ਪੰਜਾਬ

punjab

ETV Bharat / bharat

ਚੰਡੀਗੜ੍ਹ ਤੋਂ ਟਿਕਟ ਨਹੀਂ ਮਿਲੀ ਤਾਂ ਕੋਈ ਨਹੀਂ, ਬਠਿੰਡੇ ਤੋਂ ਵੀ ਨਹੀਂ ਚਾਹੀਦੀ- ਸਿੱਧੂ - ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਦਾ ਦੂਜੇ ਗੇੜ ਵੀ ਲੰਘ ਗਿਆ ਪਰ ਅਜੇ ਵੀ ਸਿਆਸੀ ਹਲ-ਚਲ ਜ਼ੋਰਾਂ-ਸ਼ੋਰਾਂ 'ਤੇ ਹੈ। ਇਸ ਦੇ ਨਾਲ ਹੀ ਹਾਲੇ ਵੀ ਕਈ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ। ਅਜਿਹੇ 'ਚ ਬਠਿੰਡਾ ਸੀਟ ਤੋਂ ਉਮੀਦਵਾਰੀ ਲਈ ਕਾਫ਼ੀ ਸਿਆਸਤ ਚੱਲ ਰਹੀ ਹੈ। ਇਸ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।

ਨਵਜੋਤ ਸਿੰਘ ਸਿੱਧੂ

By

Published : Apr 20, 2019, 9:05 PM IST

ਨਵੀਂ ਦਿੱਲੀ: ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਤੋਂ ਚੋਣ ਲੜਨ ਲਈ ਸਾਫ਼ ਇਨਕਾਰ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਜਿੱਥੇ ਅਸੀਂ ਇਨਸਾਫ਼ ਕਰ ਸਕਦੇ ਹਾਂ ਉੱਥੋਂ ਚੋਣ ਲੜਾਂਗੇ।

ਵੀਡੀਓ।

ਨਵਜੋਤ ਸਿੰਘ ਸਿੱਧੂ ਨੇ ਕਿਹਾ, "ਅਸੀਂ ਉਸ ਥਾਂ ਤੋਂ ਚੋਣ ਲੜਾਂਗੇ ਜਿੱਥੇ ਅਸੀਂ ਲੋਕਾਂ ਨਾਲ ਇਨਸਾਫ਼ ਕਰ ਸਕੀਏ। ਮੇਰੀ ਪਤਨੀ ਨੇ ਚੰਡੀਗੜ੍ਹ ਤੋਂ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਗਿਆ। ਉਸ ਦਾ ਸਾਨੂੰ ਕੋਈ ਪਛਤਾਵਾ ਨਹੀਂ ਪਰ ਅਸੀਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਚੋਣ ਲੜ ਸਕਦੇ ਸੀ ਜੋ ਸਾਡਾ ਘਰ ਹੈ। ਜੇ ਸਾਨੂੰ ਬਠਿੰਡਾ ਤੋਂ ਚੋਣ ਲੜਨ ਲਈ ਕਹਿੰਦਾ ਹੈ ਤਾਂ ਅਸੀਂ ਚੋਣ ਨਹੀਂ ਲੜਾਂਗੇ ਕਿਉਂਕਿ ਅਸੀਂ ਉਸ ਸੀਟ ਨਾਲ ਇਨਸਾਫ਼ ਨਹੀਂ ਕਰ ਸਕਦੇ।"

ਇਸ ਤੋਂ ਇਲਾਵਾ ਸਿੱਧੂ ਨੇ ਚੰਡੀਗੜ੍ਹ ਤੋਂ ਪਵਨ ਬੰਸਲ ਨੂੰ ਸੀਟ ਮਿਲਣ 'ਤੇ ਕਿਹਾ ਕਿ ਉਸ ਦਾ ਸਾਨੂੰ ਕੋਈ ਪਛਤਾਵਾ ਨਹੀਂ ਹੈ, ਅਸੀਂ ਪਵਨ ਬੰਸਲ ਨੂੰ ਜਿੱਤ ਹਾਸਲ ਕਰਾਵਾਂਗੇ।

ਸਿੱਧੂ ਨੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਕਰਤਾਪੁਰ ਲਾਂਘੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਜੇ ਇਸ ਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ 'ਤੇ ਲਾਂਘਾ ਖੋਲ੍ਹਿਆ ਜਾਂਦਾ ਹੈ ਤਾਂ 12 ਕਰੋੜ ਲੋਕਾਂ ਨੂੰ ਪਾਕਿਸਤਾਨ ਦੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ।

ABOUT THE AUTHOR

...view details