ਭੋਪਾਲ: ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਵਿਵਾਦਾਂ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਹੁਣ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਸੰਬਿਤ ਪਾਤਰਾ ਦੇ 'ਕਾਲੇ ਅੰਗ੍ਰੇਜ਼' ਵਾਲੇ ਬਿਆਨ 'ਤੇ ਪਲਟਵਾਰ ਕਰਦਿਆਂ ਸਿੱਧੂ ਨੇ ਕਿਹਾ ਕਿ, 'ਮੌਸਮੀ ਡੱਡੂ ਦੀ ਤਰ੍ਹਾਂ ਸੰਬਿਤ ਪਾਤਰਾ ਟਰ-ਟਰ ਕਰਦਾ ਹੈ।' ਨਵਜੋਤ ਸਿੰਘ ਸਿੱਧੂ ਨੇ ਮੱਧ ਪ੍ਰਦੇਸ਼ ਦੇ ਭੋਪਾਲ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ, 'ਮੌਸਮੀ ਡੱਡੂ ਜਦੋਂ ਟਰ.. ਟਰ.. ਟਰ ਕਰਦਾ ਹੈ ਤਾਂ ਕੋਇਲ ਚੁੱਪ ਰਹਿੰਦੀ ਹੈ। ਹਾਥੀ ਚਲੇ ਬੀਚ ਬਾਜ਼ਾਰ, ਆਵਾਜ਼ੇਂ ਆਏਂ ਏਕ ਹਜ਼ਾਰ।'
ਮੱਧ ਪ੍ਰਦੇਸ਼ 'ਚ ਸਿੱਧੂ ਦੇ ਵਿਵਾਦਿਤ ਬੋਲ, 'ਮੌਸਮੀ ਡੱਡੂ ਦੀ ਤਰ੍ਹਾਂ ਸੰਬਿਤ ਪਾਤਰਾ ਟਰ-ਟਰ ਕਰਦਾ ਹੈ' - lok sabha
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫ਼ਿਰ ਤੋਂ ਵਿਵਾਦਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਸੰਬਿਤ ਪਾਤਰਾ 'ਤੇ ਤੰਜ ਕਸਦਿਆਂ ਕਿਹਾ ਕਿ ਜਦੋਂ ਡੱਡੂ ਜਦੋਂ ਟਰ.. ਟਰ.. ਟਰ ਕਰਦਾ ਹੈ ਤਾਂ ਕੋਇਲ ਚੁੱਪ ਰਹਿੰਦੀ ਹੈ।'
ਫ਼ਾਇਲ ਫ਼ੋਟੋ
ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜਦੋਂ ਮਾਮਾ (ਸ਼ਿਵਰਾਜ ਸਿੰਘ ਚੌਹਾਨ) ਦਾ ਰਾਜ ਸੀ ਤਾਂ ਮੱਧ ਪ੍ਰਦੇਸ਼ 'ਬਲਤਕਾਰ 'ਚ ਨੰਬਰ ਇੱਕ ਸੀ ਪਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਿਲਾ ਸਸ਼ਕਤੀਕਰਨ ਦੀ ਗੱਲ ਕਹਿ ਰਹੇ ਹਨ।
Last Updated : May 12, 2019, 6:45 PM IST