ਕਟਿਹਾਰ: ਜੇਐੱਨਯੂ ਸਟੂਡੈਂਟਸ ਯੂਨੀਅਨ (ਜੇਐਨਯੂਐਸਯੂ) ਦੇ ਸਾਬਕਾ ਪ੍ਰਧਾਨ ਅਤੇ ਸੀਪੀਆਈ ਆਗੂ ਕਨ੍ਹਈਆ ਕੁਮਾਰ ਦੇ ਕਾਫਲੇ ਉੱਤੇ ਸ਼ੁੱਕਰਵਾਰ ਨੂੰ ਜੁੱਤੀਆਂ ਅਤੇ ਚੱਪਲਾਂ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਕਨ੍ਹਈਆ ਦੇ ਕਾਫ਼ਲੇ 'ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਕਟਿਹਾਰ ਦੇ ਰਾਜਿੰਦਰ ਸਟੇਡੀਅਮ ਵਿੱਚ ਇੱਕ ਬੈਠਕ ਕਰਨ ਤੋਂ ਬਾਅਦ ਭਾਗਲਪੁਰ ਜਾ ਰਹੇ ਸਨ।
ਕਨ੍ਹਈਆ ਕੁਮਾਰ ਦੇ ਕਾਫਲੇ 'ਤੇ ਸੁੱਟੀਆਂ ਗਈਆਂ ਜੁੱਤੀਆਂ ਤੇ ਚੱਪਲਾਂ, 'ਗੋ ਬੈਕ' ਦੇ ਲੱਗੇ ਨਾਅਰੇ
ਬਿਹਾਰ ਦੇ ਕਟਿਹਾਰ ਵਿਖੇ ਕਨ੍ਹਈਆ ਕੁਮਾਰ ਦੇ ਕਾਫਲੇ 'ਤੇ ਜੁੱਤੀਆਂ ਅਤੇ ਚੱਪਲਾਂ ਸੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਲੋਕਾਂ ਨੇ ਕਨ੍ਹਈਆ ਗੋ ਬੈਕ ਦੇ ਨਾਅਰੇ ਵੀ ਲਗਾਏ।
ਸ਼ਹੀਦ ਚੌਕ ਨੇੜੇ ਲੋਕਾਂ ਨੇ ਕਨ੍ਹਈਆ ਕੁਮਾਰ ਦੇ ਵਿਰੋਧ ਵਿੱਚ ਪੋਸਟਰ ਦਿਖਾਏ ਅਤੇ ਅੱਗੇ ਜਾਣ 'ਤੇ ਕਾਫਲੇ 'ਤੇ ਜੁੱਤੀਆਂ ਅਤੇ ਚੱਪਲਾਂ ਸੁੱਟੀਆਂ। ਇਸ ਦੌਰਾਨ ਲੋਕਾਂ ਨੇ ਕਨ੍ਹਈਆ ਗੋ ਬੈਕ ਦੇ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ, ਇਸ ਦੌਰਾਨ ਕਨ੍ਹਈਆ ਨਾਲ ਚੱਲ ਰਹੇ ਪੁਲਿਸ ਪ੍ਰਸ਼ਾਸਨ ਨੇ ਇਸ ਮਾਮਲੇ ਵਿੱਚ ਤਿਆਰੀ ਦਿਖਾਦੇ ਹੋਏ ਵਾਹਨਾਂ ਦੇ ਕਾਫਲੇ ਨੂੰ ਅੱਗੇ ਭੇਜ ਦਿੱਤਾ।
ਐੱਨਆਰਸੀ ਅਤੇ ਸੀਏਏ ਵਿਰੁੱਧ ਕਨ੍ਹਈਆ ਆਪਣੀ 'ਜਨ-ਗਣ-ਮਾਨ ਯਾਤਰਾ' 'ਤੇ ਹਨ। ਇੱਕ ਮਹੀਨੇ ਦੀ ਇਸ ਯਾਤਰਾ ਦੇ ਦੌਰਾਨ ਉਹ ਬਿਹਾਰ ਦੇ ਲਗਭਗ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਪਹੁੰਚਣਗੇ ਅਤੇ ਲਗਭਗ 50 ਮੀਟਿੰਗਾਂ ਕਰਨਗੇ। ਕਨ੍ਹਈਆ ਨੇ ਇਸ ਯਾਤਰਾ ਦੀ ਸ਼ੁਰੂਆਤ 30 ਜਨਵਰੀ ਨੂੰ ਬੇਤਿਆ ਤੋਂ ਕੀਤੀ ਸੀ। ਇਸੇ ਲੜ੍ਹੀ ਵਿੱਚ, ਕਨ੍ਹਈਆ ਕਟਿਹਾਰ ਦੇ ਰਾਜੇਂਦਰ ਸਟੇਡੀਅਮ ਪਹੁੰਚੇ ਸੀ, ਜਿਥੇ ਉਨ੍ਹਾਂ ਇੱਕ ਬੈਠਕ ਕੀਤੀ ਅਤੇ ਸੀਏਏ ਅਤੇ ਐਨਆਰਸੀ ਬਾਰੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ।