲਦੇ ਹਨ।
ਇਸ ਦੌਰਾਨ ਹਿੰਦੂਵਾਦੀ ਨੇਤਾ ਅਤੇ ਪ੍ਰੋਟੇਮ ਸਪੀਕਰ ਰਾਮੇਸ਼ਵਰ ਸਰਮਾ ਨੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਸਾਫ਼ ਤੌਰ 'ਤੇ ਇਹ ਕਿਹਾ ਕਿ ਸੱਚ ਮੁੱਚ ਹੀ 500 ਸਾਲ ਪਹਿਲਾ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਟੇਕਰੀ 'ਚ ਆ ਇਸ ਦਾ ਮੰਗਲ ਕੀਤਾ ਸੀ, ਜਿਸ ਦੇ ਸਬੂਤ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਸਤਾਵ ਨੂੰ ਲੈ ਮੁੱਖ ਮਤੰਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਾਂਗੇ ਅਤੇ ਮੰਗ ਕਰਾਂਗੇ ਕਿ ਜਲਦ ਹੀ ਈਦਗਾਹ ਹਿਲਸ ਦਾ ਨਾਂਅ ਬਦਲ ਕੇ ਗੁਰੂ ਨਾਨਕ ਟੇਕਰੀ ਰੱਥਿਆ ਜਾਵੇ। ਇਸ ਦੇ ਨਾਲ ਹੀ ਸ਼ਾਸਕੀ ਦਸਤਾਵੇਜਾਂ 'ਚ ਵੀ ਇਸ ਦਾ ਨਾਂਅ ਬਦਲਣ ਦੀ ਮੰਗ ਕੀਤੀ ਜਾਵੇਗੀ।