ਪੰਜਾਬ

punjab

ETV Bharat / bharat

ਸਭ ਧਰਮਾਂ ਨੂੰ ਸਾਂਝ ਦਾ ਸੁਨੇਹਾ ਦਿੰਦਾ ਬੇਰੀ ਸ਼ਹਿਰ ਦਾ ਸ਼੍ਰੀ ਰਾਮ ਮੰਦਰ ਗੁਰਦੁਆਰਾ - Shri Ram Temple Gurdwara

ਸ਼੍ਰੀ ਰਾਮ ਮੰਦਰ ਗੁਰਦੁਆਰਾ ਦੇ ਨਾਂਅ ਤੋਂ ਜਾਣਿਆ ਜਾਂਦਾ ਮੰਦਰ ਆਪਣੀ ਅਨੋਖੀ ਪਰੰਪਰਾ ਕਾਰਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੱਥੇ ਇੱਕ ਪਾਸੇ ਜਿੱਥੇ ਸ਼੍ਰੀ ਰਾਮ ਦਾ ਦਰਬਾਰ ਸਜਾਇਆ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਬਰਾਬਰ ਦੀ ਥਾਂ ਦਿੱਤੀ ਗਈ ਹੈ।

ਸ਼੍ਰੀ ਰਾਮ ਮੰਦਰ ਗੁਰਦੁਆਰਾ

By

Published : Nov 15, 2019, 2:09 PM IST

ਝੱਜਰ: ਝੱਜਰ ਦੇ ਬੇਰੀ ਸ਼ਹਿਰ 'ਚ ਸਾਰੇ ਧਰਮ ਨੂੰ ਸਿੱਖਿਆ ਦੇਣ ਵਾਲਾ ਅਨੋਖਾ ਮੰਦਰ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੀ ਰਾਮ ਮੰਦਰ ਗੁਰਦੁਆਰਾ ਦੇ ਨਾਂਅ ਤੋਂ ਜਾਣੇ ਜਾਂਦੇ ਇਸ ਅਨੋਖੇ ਮੰਦਰ 'ਚ ਜਿੱਥੇ ਸ਼੍ਰੀ ਰਾਮ ਦਾ ਦਰਬਾਰ ਸਜਾਇਆ ਗਿਆ ਹੈ ਉੱਥੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸਜਾਇਆ ਹੋਇਆ ਹੈ।

ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਇਹ ਪਰੰਪਰਾ ਪਾਕਿਸਤਾਨ ਦੇ ਨਵਾਂਕੋਟ ਤੋਂ ਸ਼ੁਰੂ ਹੋਈ ਸੀ ਅਤੇ ਪਾਕਿਸਤਾਨ ਤੋਂ ਬੇਰੀ ਆਏ ਲੋਕਾਂ ਨੇ ਭਾਰਤ ਦੀ ਧਰਤੀ 'ਤੇ ਵੀ ਦੋਵਾਂ ਧਰਮਾਂ ਨੂੰ ਇੱਕੋ ਥਾਂ ਦਿੱਤੀ। ਗੱਲਬਾਤ ਕਰਦਿਆਂ ਮੰਦਰ ਦੇ ਸੇਵਕਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਨਾਨਕ ਨੇ 100 'ਚੋਂ 75 ਵਾਰ ਸ਼੍ਰੀ ਰਾਮ ਦਾ ਨਾਂ ਲਿਆ ਹੈ ਅਤੇ ਉਸੇ ਪ੍ਰੇਰਣਾ ਸਦਕਾ ਹੀ ਦੋਵਾਂ ਧਰਮਾਂ ਨੂੰ ਇੱਥੇ ਇੱਕੋ ਥਾਂ ਦਿੱਤੀ ਗਈ ਹੈ। ਸੇਵਕਾਂ ਦਾ ਕਹਿਣਾ ਹੈ ਕਿ ਇੱਥੇ ਲੋਕਾਂ ਵੱਲੋਂ ਜਿਸ ਖ਼ੁਸ਼ੀ ਨਾਲ ਦਿਵਾਲੀ ਜਾਂ ਹੋਰ ਤਿਉਹਾਰ ਮਨਾਇਆ ਜਾਂਦਾ ਹੈ ਉਸੇ ਹੀ ਖ਼ੁਸ਼ੀ ਨਾਲ ਪ੍ਰਕਾਸ਼ ਪੁਰਬ ਵੀ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲੀਕਾਂਡ: ਸਾਰੀਆਂ ਪਟੀਸ਼ਨਾਂ ਖਾਰਜ, 29 ਨਵੰਬਰ ਨੂੰ ਅਗਲੀ ਸੁਣਵਾਈ

ਜ਼ਿਕਰਯੋਗ ਹੈ ਕਿ ਝੱਜਰ ਦੇ ਛੋਟੇ ਜਿਹੇ ਸ਼ਹਿਰ ਬੇਰੀ ਜਿਸ ਨੂੰ ਧਰਮਨਗਰੀ ਵੀ ਕਿਹਾ ਜਾਂਦਾ ਹੈ ਜਿੱਥੇ ਆਪਣੀ ਨਵੇਕਲੀ ਪੰਪਰਾ ਕਾਰਨ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਉੱਥੇ ਹੀ ਲੋਕਾਂ ਨੂੰ ਸਾਰੇ ਧਰਮਾਂ ਦੇ ਬਰਾਬਰ ਹੋਣ ਦਾ ਸੁਨੇਹਾ ਵੀ ਦਿੰਦਾ ਹੈ।

ABOUT THE AUTHOR

...view details