ਛੱਤੀਸਗੜ੍ਹ:ਰਾਏਪੁਰ 'ਚ ਸ੍ਰੀ ਗੁਰੂ ਤੇਗ ਬਹਾਦੁਰ ਸਿੱਖ ਅਜਾਇਬ ਘਰ ਖੋਲ੍ਹਿਆ ਗਿਆ ਹੈ। ਇਸ ਅਜਾਇਬ ਘਰ 'ਚ ਸਿੱਖਾਂ ਦੇ 10 ਗੁਰੂ ਸਾਹਿਬਾਨਾ ਤੋਂ ਲੈ ਕੇ ਸਿੱਖ ਇਤਹਾਸ ਦੀ ਜਾਣਕਾਰੀ ਦਿੱਤੀ ਗਈ ਹੈ।
ਛੱਤੀਸਗੜ੍ਹ 'ਚ ਖੁੱਲ੍ਹਿਆ ਸ੍ਰੀ ਗੁਰੂ ਤੇਗ ਬਹਾਦੁਰ ਸਿੱਖ ਅਜਾਇਬ ਘਰ - ਰਾਏਪੁਰ
ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜਨਾ ਹੀ ਇਸ ਅਜਾਇਬ ਘਰ ਦਾ ਮੁੱਖ ਟੀਚਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਲਈ ਘਰੇਲੂ ਥੀਏਟਰ ਵੀ ਬਣਾਇਆ ਗਿਆ ਹੈ ਜਿੱਥੇ ਉਹ ਫਿਲਮਾਂ ਰਾਹੀਂ ਸਿੱਖ ਧਰਮ ਬਾਰੇ ਗਿਆਨ ਹਾਸਲ ਕਰ ਸਕਦੇ ਹਨ।
ਸ੍ਰੀ ਗੁਰੂ ਤੇਗ ਬਹਾਦੁਰ ਸਿੱਖ ਮਿਊਜ਼ੀਅਮ ਦੇ ਪ੍ਰਬੰਧਕ ਸੰਦੀਪ ਸਿੰਘ ਨੇ ਦੱਸਿਆ, "ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੇ ਇਤਿਹਾਸ ਨਾਲ ਜੋੜਨਾ ਹੀ ਸਾਡਾ ਮੁੱਖ ਟੀਚਾ ਹੈ।" ਉਨ੍ਹਾਂ ਕਿਹਾ ਕਿ ਬੱਚੇ ਸਿੱਖ ਗੁਰੂਆਂ ਬਾਰੇ ਤਾਂ ਜਾਣਦੇ ਹਨ, ਪਰ ਉਨ੍ਹਾਂ ਨੂੰ ਹੋਰ ਸ਼ਖ਼ਸੀਅਤਾਂ ਬਾਰੇ ਵੀ ਜਾਣਨ ਦੀ ਜ਼ਰੂਰਤ ਹੈ।
ਸੰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਮਿਊਜ਼ੀਅਮ ਨੂੰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਲਈ ਇਕ ਘਰੇਲੂ ਥੀਏਟਰ ਵੀ ਬਣਾਇਆ ਗਿਆ ਹੈ ਜਿੱਥੇ ਉਹ ਫਿਲਮਾਂ ਰਾਹੀਂ ਸਿੱਖ ਧਰਮ ਬਾਰੇ ਗਿਆਨ ਹਾਸਲ ਕਰ ਸਕਦੇ ਹਨ।