ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੋਣਾਂ ਦੌਰਾਨ ਫੁੱਟ ਪਾਉਣ ਦੀ ਰਾਜਨੀਤੀ ਕਰਨ ਦੇ ਦੋਸ਼ ਲਾਏ ਹਨ। ਸਿੱਧੂ ਨੇ ਮੋਦੀ ਨੂੰ ਚੁਣੋਤੀ ਦਿੱਤੀ ਹੈ ਕਿ ਉਹ ਰੁਜ਼ਗਾਰ, ਨੋਟਬੰਦੀ ਅਤੇ ਮਾਲ ਤੇ ਸੇਵਾ ਕਰ (ਜੀਐੱਸਟੀ)ਵਰਗੇ ਮੁੱਦਿਆਂ 'ਤੇ ਚੋਣ ਲੜ ਕੇ ਦਿਖਾਉਣ।
ਸਿੱਧੂ ਨੇ ਇਥੇ ਸਿੰਧੀ ਕਲੋਨੀ ਵਿੱਚ ਕਾਂਗਰਸ ਦੀ ਚੋਣ ਰੈਲੀ ਵਿੱਚ ਕਿਹਾ, 'ਮੋਦੀ ਵਿੱਚ ਦਮ ਹੈ ਤਾਂ ਉਹ ਰੁਜ਼ਗਾਰ, ਨੋਟਬੰਦੀ ਅਤੇ ਜੀਐੱਸਟੀ ਵਰਗੇ ਮੁੱਦਿਆਂ ਤੇ ਚੋਣ ਲੜੇ। ਪਰ ਉਹ ਲੋਕਾਂ ਨੂੰ ਧਰਮ ਅਤੇ ਜਾਤ-ਪਾਤ ਦੇ ਨਾਂ ਤੇ ਵੰਡ ਕੇ ਚੋਣ ਲੜ ਰਹੇ ਹਨ। ਇਸ ਦੌਰਾਨ ਐੱਨਡੀਏ ਸਰਕਾਰ ਉਤੇ ਤੰਜ ਕਸਦੇ ਹੋਏ ਸਿੱਧੂ ਨੇ ਕਿਹਾ ਕਿ ਨਾ ਰਾਮ ਮਿਲੇ, ਨਾ ਰੁਜ਼ਗਾਰ ਮਿਲਿਆ ਪਰ ਹਰ ਗਲੀ ਵਿਚ ਮੋਬਾਈਲ ਚਲਾਉਂਦਾ ਬੇਰੁਜ਼ਗਾਰ ਮਿਲਿਆ।