ਪੰਜਾਬ

punjab

ETV Bharat / bharat

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅੱਜ, ਜਾਣੋਂ ਸ਼ੁਭ ਮਹੂਰਤ ਅਤੇ ਵਰਤ ਦਾ ਤਰੀਕਾ - shubh muhurat & puja-vidhi

ਅੱਜ ਪੂਰੇ ਦੇਸ਼ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਵਾਰ ਉਂਝ ਤਾਂ 23 ਅਤੇ 24 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਜੇ ਅਸ਼ਟਮੀ ਦੇ ਮੁਤਾਬਕ ਵੇਖਿਆ ਜਾਵੇ ਤਾਂ ਲੋਕ ਅੱਜ ਹੀ ਜਨਮ ਅਸ਼ਟਮੀ ਦਾ ਵਰਤ ਰੱਖਣਗੇ। ਇਸ ਤੋਂ ਇਲਾਵਾ ਜੋ ਲੋਕ ਰੋਹਿਣੀ ਨਕਸ਼ਤਰ 'ਚ ਸ਼੍ਰੀ ਕ੍ਰਿਸ਼ਨ ਦਾ ਜਨਮ ਮਨਾਉਂਦੇ ਹਨ ਉਹ 24 ਅਗਸਤ ਨੂੰ ਜਨਮਅਸ਼ਟਮੀ ਮਨਾਉਣਗੇ।

ਫੋਟੋ

By

Published : Aug 23, 2019, 2:19 PM IST

ਚੰਡੀਗੜ੍ਹ : ਇਸ ਵਾਰ ਜਨਮ ਅਸ਼ਟਮੀ ਦਾ ਤਿਉਹਾਰ ਦੋ ਦਿਨ 23 ਅਤੇ 24 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਰਾਤ 12 ਵਜੇ ਜਨਮ ਲਿਆ ਸੀ। ਸ਼੍ਰੀ ਕ੍ਰਿਸ਼ਨ ਨੂੰ ਭਗਵਾਨ ਵਿਸ਼ਨੂੰ ਦਾ ਅਠਵਾਂ ਅਵਤਾਰ ਮੰਨਿਆ ਜਾਂਦਾ ਹੈ।

ਜਨਮਾਸ਼ਟਮੀ ਦਾ ਮਹੱਤਵ

ਹਿੰਦੂ ਧਰਮ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਦੋਂ ਮਹੀਨੇ 'ਚ ਕ੍ਰਿਸ਼ਨ ਪੱਖ ਦੇ ਅੱਠਵੇਂ ਦਿਨ ਮਨਾਈ ਜਾਂਦੀ ਹੈ। ਇੰਝ ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਨੇ ਰਾਕਸ਼ਸਾਂ ਨੂੰ ਮਾਰਨ ਲਈ ਸ਼੍ਰੀ ਕ੍ਰਿਸ਼ਨ ਦੇ ਰੂਪ ਵਿੱਚ ਆਪਣਾ ਅਠਵਾਂ ਅਵਤਾਰ ਲਿਆ ਸੀ।

ਜਨਮ ਅਸ਼ਟਮੀ ਦੀ ਤਰੀਕ ਅਤੇ ਸ਼ੁੱਭ ਮਹੂਰਤ

ਜਨਮ ਅਸ਼ਟਮੀ ਦੀ ਤਰੀਕ : 23 ਅਗਸਤ ਅਤੇ 24 ਅਗਸਤ
ਜਨਮ ਅਸ਼ਟਮੀ ਦੀ ਤਰੀਕ ਸ਼ੁਰੂ : 23 ਅਗਸਤ ਸਵੇਰੇ 8 : 09 ਵਜੇ
ਅਸ਼ਟਮੀ ਤਰੀਕ ਖ਼ਤਮ : 24 ਅਗਸਤ ਸਵੇਰੇ 03 : 48 ਮਿੰਟ
ਰੋਹਿਣੀ ਨਕਸ਼ਤਰ ਸ਼ੁਰੂ : 24 ਅਗਸਤ ਸਵੇਰੇ 03 : 48 ਮਿੰਟ
ਰੋਹਿਣੀ ਨਕਸ਼ਤਰ ਖ਼ਤਮ : 25 ਅਗਸਤ ਸਵੇਰੇ 04 : 17 ਮਿੰਟ

ਜਨਮ ਅਸ਼ਟਮੀ 'ਚ ਵਰਤ ਕਰਨ ਦਾ ਤਰੀਕਾ

ਜਨਮ ਅਸ਼ਟਮੀ ਦਾ ਵਰਤ ਅਸ਼ਟਮੀ ਦੀ ਤਾਰੀਕ ਤੋਂ ਸ਼ੁਰੂ ਹੁੰਦਾ ਹੈ, ਸਵੇਰੇ ਇਸ਼ਨਾਨ ਤੋਂ ਬਾਅਦ ਘਰ ਦੇ ਮੰਦਰ ਦੀ ਸਫ਼ਾਈ ਕਰ ਲਵੋ। ਬਾਲ ਕ੍ਰਿਸ਼ਨ ਲੱਡੂ ਗੋਪਾਲ ਦੀ ਮੂਰਤੀ ਨੂੰ ਮੰਦਰ ਵਿੱਚ ਰੱਖੋ। ਕ੍ਰਿਸ਼ਨ ਦੇ ਬਾਲ ਰੂਪ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀਆਂ ਤਸਵੀਰਾਂ ਨਾਲ ਮੰਦਰ ਸਜਾਉ। ਵਰਤ ਵਿਧੀ ਮੁਤਾਬਕ ਵਰਤ ਰੱਖ ਕੇ ਰਾਤ 12 ਵਜੇ ਸ਼੍ਰੀ ਕ੍ਰਿਸ਼ਨ ਦਾ ਜਮਨ ਦਿਨ ਮਨਾ ਕੇ ਅਤੇ ਪੂਜਾ ਕਰਨ ਤੋਂ ਬਾਅਦ ਆਪਣਾ ਵਰਤ ਖੋਲ੍ਹੋ।

ABOUT THE AUTHOR

...view details