ਨਵੀਂ ਦਿੱਲੀ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਦੇਸ਼ ਮੰਤਰਾਲਾ ਵੱਲੋਂ ਅੱਜ ਬੈਠਕ ਕੀਤੀ ਗਈ ਹੈ। ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਜਾਣ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਵਿਦੇਸ਼ ਮੰਤਰਾਲਾ ਨੇ ਜਵਾਬ ਦਿੱਤਾ ਹੈ।
ਕਰਤਾਰਪੁਰ ਲਾਂਘੇ ਜਾਣ ਲਈ ਸਿੱਧੂ ਨੂੰ ਲੈਣੀ ਪਵੇਗੀ ਕੇਂਦਰ ਦੀ ਇਜਾਜ਼ਤ - ਕਰਤਾਰਪੁਰ ਲਾਂਘੇ ਜਾਣ ਲਈ ਸਿੱਧੂ ਨੂੰ ਲੈਣੀ ਪਵੇਗੀ ਕੇਂਦਰ ਦੀ ਇਜਾਜ਼ਤ
ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਲਾਂਘੇ ਜਾਣ ਨੂੰ ਲੈ ਕੇ ਵਿਦੇਸ਼ ਮੰਤਰਾਲਾ ਨੇ ਕੇਂਦਰ ਤੋਂ ਕਲੀਰੈਂਸ ਲੈਣ ਦੀ ਗੱਲ ਕਹੀ ਹੈ।
ਫ਼ੋਟੋ
ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਕਰਤਾਰਪੁਰ ਜਾਣ ਲਈ ਕੇਂਦਰ ਤੋਂ ਕਲੀਰੈਂਸ ਲੈਈ ਹੋਵੇਗੀ। ਦੱਸਦਈਏ ਕਿ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਹੈ। ਜਿਸ ਨੂੰ ਸਿੱਧੂ ਨੇ ਪ੍ਰਵਾਨ ਕਰ ਲਿਆ ਹੈ।