ਪੰਜਾਬ

punjab

ETV Bharat / bharat

'IGI ਏਅਰਪੋਰਟ ਦਾ ਨਾਂਅ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਣ ਦੀ ਮੰਗ' - howdy modi news

'ਹਾਓਡੀ ਮੋਦੀ' ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਊਸਟਨ ਵਿੱਚ ਭਾਰਤੀ ਸਿੱਖਾਂ ਨੂੰ ਮਿਲੇ। ਇਸ ਦੌਰਾਨ ਸਿੱਖਾਂ ਨੇ ਪੀਐੱਮ ਨੂੰ ਬੇਨਤੀ ਕੀਤੀ IGI ਏਅਰਪੋਰਟ ਦਾ ਨਾਂਅ ਬਦਲ ਕੇ ਗੁਰੂ ਨਾਨਕ ਦੇਵ ਅੰਤਰਰਾਸ਼ਟਰੀ ਹਵਾਈ ਅੱਡਾ ਕਰ ਦਿੱਤਾ ਜਾਣਾ ਚਾਹੀਦਾ ਹੈ।

ਫ਼ੋਟੋ

By

Published : Sep 22, 2019, 4:52 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਆਪਣੇ ਸੱਤ ਦਿਨਾਂ ਦੌਰੇ ਦੇ ਲਈ ਅਮਰੀਕਾ ਵਿੱਚ ਹਨ। 'ਹਾਓਡੀ ਮੋਦੀ' ਸਮਾਗਮ ਦੇ ਤਹਿਤ ਪੀਐੱਮ ਐਤਵਾਰ ਨੂੰ ਹਿਊਸਟਨ ਵਿੱਚ ਲੋਕਾਂ ਨੂੰ ਸੰਬੋਧ ਕਰਨਗੇ। ਸੰਬੋਧਨ ਤੋਂ ਪਹਿਲਾਂ ਪੀਐੱਮ ਮੋਦੀ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ।

ਸਿੱਖ ਭਾਈਚਾਰੇ ਨੂੰ ਮਿਲੇ ਪੀਐੱਮ
ਪੀਐੱਮ ਮੋਦੀ ਨੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਦੌਰਾਨ ਸਭ ਤੋਂ ਪਹਿਲਾਂ ਹਿਊਸਟਨ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਸਿੱਖ ਭਾਈਚਾਰੇ ਨੇ ਪੀਐੱਮ ਮੋਦੀ ਦਾ ਸਵਾਗਤ ਕੀਤਾ। ਸਾਰਿਆਂ ਨੇ ਪੀਐੱਮ ਮੋਦੀ ਨੂੰ ਦਲੇਰੀ ਵਾਲੇ ਫ਼ੈਸਲਿਆਂ ਲਈ ਵਧਾਈ ਦਿੱਤੀ।

ਇਹ ਵੀ ਪੜ੍ਹੋ: 3 ਨੋਬੇਲ ਪੁਰਸਕਾਰ ਜੇਤੂਆਂ ਨੇ ਕਿਹਾ PM ਮੋਦੀ ਨੂੰ ਅਵਾਰਡ ਨਹੀ ਮਿਲਣਾ ਚਾਹੀਦਾ

'IGI ਏਅਰਪੋਰਟ ਦਾ ਨਾਂਅ ਬਦਲਣ ਦੀ ਮੰਗ'
ਸਿੱਖਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਬੇਨਤੀ ਕੀਤੀ ਕਿ ਆਈਜੀਆਈ ਹਵਾਈ ਅੱਡੇ ਨੂੰ ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡੇ ਵਿੱਚ ਤਬਦੀਲ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 1984 ਦੇ ਸਿੱਖ ਦੰਗਿਆਂ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਬੇਨਤੀ ਕੀਤੀ।

ABOUT THE AUTHOR

...view details